ਯੋਗੀ ਦਾ ਪ੍ਰਭਾਵ : 112 ਸਾਲ ਪੁਰਾਣਾ ''ਟੁੰਡੇ ਕਬਾਬੀ'' ਰੈਸਟੋਰੈਂਟ ''ਤੇ ਵੀ ਛਾਇਆ ਬੰਦ ਹੋਣ ਦਾ ਖਤਰਾ

03/24/2017 11:48:59 AM

ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਵਲੋਂ ਗੈਰ-ਕਾਨੂੰਨੀ ਬੂਚੜਖਾਨੇ ਬੰਦ ਕਰਨ ਦੇ ਫੈਸਲੇ ਨਾਲ ਕਈ ਲੋਕਾਂ ਦਾ ਰੁਜ਼ਗਾਰ ਖੋਹ ਲਿਆ ਹੈ। ਇਸ ਫੈਸਲੇ ਕਾਰਨ ਕਈ ਲੋਕ ਬੇਰੋਜ਼ਗਾਰ ਹੋ ਰਹੇ ਹਨ ਤਾਂ ਦੂਜੇ ਪਾਸੇ ਕਈ ਕਿਸਾਨ ਵੀ ਪਰੇਸ਼ਾਨ ਹਨ। ਉਹ ਆਪਣੇ ਬਿਨਾਂ ਕੰਮ ਦੇ ਪਸ਼ੂਆਂ ਨੂੰ ਹੁਣ ਵੇਚ ਕੇ ਪੈਸੇ ਨਹੀਂ ਲੈ ਪਾ ਰਹੇ ਹਨ। ਬੂਚੜਖਾਨਿਆਂ ਦੇ ਬੰਦ ਹੋਣ ਕਾਰਨ ਵੱਧ ਰਹੀਆਂ ਮੁਸ਼ਕਿਲਾਂ ਦਾ ਅਗਲਾ ਸ਼ਿਕਾਰ ਹੈ ਲਖਨਊ ਦਾ ਸਭ ਤੋਂ ਪ੍ਰਸਿੱਧ ਅਤੇ 112 ਸਾਲ ਪੁਰਾਣਾ ਰੈਸਟੋਰੈਂਟ ''ਟੁੰਡੇ ਕਬਾਬੀ''। ਯੂ.ਪੀ. ਦੀ ਨਵ ਨਿਰਮਿਤ ਭਾਜਪਾ ਸਰਕਾਰ ਨੇ ਬੁੱਧਵਾਰ ਨੂੰ ਨਜਾਇਜ਼ ਬੂਚੜਖਾਨਿਆਂ ''ਤੇ ਕਾਰਵਾਈ ਦੇ ਹੁਕਮ ਦਿੱਤੇ ਸਨ ਅਤੇ ਕਈ ਬੂਚੜਖਾਨੇ ਬੰਦ ਵੀ ਕਰਵਾ ਦਿੱਤੇ ਸਨ।
ਇਰ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਮੀਟ ਦੀ ਕਮੀ ਕਾਰਨ ਲਖਨਊ ''ਚ 1905 ''ਚ ਸ਼ੁਰੂ ਹੋਇਆ ਇਹ ਰੈਸਟੋਰੈਂਟ ਬੰਦ ਹੋ ਗਿਆ ਸੀ। ਉੱਥੋਂ ਦੇ ਮਾਲਕ ਮੁਹੰਮਦ ਉਸਮਾਨ ਨੇ ਕਿਹਾ ਕਿ ਦੁਕਾਨ ਪੂਰੇ ਦਿਨ ਲਈ ਬੰਦ ਕਰਨੀ ਪਈ, ਕਿਉਂਕਿ ਮੀਟ ਉਪਲੱਬਧ ਨਹੀਂ ਸੀ। ਸਾਨੂੰ ਮੀਟ ਨਹੀਂ ਮਿਲੇਗਾ ਤਾਂ ਦੁਕਾਨ ਕਿਵੇਂ ਚਲਾਵਾਂਗੇ? 
