ਯੋਗੀ ਸਰਕਾਰ ਨੇ ਦੋ ਜ਼ਿਲਿਆਂ ਦੇ ਡੀ.ਐਮ ਨੂੰ ਕੀਤਾ ਮੁਅੱਤਲ

06/07/2018 2:59:00 PM

ਨਵੀਂ ਦਿੱਲੀ— ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਵੀਰਵਾਰ ਨੂੰ ਸਖ਼ਤ ਰਵੱਈਆ ਅਪਣਾਉਂਦੇ ਹੋਏ ਡੀ.ਐਮ ਨੂੰ ਮੁਅੱਤਲ ਕਰ ਦਿੱਤਾ ਹੈ। ਸੀ.ਐਮ ਯੋਗੀ ਨੇ ਗੋਂਡਾ ਦੇ ਡੀ.ਐਮ ਜੇ.ਬੀ ਸਿੰਘ, ਫਤਿਹਪੁਰ ਦੇ ਡੀ.ਐਮ ਪ੍ਰਸ਼ਾਂਤ ਕੁਮਾਰ ਨੂੰ ਮੁਅੱਤਲ ਕਰ ਦਿੱਤਾ। ਦੋਵਾਂ ਦੇ ਉਪਰ ਭ੍ਰਿਸ਼ਟਾਚਾਰ ਦਾ ਦੋਸ਼ ਸੀ। ਜੇ.ਬੀ ਸਿੰਘ ਨੂੰ ਖੁਰਾਕ ਬੇਨਿਯਮੀਆਂ ਅਤੇ ਪ੍ਰਸ਼ਾਂਤ ਨੂੰ ਸਰਕਾਰੀ ਜ਼ਮੀਨ ਗਲਤ ਤੀਰਕੇ ਨਾਲ ਨਿੱਜੀ ਵਿਅਕਤੀ ਨੂੰ ਦੇਣ ਦਾ ਦੋਸ਼ ਸੀ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਡੀ.ਐਮ ਨੂੰ ਇੱਕਠੇ ਮੁਅੱਤਲ ਕੀਤਾ ਗਿਆ ਹੋਵੇ। ਗੋਂਡਾ ਦੇ ਸਰਕਾਰੀ ਅਨਾਜ ਵੰਡਣ 'ਚ ਗੜਬੜੀ ਅਤੇ ਡੀ.ਐਮ ਦੇ ਪੱਧਰ 'ਤੇ ਢਿੱਲੀ ਕਾਰਵਾਈ ਕਾਰਨ ਨਾ ਸਿਰਫ ਗੋਂਡਾ ਦੇ ਜ਼ਿਲਾ ਅਧਿਕਾਰੀ ਸਗੋਂ ਜ਼ਿਲਾ ਸਪਲਾਈ ਅਧਿਕਾਰੀ ਅਤੇ ਜ਼ਿਲਾ ਫੂਡ ਮਾਰਕਿਟਿੰਗ ਅਫਸਰ ਨੂੰ ਤੁਰੰਤ ਮੁਅੱਤਲ ਕੀਤਾ ਗਿਆ ਹੈ। ਮਾਮਲੇ 'ਚ ਐਫ.ਆਈ.ਆਰ ਦਰਜ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਦੂਜੇ ਪਾਸੇ ਫਤਿਹਪੁਰ 'ਚ ਕਣਕ ਖਰੀਦ 'ਚ ਬੇਨਿਯਮੀਆਂ ਪਾਏ ਜਾਣ 'ਤੇ ਮੁੱਖਮੰਤਰੀ ਨੇ ਫਤਿਹਪੁਰ ਦੇ ਜ਼ਿਲਾ ਅਧਿਕਾਰੀ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ। ਇਸ ਮਾਮਲੇ 'ਚ ਵੀ ਐਫ.ਆਈ.ਆਰ ਦਰਜ ਕਰਵਾਉਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।


Related News