Year Ender 2023: ਫ਼ੌਜ 'ਚ 'ਨਾਰੀ ਸ਼ਕਤੀ' ਦਾ ਡੰਕਾ, 10 ਮਹਿਲਾ ਅਫ਼ਸਰਾਂ ਨੇ ਰਚਿਆ ਇਤਿਹਾਸ

Wednesday, Dec 27, 2023 - 05:04 PM (IST)

Year Ender 2023: ਫ਼ੌਜ 'ਚ 'ਨਾਰੀ ਸ਼ਕਤੀ' ਦਾ ਡੰਕਾ, 10 ਮਹਿਲਾ ਅਫ਼ਸਰਾਂ ਨੇ ਰਚਿਆ ਇਤਿਹਾਸ

ਨੈਸ਼ਨਲ ਡੈਸਕ- ਸਾਲ 2023 ਸਾਨੂੰ ਕੁਝ ਹੀ ਦਿਨਾਂ ਵਿਚ ਅਲਵਿਦਾ ਆਖ ਦੇਵੇਗਾ। ਸਾਲ 2024 ਦਾ ਅਸੀਂ ਖਿੜੇ ਮੱਥੇ ਸਵਾਗਤ ਕਰਾਂਗੇ ਕਿ ਇਹ ਸਾਲ ਹਰ ਕਿਸੇ ਲਈ ਖੁਸ਼ੀਆਂ ਲੈ ਕੇ ਆਵੇ। ਸਾਲ 2023 ਸਾਡੇ ਲਈ ਕਈ ਉਮੀਦਾਂ ਅਤੇ ਉਪਲੱਬਧੀਆਂ ਭਰਿਆ ਵੀ ਰਹਿਆ। ਕਿਹਾ ਜਾਵੇ ਤਾਂ ਇਹ ਸਾਲ ਨਾਰੀ ਸ਼ਕਤੀ ਦੇ ਨਾਂ ਰਿਹਾ। 

ਇਹ ਵੀ ਪੜ੍ਹੋ- ਭਾਰਤ ਸਰਕਾਰ ਨੇ ਸਾਲ 2023 'ਚ ਵਿਕਾਸ ਵੱਲ ਪੁੱਟੇ '10 ਵੱਡੇ ਕਦਮ'

ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਤੋਂ ਲੈ ਕੇ ਲੜਾਕੂ ਯੂਨਿਟ 'ਚ ਮੁੱਖ ਭੂਮਿਕਾਵਾਂ ਨਿਭਾਉਣ ਅਤੇ ਅਹੁਦੇ ਸੰਭਾਲਣ ਵਾਲੀਆਂ ਭਾਰਤੀ ਔਰਤਾਂ ਨੇ 2023 'ਚ ਇਤਿਹਾਸ ਰਚਿਆ ਹੈ। ਇਸ ਸਾਲ ਕਈ ਔਰਤਾਂ ਨੇ ਨਰਿੰਦਰ ਮੋਦੀ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਲੈ ਕੇ ਇਤਿਹਾਸ ਵਿਚ ਆਪਣੀ ਵੱਖਰੀ ਛਾਪ ਛੱਡੀ। ਨਵੀਆਂ ਉਚਾਈਆਂ ਨੂੰ ਛੂਹਿਆ। ਪ੍ਰਧਾਨ ਮੰਤਰੀ ਨਰਿੰਦ ਮੋਦੀ ਦੀ ਪ੍ਰੇਰਨਾ ਨਾਲ ਅੱਜ ਦੇਸ਼ ਦੀਆਂ ਧੀਆਂ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ। ਖੇਡ ਦਾ ਮੈਦਾਨ ਹੋਵੇ ਜਾਂ ਜੰਗ ਦਾ ਮੈਦਾਨ, ਹਰ ਮੋਰਚੇ 'ਤੇ ਦੇਸ਼ ਦੀਆਂ ਧੀਆਂ ਦੇਸ਼ ਦਾ ਸਿਰ ਉੱਚਾ ਕਰ ਰਹੀਆਂ ਹਨ। ਸਾਲ 2023 ਵਿਚ ਮਹਿਲਾ ਅਫ਼ਸਰਾਂ ਨੇ ਅਜਿਹੇ ਅਹੁਦਿਆਂ ਨੂੰ ਸੰਭਾਲ ਕੇ ਇਤਿਹਾਸ ਰਚਿਆ ਹੈ, ਜਿਨ੍ਹਾਂ ਅਹੁਦਿਆਂ ਨੂੰ ਹੁਣ ਤੱਕ ਪੁਰਸ਼ ਹੀ ਸੰਭਾਲਦੇ ਸਨ। 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਸੈਨਾਵਾਂ 'ਚ ਮਹਿਲਾ ਸਿਪਾਹੀਆਂ, ਮਲਾਹਾਂ ਅਤੇ ਹਵਾਈ ਯੋਧਿਆਂ ਲਈ ਜਣੇਪਾ, ਬਾਲ ਦੇਖਭਾਲ ਅਤੇ ਬੱਚਿਆਂ ਨੂੰ ਗੋਦ ਲੈਣ ਦੀ ਛੁੱਟੀ ਦੇ ਨਿਯਮਾਂ ਨੂੰ ਉਨ੍ਹਾਂ ਦੇ ਅਧਿਕਾਰੀ ਹਮਰੁਤਬਾ ਦੇ ਬਰਾਬਰ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।  ਇਸ ਤੋਂ ਇਲਾਵਾ ਜਲ ਸੈਨਾ ਦੇ ਮੁਖੀ ਐਡਮਿਰਲ ਆਰ. ਹਰੀ ਕੁਮਾਰ ਨੇ ਇਕ ਦਸੰਬਰ ਨੂੰ ਕਿਹਾ ਕਿ 1000 ਤੋਂ ਵੱਧ ਮਹਿਲਾ ਅਗਨੀਵੀਰਾਂ ਨੂੰ ਭਾਰਤੀ ਜਲ ਸੈਨਾ 'ਚ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ- UGC ਦੀ ਵਿਦਿਆਰਥੀਆਂ ਨੂੰ ਸਲਾਹ; MPhil ਕੋਰਸ 'ਚ ਨਾ ਲਓ ਦਾਖ਼ਲਾ, ਦੱਸੀ ਇਹ ਵਜ੍ਹਾ

10 ਔਰਤਾਂ ਹਨ ਜਿਨ੍ਹਾਂ ਨੇ ਇਸ ਸਾਲ ਭਾਰਤੀ ਰੱਖਿਆ ਬਲਾਂ 'ਚ ਇਤਿਹਾਸ ਰਚਿਆ ਹੈ:

1. ਪ੍ਰੇਰਨਾ ਦੇਵਸਥਲੀ- ਭਾਰਤੀ ਜਲ ਸੈਨਾ ਨੇ ਲੈਫਟੀਨੈਂਟ ਕਮਾਂਡਰ ਪ੍ਰੇਰਨਾ ਦੇਵਸਥਲੀ ਨੂੰ 2 ਦਸੰਬਰ 2023 ਨੂੰ ਜੰਗੀ ਜਹਾਜ਼ ਦੀ ਕਮਾਨ ਸੰਭਾਲਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਨਿਯੁਕਤ ਕੀਤਾ ਹੈ। ਪ੍ਰੇਰਨਾ ਫ਼ਿਲਹਾਲ ਮੌਜੂਦਾ ਸਮੇਂ ਵਿਚ ਜੰਗੀ ਬੇੜੇ INS ਚੇਨਈ ਦੀ ਫਸਟ ਲੈਫਟੀਨੈਂਟ ਦੇ ਰੂਪ ਵਿਚ ਵਰਕਰ ਹੈ। 

