Air India ਦੀ ਫਲਾਈਟ 'ਚ ਯੈਲੋ ਹਾਈਡ੍ਰੋਲਿਕ ਸਿਸਟਮ ਫੇਲ੍ਹ, ਮੁੰਬਈ ਏਅਰਪੋਰਟ 'ਤੇ ਹੋਈ ਸੁਰੱਖਿਅਤ ਲੈਂਡਿੰਗ
Saturday, Dec 17, 2022 - 10:55 PM (IST)
ਨੈਸ਼ਨਲ ਡੈਸਕ : ਸ਼ਨੀਵਾਰ ਨੂੰ ਏਅਰ ਇੰਡੀਆ ਦੀ ਫਲਾਈਟ 'ਚ ਤਕਨੀਕੀ ਖਰਾਬੀ ਕਾਰਨ ਮੁੰਬਈ ਏਅਰਪੋਰਟ 'ਤੇ ਲੈਂਡਿੰਗ ਕੀਤੀ ਗਈ। ਜਾਣਕਾਰੀ ਮੁਤਾਬਕ AIQ India A320 ਦੀ AI-951 ਫਲਾਈਟ VT-EVX ਹੈਦਰਾਬਾਦ ਤੋਂ ਦੁਬਈ ਜਾ ਰਹੀ ਸੀ। ਇਸ ਦੌਰਾਨ ਫਲਾਈਟ ਦੇ ਯੈਲੋ ਹਾਈਡ੍ਰੋਲਿਕ ਸਿਸਟਮ ਨੇ ਕੰਮ ਕਰਨਾ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ : Air India ਦੀ ਫਲਾਈਟ 'ਚ ਯੈਲੋ ਹਾਈਡ੍ਰੌਲਿਕ ਸਿਸਟਮ ਫੇਲ੍ਹ, ਮੁੰਬਈ ਏਅਰਪੋਰਟ 'ਤੇ ਹੋਈ ਸੁਰੱਖਿਅਤ ਲੈਂਡਿੰਗ
ਇਸ ਤੋਂ ਬਾਅਦ ਫਲਾਈਟ ਨੂੰ ਮੁੰਬਈ ਏਅਰਪੋਰਟ ਵੱਲ ਮੋੜ ਦਿੱਤਾ ਗਿਆ। ਫਲਾਈਟ ਨੇ ਮੁੰਬਈ 'ਚ ਸੁਰੱਖਿਅਤ ਲੈਂਡਿੰਗ ਕੀਤੀ। ਦੱਸ ਦੇਈਏ ਕਿ ਇਸ ਫਲਾਈਟ 'ਚ 143 ਯਾਤਰੀ ਸਵਾਰ ਸਨ।