ਮਾਲਕ ਨੇ ਕਿਹਾ ਕਿ ਅਮੀਨਾਬਾਦ ''ਚ ਚਿਕਨ ਅਤੇ ਮਟਨ ਵੇਚਣ ਵਾਲੇ ਆਊਟਲੈੱਟ ਖੁੱਲ੍ਹੇ ਰਹੇ, ਭਾਵੇਂ ਮਟਨ ਜਾਂ ਚਿਕਨ ਦੀ ਸਪਲਾਈ ਪ੍ਰਭਾਵਿਤ ਨਹੀਂ ਹੋਈ ਸੀ। ਹੁਣ ਕੱਟੜਪੰਥੀ ਹਿੰਦੂ ਆਗੂ ਅਤੇ ਗੋਰਖਨਾਥ ਮੰਦਰ ਦੇ ਪੁਜਾਰੀ ਯੋਗੀ ਆਦਿੱਤਿਆ ਨਾਥ ਇਨ੍ਹਾਂ ਮਾਮਲਿਆਂ ''ਚ ਸਭ ਤੋਂ ਪਹਿਲੇ ਵਿਚਾਰ ਕਰ ਰਹੇ ਹਨ। ਉੱਤਰ ਪ੍ਰਦੇਸ਼ ''ਚ ਕਈ ਛਾਪੇ ਮਾਰੇ ਗਏ ਅਤੇ ਕਈ ਨਜਾਇਜ਼ ਬੂਚੜਖਾਨੇ ਬੰਦ ਕੀਤੇ ਗਏ। ਰਾਜ ਦੀ ਰਾਜਧਾਨੀ ਲਖਨਊ ''ਚ 200 ਤੋਂ 250 ਨਜਾਇਜ਼ ਦੁਕਾਨਾਂ ''ਚੋਂ 9 ਨੂੰ ਬੰਦ ਕਰ ਦਿੱਤਾ ਗਿਆ ਹੈ। ਐੱਲ. ਐੱਮ. ਸੀ. ਦੇ ਮੁੱਖ ਪਸ਼ੂ ਮੈਡੀਕਲ ਅਧਿਕਾਰੀ ਏ. ਕੇ. ਰਾਓ ਨੇ ਦੱਸਿਆ ਕਿ ਅਜਿਹੀਆਂ ਦੁਕਾਨਾਂ ਚੱਲ ਰਹੀਆਂ ਹਨ, ਜੋ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੀਆਂ, ਜਿਨ੍ਹਾਂ ਨੂੰ ਬੰਦ ਕਰਨ ਦੀ ਜ਼ਰੂਰਤ ਹੈ।
ਵਾਰਾਣਸੀ ''ਚ ਪ੍ਰਦੂਸ਼ਨ ਕੰਟਰੋਲ ਬੋਰਡ, ਨਗਰਪਾਲਿਕਾ ਅਧਿਕਾਰੀਆਂ, ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਦੀ ਸੰਯੁਕਤ ਟੀਮਾਂ ਵਲੋਂ ਛਾਪੇ ਮਾਰੇ ਗਏ। ਇਸੇ ਦੇ ਚੱਲਦ ਗਾਜ਼ੀਆਬਾਦ ''ਚ 10 ਮੀਟ ਦੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ। ਮੰਗਲਵਾਰ ਨੂੰ ਹਾਥਰਸ ''ਚ ਇਕ ਮੁਸਲਿਮ ਮਾਲਕ ਦੀਆਂ ਤਿੰਨ ਮੀਟ ਦੀਆਂ ਦੁਕਾਨਾਂ ਨੂੰ ਭੀੜ ਨੇ ਅੱਗ ਲਗਾ ਕੇ ਸਾੜਿਆ ਵੀ ਸੀ।


Related News