ਸੀ.ਐਮ ਯੋਗੀ ਦੇ ਪਿਤਾ ਦੀ ਹਾਲਤ ਨਾਜ਼ੁਕ, ਡਾਕਟਰਾਂ ਨੇ ਕੀਤਾ ਦਿੱਲੀ ਰੈਫਰ
Friday, Mar 16, 2018 - 03:35 PM (IST)
ਉਤਰ ਪ੍ਰਦੇਸ਼— ਉਤਰ ਪ੍ਰਦੇਸ਼ ਦੇ ਸੀ.ਐਮ ਯੋਗੀ ਆਦਿਤਿਆਨਾਥ ਦੇ ਪਿਤਾ ਆਨੰਦ ਸਿੰਘ ਬਿਸ਼ਟ ਦੀ ਵਿਗੜੀ ਹਾਲਤ ਨੂੰ ਦੇਖਦੇ ਹੋਏ ਜੌਲੀਗ੍ਰਾਂਟ ਹਿਮਾਲਿਅਨ ਹਸਪਤਾਲ ਤੋਂ ਉਨ੍ਹਾਂ ਨੂੰ ਦਿੱਲੀ ਐਮਸ ਰੈਫਰ ਕਰ ਦਿੱਤਾ ਗਿਆ ਹੈ। ਸਰੀਰ 'ਚ ਪਾਣੀ ਦੀ ਬਹੁਤ ਕਮੀ ਹੋਣ ਕਾਰਨ ਸੀ.ਐਮ ਯੋਗੀ ਦੇ ਪਿਤਾ ਦੀ ਹਾਲਤ ਸਥਿਤਰ ਨਹੀਂ ਹੋ ਸਕੀ ਹੈ। ਵਿਗੜਦੀ ਹਾਲਤ ਨੂੰ ਦੇਖਦੇ ਹੋਏ ਡਾਕਟਰ ਨੇ ਦਿੱਲੀ ਐਮਸ ਰੈਫਰ ਕਰ ਦਿੱਤਾ ਹੈ। ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

12 ਮਾਰਚ ਨੂੰ ਆਨੰਦ ਸਿੰਘ ਬਿਸ਼ਟ ਦੀ ਪੌੜੀ ਦੇ ਇਕ ਹਸਪਤਾਲ ਤੋਂ ਟ੍ਰਾਂਸਫਰ ਕਰਕੇ ਜੌਲੀਗ੍ਰਾਂਟ ਹਿਮਾਲਿਅਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਤਰ ਪ੍ਰਦੇਸ਼ ਦੇ ਸੀ.ਐਮ ਯੋਗੀ ਆਦਿਤਿਆਨਾਥ ਦਾ ਮੂਲਗਾਂਵ ਉਤਰਾਖੰਡ ਦਾ ਯਮਕੇਸ਼ਵਰ ਪ੍ਰਖੰਡ ਦਾ ਪੰਚੂਰ ਪਿੰਡ ਹੈ। ਯੋਗੀ ਦੇ ਪਿਤਾ ਉਤਰਾਖੰਡ 'ਚ ਫਾਰੇਸਟ ਰੇਂਜਰ(ਜੰਗਲਾਤ ਰੇਇਨਜਅਰ)ਅਹੁਦੇ ਤੋਂ 1991 'ਚ ਰਿਟਾਇਰ ਹੋਣ ਦੇ ਬਾਅਦ ਤੋਂ ਆਪਣੇ ਪਿੰਡ ਰਹਿੰਦੇ ਹਨ।
