ਮਿੱਟੀ ਦੀ ਖੋਦਾਈ ਦੌਰਾਨ ਖੇਤ ''ਚੋਂ ਮਿਲਿਆ ਸਾਲਾਂ ਪੁਰਾਣਾ ਕੰਕਾਲ, ਮਚਿਆ ਹੜਕੰਪ (ਤਸਵੀਰਾਂ)

02/28/2017 3:30:29 PM

ਰੋਹਤਕ— ਇੱਥੋਂ ਦੇ ਪਿੰਡ ਸਮਚਾਨਾ ''ਚ ਖੇਤ ''ਚ ਮਿੱਟੀ ਖੋਦਾਈ ਦੌਰਾਨ ਸਾਲਾਂ ਪੁਰਾਣਾ ਇਕ ਕੰਕਾਲ ਮਿਲਿਆ ਹੈ। ਦਰਅਸਲ ਖੇਤ ''ਚ ਮਿੱਟੀ ਦੀ ਖੋਦਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਮਜ਼ਦੂਰਾਂ ਨੇ ਦੇਖਿਆ ਕਿ ਕੁਝ ਭਾਂਡੇ ਅਤੇ ਇਕ ਕੰਕਾਲ ਪਿਆ ਹੋਇਆ ਹੈ। ਮਾਮਲੇ ਦਾ ਪਤਾ ਲੱਗਣ ''ਤੇ ਉੱਥੇ ਕਾਫੀ ਗਿਣਤੀ ''ਚ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਰਿਟਾਇਰਡ ਇਤਿਹਾਸ ਦੇ ਪ੍ਰੋ. ਅਮਰ ਸਿੰਘ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਰਿਸਰਚ ਟੀਮ ਮੌਕੇ ''ਤੇ ਪੁੱਜੀ ਅਤੇ ਬਾਰੀਕੀ ਨਾਲ ਨਿਰੀਖਣ ਕੀਤਾ। ਪ੍ਰੋ. ਦਾ ਮੰਨਣਾ ਹੈ ਕਿ ਇਹ ਉੱਤਰੀ ਕਾਲੀਨ ਹੜੱਪਾ ਸੰਸਕ੍ਰਿਤੀ ਦੇ ਦੌਰਾਨ ਦਾ ਕੰਕਾਲ ਹੈ। ਇਸ ਨਾਲ ਉਸ ਸਮੇਂ ਦੀਆਂ ਮਾਨਤਾਵਾਂ ਅਤੇ ਰਹਿਣ-ਸਹਿਨ ਬਾਰੇ ਪਤਾ ਲੱਗਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਹੱਡੀਆਂ ਅਤੇ ਭਾਂਡੇ ਇੱਥੋਂ ਮਿਲ ਚੁਕੇ ਹਨ। 
ਖੇਤ ਦੇ ਮਾਲਕ ਨੀਰਜ ਅਤੇ ਖੋਦਾਈ ਮਸ਼ੀਨ ਚਲਾਉਣ ਵਾਲੇ ਸੁਨੀਲ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਇੱਥੇ ਖੋਦਾਈ ਚੱਲ ਰਹੀ ਹੈ ਅਤੇ ਕਈ ਵਾਰ ਹੱਡੀਆਂ ਅਤੇ ਮਿੱਟੀਆਂ ਦੇ ਭਾਂਡੇ ਇੱਥੇ ਨਿਕਲਦੇ ਰਹਿੰਦੇ ਹਨ ਅਤੇ ਹੁਣ ਤਾਂ ਇਹ ਪੂਰਾ ਕੰਕਾਲ ਨਿਕਲਿਆ ਹੈ। ਜਿਸ ਦੀ ਸੂਚਨਾ ਉਨ੍ਹਾਂ ਨੇ ਪ੍ਰੋ. ਅਮਰ ਸਿੰਘ ਨੂੰ ਦਿੱਤੀ ਅਤੇ ਉਨ੍ਹਾਂ ਨੇ ਜਾਂਚ ਕੀਤੀ ਹੈ। ਅਮਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ''ਚ ਇਹ ਪਤਾ ਲੱਗਦਾ ਹੈ ਕਿ ਕੰਕਾਲ ਸਾਲਾਂ ਪੁਰਾਣਾ ਹੈ ਅਤੇ ਉੱਥੇ ਮਿਲੇ ਭਾਂਡਿਆਂ ਦੇ ਟੁੱਕੜੇ ਸੰਕੇਤ ਦੇ ਰਹੇ ਹਨ ਕਿ ਇਹ ਹੜੱਪਾ ਸੰਸਕ੍ਰਿਤੀ ਕਾਲ ਦੇ ਹੋ ਸਕਦੇ ਹਨ। ਟੀਮ ਨੇ ਕੰਕਾਲ ਦੀਆਂ ਕੁਝ ਹੱਡੀਆਂ ਵੀ ਇਕੱਠੀਆਂ ਕੀਤੀਆਂ ਹਨ ਅਤੇ ਉਨ੍ਹਾਂ ਦੀ ਜਾਂਚ ਕਰ ਰਹੀ ਹੈ। ਪ੍ਰੋ. ਅਮਰ ਸਿੰਘ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੀਆਂ ਹੱਡੀਆਂ ਮਿਲੀਆਂ ਹਨ, ਉਸ ਤੋਂ ਇਹ ਲੱਗਦਾ ਹੈ ਕਿ ਪੁਨਰ ਜਨਮ ਵਰਗੀਆਂ ਧਾਰਨਾਵਾਂ ਰਹੀਆਂ ਹੋਣਗੀਆਂ, ਕਿਉਂਕਿ ਕੰਕਾਲ ਕੋਲ ਜੋ ਸਾਮਾਨ ਰੱਖਿਆ ਹੈ। ਉਹ ਜੀਵਨ ''ਚ ਵਰਤੋਂ ਹੋਣ ਵਾਲੀਆਂ ਚੀਜ਼ਾਂ ਹਨ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਗਲੇ ''ਤੇ ਮਨਕੇ ਅਤੇ ਕੁਝ ਚੂੜੀਆਂ ਦੇ ਨਿਸ਼ਾਨ ਅਤੇ ਕੰਕਾਲ ਦੇਖਣ ਤੋਂ ਸ਼ਾਇਦ ਕਿਸੇ ਔਰਤ ਦਾ ਹੋ ਸਕਦਾ ਹੈ।


Disha

News Editor

Related News