ਉੱਤਰ ਪ੍ਰਦੇਸ਼ ਵਿਚ ਅਪਰਾਧੀਆਂ ਦੀ ਖੈਰ ਨਹੀਂ, ਯੂ. ਪੀ. ਕੋਕਾ ਬਿੱਲ ਪਾਸ

Tuesday, Mar 27, 2018 - 11:51 PM (IST)

ਉੱਤਰ ਪ੍ਰਦੇਸ਼ ਵਿਚ ਅਪਰਾਧੀਆਂ ਦੀ ਖੈਰ ਨਹੀਂ, ਯੂ. ਪੀ. ਕੋਕਾ ਬਿੱਲ ਪਾਸ

ਲਖਨਊ— ਅਪੋਜ਼ੀਸ਼ਨ ਦੇ ਭਾਰੀ ਵਿਰੋਧ ਅਤੇ ਸਦਨ ਵਿਚੋਂ ਵਾਕ ਆਊਟ ਵਿਚਾਲੇ ਵਿਧਾਨ ਸਭਾ ਵਿਚ ਉੱਤਰ ਪ੍ਰਦੇਸ਼ ਸੰਗਠਿਤ ਅਪਰਾਧ ਰੋਕੂ ਬਿੱਲ (ਯੂ. ਪੀ. ਕੋਕਾ) ਅੱਜ ਇਕ ਵਾਰ ਫਿਰ ਪਾਸ ਹੋ ਗਿਆ।  ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬਿੱਲ ਪੇਸ਼ ਕਰਦੇ ਹੋਏ ਇਸ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਲਈ ਜ਼ਰੂਰੀ ਦੱਸਿਆ ਜਦਕਿ ਅਪੋਜ਼ੀਸ਼ਨ ਦਾ ਕਹਿਣਾ ਸੀ ਕਿ ਇਹ ਬਿੱਲ  ਲੋਕਤੰਤਰ ਵਿਰੋਧੀ ਹੈ ਅਤੇ ਇਸ ਦੀ ਭਾਰੀ ਦੁਰਵਰਤੋਂ ਕੀਤੀ ਜਾਵੇਗੀ।  ਅਪੋਜ਼ੀਸ਼ਨ ਦਾ ਕਹਿਣਾ ਸੀ ਕਿ ਬਿੱਲ ਵਿਚ ਕਈ ਖਾਮੀਆਂ ਹਨ। ਇਸ ਲਈ ਇਸ ਨੂੰ ਵਿਧਾਨ ਸਭਾ ਦੀ ਕਮੇਟੀ ਨੂੰ ਸੌਂਪ ਦਿੱਤਾ ਜਾਵੇ। ਇਸ ਤੋਂ ਪਹਿਲਾਂ ਵਿਧਾਨ ਸਭਾ ਤੋਂ ਬੀਤੀ 21 ਦਸੰਬਰ ਨੂੰ ਬਿੱਲ ਪਾਸ ਹੋਣ ਤੋਂ ਬਾਅਦ ਵਿਧਾਨ ਪ੍ਰੀਸ਼ਦ 'ਚ ਭੇਜਿਆ ਗਿਆ ਸੀ। ਪ੍ਰੀਸ਼ਦ ਨੇ ਬਿੱਲ ਨੂੰ ਕਮੇਟੀ ਦੇ ਹਵਾਲੇ ਕਰ ਦਿੱਤਾ ਸੀ। 
ਕਮੇਟੀ ਵਲੋਂ ਬਿਨਾਂ ਸੋਧ ਦੇ ਬਿੱਲ ਪ੍ਰੀਸ਼ਦ ਨੂੰ ਵਾਪਸ ਕਰ ਦਿੱਤਾ ਗਿਆ ਸੀ। ਪ੍ਰੀਸ਼ਦ ਵਿਚ ਅਪੋਜ਼ੀਸ਼ਨ ਦਾ ਬਹੁਮਤ ਹੋਣ ਕਾਰਨ ਬਿੱਲ ਪਾਸ ਨਹੀਂ ਹੋ ਸਕਿਆ। ਇਸ ਲਈ ਸਰਕਾਰ ਨੇ ਅੱਜ ਇਸ ਨੂੰ ਫਿਰ ਸਦਨ ਵਿਚ ਪੇਸ਼ ਕੀਤਾ। ਅਪੋਜ਼ੀਸ਼ਨ ਦੇ ਭਾਰੀ ਵਿਰੋਧ ਦੇ ਵਿਚਾਲੇ ਯੂ. ਪੀ. ਕੋਕਾ ਬਿੱਲ ਪਾਸ ਹੋ ਗਿਆ।   


Related News