ਯੋਗੀ ਸਰਕਾਰ ਨੇ ਇਕ ਝਟਕੇ ''ਚ ਬੇਰੋਜ਼ਗਾਰ ਕੀਤੇ 25 ਹਜ਼ਾਰ ਹੋਮ ਗਾਰਡ

10/15/2019 1:40:50 AM

ਲਖਨਊ — ਉੱਤਰ ਪ੍ਰਦੇਸ਼ 'ਚ 25 ਹਜ਼ਾਰ ਹੋਮ ਗਾਰਡ ਬੇਰੋਜ਼ਗਾਰ ਹੋ ਗਏ ਹਨ। ਯੋਗੀ ਸਰਕਾਰ ਨੇ ਸੋਮਵਾਰ ਨੂੰ ਬਜਟ ਦਾ ਹਵਾਲਾ ਦੇ ਕੇ ਇਨ੍ਹਾਂ ਦੀ ਡਿਊਟੀ ਖਤਮ ਕਰ ਦਿੱਤੀ। ਰਿਪੋਰਟ ਮੁਤਾਬਕ ਪੁਲਸ ਦੇ ਬਰਾਬਰ ਤਨਖਾਹ ਦੇਣ ਤੋਂ ਬਾਅਦ ਬਜਟ ਦਾ ਭਾਰ ਵੱਧ ਗਿਆ। ਇਸ ਨੂੰ ਬੈਲੈਂਸ ਕਰਨ ਲਈ ਹੋਮ ਗਾਰਡਾਂ ਦੀ ਡਿਊਟੀ ਖਤਮ ਕੀਤੀ ਗਈ।

ਕਾਨੂੰਨ ਵਿਵਸਥਾ 'ਚ ਡਿਊਟੀ ਕਰਨ ਵਾਲੇ ਹੋਮ ਗਾਰਡਾਂ ਦੀ ਗਿਣਤੀ 'ਚ ਵੀ 32 ਫੀਸਦੀ ਤਕ ਦੀ ਕਟੌਤੀ ਕੀਤੀ ਗਈ ਹੈ। ਏ.ਡੀ.ਜੀ. ਦੇ ਆਦੇਸ਼ ਤੋਂ ਬਾਅਦ 25 ਹਜ਼ਾਰ ਹੋਮ ਗਾਰਡ ਦੀਆਂ ਸੇਵਾਵਾਂ ਖਤਮ ਹੋਈਆਂ ਹਨ। ਏ.ਡੀ.ਜੀ. ਪੁਲਸ ਮੁੱਖ ਦਫਤਰ, ਬੀ.ਪੀ. ਜੋਗਦੰਡ ਨੇ ਇਹ ਆਦੇਸ਼ ਜਾਰੀ ਕੀਤਾ। 28 ਅਗਸਤ ਨੂੰ ਮੁੱਖ ਸਕੱਤਰ ਦੀ ਬੈਠਕ 'ਚ ਡਿਊਟੀ ਖਤਮ ਕਰਨ ਦਾ ਫੈਸਲਾ ਲਿਆ ਗਿਆ ਸੀ। ਹੁਣ ਤਕ 40 ਹਜ਼ਾਰ ਹੋਮ ਗਾਰਡਾਂ ਦੀ ਡਿਊਟੀ ਖਤਮ ਕੀਤੀ ਜਾ ਚੁੱਕੀ ਹੈ। ਹੋਮ ਗਾਰਡ ਨੂੰ 25 ਦਿਨ ਦੀ ਥਾਂ ਹੁਣ 15 ਦਿਨਾਂ ਦੀ ਹੀ ਡਿਊਟੀ ਮਿਲੇਗੀ।


Inder Prajapati

Edited By Inder Prajapati