ਕਾ.ਤਲ ਨੇ ਮਰੀ ਸਮਝ ਕਬਰ ਵਿਚ ਦੱਬ ਦਿੱਤੀ ਯੋਗਾ ਟੀਚਰ, ਇੰਝ ਜਿਊਂਦੀ ਨਿਕਲੀ ਬਾਹਰ
Saturday, Nov 09, 2024 - 12:25 PM (IST)
ਚਿੱਕਬੱਲਾਪੁਰ (ਭਾਸ਼ਾ)- ਇਕ ਯੋਗਾ ਅਧਿਆਪਿਕਾ ਨੇ ਹਮਲੇ ਦੌਰਾਨ ਸਾਹ ਲੈਣ ਦੀ ਇਕ ਤਕਨੀਕ ਦੀ ਵਰਤੋਂ ਕਰ ਕੇ ਆਪਣੀ ਮੌਤ ਦਾ ਡਰਾਮਾ ਕੀਤਾ, ਜਿਸ ਨਾਲ ਉਸ ਦੀ ਜਾਨ ਬਚ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 34 ਸਾਲਾ ਅਧਿਆਪਿਕਾ ’ਤੇ ਕਥਿਤ ਤੌਰ ’ਤੇ ਕੁਝ ਲੋਕਾਂ ਨੇ ਹਮਲਾ ਕੀਤਾ ਅਤੇ ਉਸ ਦਾ ਗਲਾ ਘੁੱਟਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਲੱਗਾ ਕਿ ਉਹ ਮਰ ਚੁੱਕੀ ਹੈ ਤਾਂ ਉਸ ਨੂੰ ਦਫਨਾ ਦਿੱਤਾ। ਪੁਲਸ ਨੇ ਦੱਸਿਆ ਕਿ ਇਸ ਘਟਨਾ ਦੇ ਸਿਲਸਿਲੇ ’ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ’ਚ ਬਿੰਦੂ ਨਾਂ ਦੀ ਔਰਤ ਅਤੇ ਬੈਂਗਲੁਰੂ ’ਚ ਡਿਟੈਕਟਿਵ ਏਜੰਸੀ ਚਲਾਉਣ ਵਾਲਾ ਉਸ ਦਾ ਦੋਸਤ ਸਤੀਸ਼ ਰੈੱਡੀ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
ਪੁਲਸ ਅਧਿਕਾਰੀ ਨੇ ਦੱਸਿਆ ਕਿ ਬਿੰਦੂ ਨੂੰ ਆਪਣੇ ਪਤੀ ਦੇ ਯੋਗਾ ਅਧਿਆਪਿਕਾ ਨਾਲ ਸਬੰਧ ਹੋਣ ਦਾ ਸ਼ੱਕ ਸੀ ਅਤੇ ਉਸ ਨੇ ਰੈੱਡੀ ਨੂੰ ਔਰਤ ਅਤੇ ਉਸ ਨਾਲ ਉਸ ਦੀ ਨੇੜਤਾ ’ਤੇ ਨਜ਼ਰ ਰੱਖਣ ਲਈ ਕਿਹਾ। ਯੋਜਨਾ ਤਹਿਤ ਰੈੱਡੀ ਨੇ ਕਥਿਤ ਤੌਰ ’ਤੇ ਤਿੰਨ ਮਹੀਨੇ ਪਹਿਲਾਂ ਪੀੜਤਾ ਨਾਲ ਯੋਗਾ ਕਲਾਸਾਂ ਲੈਣ ਦੇ ਬਹਾਨੇ ਦੋਸਤੀ ਕੀਤੀ। ਪੀੜਤਾ ਨੇ ਦੋਸ਼ ਲਾਇਆ ਕਿ 23 ਅਕਤੂਬਰ ਨੂੰ ਸ਼ਹਿਰ ਦੇ ਆਸ-ਪਾਸ ਕੁਝ ਥਾਵਾਂ ਵਿਖਾਉਣ ਦੇ ਬਹਾਨੇ ਉਹ ਡਿੱਬੁਰਾਹੱਲੀ ਦੇ ਕੋਲ ਉਸ ਦੇ ਘਰ ਆਇਆ ਅਤੇ ਉਸ ਨੂੰ ਇਕ ਕਾਰ ’ਚ ਲੈ ਗਿਆ, ਜਿਸ ’ਚ 3 ਹੋਰ ਲੋਕ ਵੀ ਮੌਜੂਦ ਸਨ। ਉਸ ਨੇ ਦੋਸ਼ ਲਾਇਆ ਕਿ ਉਹ ਉਸ ਨੂੰ ਸ਼ਹਿਰ ਦੇ ਬਾਹਰੀ ਇਲਾਕੇ ’ਚ ਇਕ ਸੁੰਨਸਾਨ ਸਥਾਨ ’ਤੇ ਲੈ ਗਏ ਅਤੇ ਕਥਿਤ ਤੌਰ ’ਤੇ ਉਸ ਦੇ ਕੱਪੜੇ ਪਾੜ ਦਿੱਤੇ ਅਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦਾ ਇਕ ਤਾਰ ਨਾਲ ਗਲ਼ਾ ਘੁੱਟ ਗਿਆ। ਔਰਤ ਨੇ ਦਾਅਵਾ ਕੀਤਾ ਕਿ ਉਸ ਨੇ ਬੇਹੋਸ਼ ਹੋਣ ਅਤੇ ਸਾਹ ਲੈਣ ਦੀ ਤਕਨੀਕ ਦੀ ਵਰਤੋਂ ਕਰ ਕੇ ਆਪਣੀ ਮੌਤ ਦਾ ਡਰਾਮਾ ਕੀਤਾ। ਪੁਲਸ ਅਧਿਕਾਰੀ ਨੇ ਦੱਸਿਆ,''ਦੋਸ਼ੀਆਂ ਨੇ ਇਹ ਮੰਨ ਕੇ ਕਿ ਔਰਤ ਮਰ ਚੁੱਕੀ ਹੈ, ਇਕ ਟੋਇਆ ਪੁੱਟਿਆ ਅਤੇ ਉਸ ਨੂੰ ਉੱਥੇ ਦਫ਼ਨਾ ਦਿੱਤਾ। ਟੋਇਆ ਜ਼ਿਆਦਾ ਡੂੰਘਾ ਨਹੀਂ ਖੋਦਿਆ ਗਿਆ ਸੀ, ਕਿਉਂਕਿ ਉਹ ਜਲਦੀ 'ਚ ਸਨ ਅਤੇ ਉਨ੍ਹਾਂ ਨੂੰ ਫੜੇ ਜਾਣ ਦਾ ਡਰ ਸੀ। ਜਾਣ ਤੋਂ ਪਹਿਲੇ ਉਨ੍ਹਾਂ ਨੇ ਉਸ ਦੇ ਸੋਨੇ ਦੇ ਗਹਿਣੇ ਲੁੱਟ ਲਏ।'' ਔਰਤ ਨੇ ਦਾਅਵਾ ਕੀਤਾ ਕਿ ਬਾਅਦ 'ਚ ਉਹ ਕਿਸੇ ਤਰ੍ਹਾਂ ਟੋਏ ਤੋਂ ਬਾਹਰ ਨਿਕਲੀ ਅਤੇ ਕੁਝ ਪਿੰਡ ਵਾਸੀਆਂ ਦੀ ਮਦਦ ਨਾਲ ਕੱਪੜੇ ਲੈ ਕੇ ਸ਼ਿਕਾਇਤ ਦਰਜ ਕਰਵਾਉਣ ਪੁਲਸ ਥਾਣੇ ਪਹੁੰਚੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8