ਕਾਲ ਸੈਂਟਰ ''ਚ ਫੋਨ ਕਰਕੇ ਵੀ ਬੁੱਕ ਕਰਵਾ ਸਕਦੇ ਹੋ ਵੈਕਸੀਨ ਲਈ ਸਲਾਟ: NHA
Friday, May 28, 2021 - 08:24 PM (IST)
ਨਵੀਂ ਦਿੱਲੀ - ਨੈਸ਼ਨਲ ਹੈਲਥ ਅਥਾਰਿਟੀ (NHA) ਦੇ ਹੈੱਡ ਆਰ.ਐੱਸ. ਸ਼ਰਮਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ਭਰ ਵਿੱਚ 1075 ਕਾਲ ਸੈਂਟਰ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿੱਚ ਫੋਨ ਕਰਕੇ ਲੋਕ ਕੋਰੋਨਾ ਵੈਕਸੀਨ ਲਈ ਅਪੋਇੰਟਮੈਂਟ ਬੁੱਕ ਕਰ ਸਕਦੇ ਹਨ। ਦਿਹਾਤੀ ਇਲਾਕਿਆਂ ਵਿੱਚ ਟੈਕਨਾਲੋਜੀ ਅਤੇ ਇੰਟਰਨੈੱਟ ਦੇ ਅਣਹੋਂਦ ਨੂੰ ਲੈ ਕੇ ਜਤਾਈ ਜਾ ਰਹੀ ਚਿੰਤਾ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਲੋਕ ਸਾਰੇ ਕਾਮਨ ਸਰਵਿਸ ਸੈਂਟਰ ਦੇ ਜ਼ਰੀਏ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਅਤੇ ਸਲਾਟ ਬੁੱਕ ਕਰਵਾ ਸਕਦੇ ਹਨ।
ਪਿੰਡਾਂ ਵਿੱਚ ਲੋਕਾਂ ਦੇ ਟੀਕਾਕਰਣ ਮੁਹਿੰਮ ਤੋਂ ਛੁੱਟਣ ਦੇ ਦੋਸ਼ 'ਤੇ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਧਿਕਾਰੀ, ਜ਼ਿਲ੍ਹਾ ਕੁਲੈਕਟਰ, ਪ੍ਰਾਇਮਰੀ ਹੈਲਥ ਸੈਂਟਰ ਦੇ ਸਟਾਫ ਜਾਗਰੂਕਤਾ ਫੈਲਾ ਰਹੇ ਹਨ ਅਤੇ ਦਿਹਾਤੀ ਇਲਾਕਿਆਂ ਵਿੱਚ ਲੋਕਾਂ ਨੂੰ ਟੀਕਾਕਰਣ ਵਿੱਚ ਮਦਦ ਕਰ ਰਹੇ ਹਨ। ਆਮ ਰੂਪ ਨਾਲ ਇਹ ਕਹਿ ਦੇਣਾ ਕਿ ਪਿੰਡਾਂ ਦੇ ਲੋਕਾਂ ਨੂੰ ਟੀਕਾਕਰਣ ਤੋਂ ਵੱਖ ਰੱਖਿਆ ਜਾ ਰਿਹਾ ਹੈ, ਠੀਕ ਨਹੀਂ ਹੈ।
ਆਰ.ਐੱਸ. ਸ਼ਰਮਾ ਨੇ ਕਿਹਾ ਕਿ 45+ ਦੀ ਅੱਧੀ ਆਬਾਦੀ ਤੋਂ ਜ਼ਿਆਦਾ ਲੋਕ ਸਿੱਧੇ ਕੇਂਦਰ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਰਹੇ ਹਨ ਅਤੇ ਟੀਕਾ ਲੈ ਰਹੇ ਹਨ। ਇਹ ਸਾਬਤ ਕਰਣ ਲਈ ਕਾਫ਼ੀ ਹੈ ਕਿ ਸਿਸਟਮ ਸਮਾਵੇਸ਼ੀ ਹੈ। ਸਮੱਸਿਆ 18-45 ਸਾਲ ਦੀ ਉਮਰ ਸਮੂਹ ਵਿੱਚ ਹੈ, ਕਿਉਂਕਿ ਵੈਕਸੀਨ ਦੀ ਸਪਲਾਈ ਘੱਟ ਹੈ।
ਐੱਨ.ਐੱਚ.ਏ. ਦੇ ਚੀਫ ਨੇ ਕੋਵਿਡ ਨੂੰ ਲੈ ਕੇ ਕਿਹਾ ਕਿ ਸਿਸਟਮ ਪੂਰੀ ਤਰ੍ਹਾਂ ਪਾਰਦਰਸ਼ੀ ਹੈ। ਕੋਈ ਵੀ.ਆਈ.ਪੀ. ਹੋਵੇ ਜਾਂ ਆਮ ਨਾਗਰਿਕ, ਸਾਰਿਆਂ ਨੂੰ ਟੀਕਾਕਰਣ ਲਈ ਸਮਾਨ ਜੇਟਾ ਦੇਣਾ ਹੁੰਦਾ ਹੈ। ਇਹ ਲੋਕਾਂ ਨੂੰ ਵਿਸ਼ਵਾਸ ਦਿੰਦਾ ਹੈ ਕਿ ਸਿਸਟਮ ਕਿਸੇ ਨੂੰ ਕੋਈ ਪਹਿਲ ਨਹੀਂ ਦੇ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।