ਸੀ.ਐਮ ਯੋਗੀ ਨੇ ਗੋਮਤੀ ਨਦੀ ਦੀ ਸਫਾਈ ਮੁਹਿੰਮ ਦਾ ਕੀਤਾ ਆਗਾਜ਼

06/24/2018 11:32:15 AM

ਨਵੀਂ ਦਿੱਲੀ— ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਐਤਵਾਰ ਨੂੰ ਰਾਜਧਾਨੀ ਲਖਨਊ 'ਚ ਗੋਮਤੀ ਨਦੀ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਸੀ.ਐਮ ਯੋਗੀ ਖੁਦ ਗੋਮਤੀ ਨਦੀ ਪੁੱਜੇ ਅਤੇ ਇਸ ਮੁਹਿੰਮ ਨੂੰ ਹਰੀ ਝੰਡੀ ਦਿਖਾਈ। ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਗੋਮਤੀ ਨਦੀ 'ਚ ਜਲਕੁੰਭੀ ਹਟਾਉਣ ਅਤੇ ਉਸ ਦੀ ਸਫਾਈ ਕਰਵਾਉਣ ਨੂੰ ਤਰਜੀਹ ਦਿੰਦੇ ਹੋਏ ਮੁਹਿੰਮ ਦੀ ਸ਼ੁਰੂਆਤ ਕੀਤੀ। ਸਵੇਰੇ ਗੋਮਤੀ ਨਦੀ ਘਾਟ ਪੁੱਜਣ ਦੇ ਬਾਅਦ ਸੀ.ਐਮ ਯੋਗੀ ਨੇ ਲੋਕਾਂ ਨੂੰ ਸਫਾਈ ਦੀ ਸਹੁੰ ਚੁਕਵਾਈ।
ਇਸ ਸਫਾਈ ਕੈਂਪੇਨ ਤਹਿਤ ਲਖਨਊ ਦੇ 7 ਕਿਲੋਮੀਟਰ ਲੰਬੇ ਸਟ੍ਰੇਚ ਨੂੰ ਕਵਰ ਕੀਤਾ ਜਾਵੇਗਾ, ਜਿਸ 'ਚ ਗੋਮਤੀ ਦੇ ਕਿਨਾਰੇ ਫੈਲੇ ਕੂੜੇ, ਲਿਫਾਫੇ ਅਤੇ ਕਬਾੜ ਨੂੰ ਹਟਾ ਕੇ ਵੱਖ ਕੀਤਾ ਜਾਵੇਗਾ। ਇਸ ਦੇ ਬਾਅਦ ਇਸ ਕੂੜੇ ਨੂੰ ਸਿੰਚਾਈ ਵਿਭਾਗ ਹਟਾਏਗਾ।


ਇਸ ਪੂਰੀ ਮੁਹਿੰਮ ਨੂੰ ਚਾਰ ਜੋਨ 'ਚ ਵੰਡਿਆ ਗਿਆ ਹੈ। ਅਪਰ ਸਿਟੀ ਕਮਿਸ਼ਨਰ ਪੱਧਰ ਦੇ ਅਧਿਕਾਰੀ ਹਰੇਕ ਜੋਨ ਦੀ ਨਿਗਰਾਣੀ ਕਰਨਗੇ। ਨਗਰ ਨਿਗਮ ਅਤੇ ਸਰਕਾਰ ਦੇ ਕਈ ਵਿਭਾਗ ਦੇ ਅਧਿਕਾਰੀ ਵੀ ਇਸ ਮੁਹਿੰਮ 'ਚ ਸ਼ਾਮਲ ਹੋਣਗੇ। ਕੈਬਨਿਟ ਮੰਤਰੀ ਬ੍ਰਜੇਸ਼ ਪਾਠਕ ਨੇ ਕਿਹਾ ਕਿ ਸਰਕਾਰ ਗੋਮਤੀ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ਦੀ ਸਫਾਈ ਲਈ ਵਚਨਬੱਧ ਹੈ। ਅਸੀਂ ਚਾਹੁੰਦੇ ਹਾਂ ਕਿ ਐਨ.ਜੀ.ਓ ਇਸ ਸੰਬੰਧ 'ਚ ਜਾਗਰੁੱਕਤਾ ਫੈਲਾਊਣ ਅਤੇ ਲੋਕ ਸਫਾਈ ਦੀ ਇਸ ਮੁਹਿੰਮ 'ਚ ਹਿੱਸਾ ਲੈਣ।


Related News