PunjabKesari

2. ਗਰੁੱਪ ਕੈਪਟਨ ਸ਼ਾਲੀਜ਼ਾ ਧਾਮੀ

ਭਾਰਤੀ ਹਵਾਈ ਫ਼ੌਜ ਨੇ ਗਰੁੱਪ ਕੈਪਟਨ ਸ਼ਾਲੀਜਾ ਧਾਮੀ ਨੂੰ 8 ਮਾਰਚ 2023 ਨੂੰ ਪੱਛਮੀ ਸੈਕਟਰ 'ਚ ਫਰੰਟਲਾਈਨ ਲੜਾਕੂ ਯੂਨਿਟ ਦਾ ਚਾਰਜ ਸੰਭਾਲਣ ਵਾਲੀ ਪਹਿਲੀ ਮਹਿਲਾ ਏਅਰ ਫੋਰਸ ਅਧਿਕਾਰੀ ਬਣੀ। ਗਰੁੱਪ ਕੈਪਟਨ ਸ਼ਾਲੀਜ਼ਾ ਧਾਮੀ ਨੂੰ ਪੱਛਮੀ ਸੈਕਟਰ 'ਚ ਮਿਜ਼ਾਈਲ ਸਕੁਐਡਰਨ ਦੀ ਅਗਵਾਈ ਕਰਨ ਲਈ ਚੁਣਿਆ ਗਿਆ ਸੀ। 2019 'ਚ ਉਹ ਹਵਾਈ ਸੈਨਾ 'ਚ ਫਲਾਈਂਗ ਯੂਨਿਟ ਦੇ ਫਲਾਈਟ ਕਮਾਂਡਰ ਦੇ ਅਹੁਦੇ 'ਤੇ ਤਰੱਕੀ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ।

ਇਹ ਵੀ ਪੜ੍ਹੋ- 'ਵੀਰ ਬਾਲ ਦਿਵਸ' ਮੌਕੇ PM ਮੋਦੀ ਬੋਲੇ- 'ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਦੇ ਭੁੱਲਾ ਨਹੀਂ ਸਕਦੇ'

PunjabKesari

3.ਵਿੰਗ ਕਮਾਂਡਰ ਦੀਪਿਕਾ ਮਿਸ਼ਰਾ

ਵਿੰਗ ਕਮਾਂਡਰ ਦੀਪਿਕਾ ਮਿਸ਼ਰਾ ਭਾਰਤੀ ਹਵਾਈ ਫ਼ੌਜ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ, ਜਿਸ ਨੂੰ ਬਹਾਦਰੀ ਪੁਰਸਕਾਰ ਦਿੱਤਾ ਗਿਆ। ਉਸ ਨੇ 20 ਅਪ੍ਰੈਲ 2023 ਨੂੰ ਇਕ ਨਿਵੇਸ਼ ਸਮਾਰੋਹ 'ਚ IAF ਚੀਫ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਤੋਂ ਬਹਾਦਰੀ ਲਈ ਆਪਣਾ ਵਾਯੂ ਸੈਨਾ ਮੈਡਲ ਪ੍ਰਾਪਤ ਕੀਤਾ। ਦੀਪਿਕਾ ਨੇ ਮੱਧ ਪ੍ਰਦੇਸ਼ 'ਚ ਹੜ੍ਹਾਂ ਦੌਰਾਨ 47 ਲੋਕਾਂ ਦੀ ਜਾਨ ਬਚਾਉਣ ਵਿਚ ਮਦਦ ਕੀਤੀ ਸੀ। ਦੀਪਿਕਾ ਸਾਲ 2006 ਵਿਚ ਭਾਰਤੀ ਹਵਾਈ ਫੌਜ ਦੀ ਕੋਟਾ ਤੋਂ ਪਹਿਲੀ ਮਹਿਲਾ ਫਲਾਈਂਗ ਅਫ਼ਸਰ ਬਣੀ ਸੀ। 

ਇਹ ਵੀ ਪੜ੍ਹੋ- 4 ਦਿਨ ਬਾਅਦ ਫਰਾਂਸ ਤੋਂ ਮੁੰਬਈ ਪੁੱਜਾ ਜਹਾਜ਼, ਮਨੁੱਖੀ ਤਸਕਰੀ ਦੇ ਸ਼ੱਕ 'ਚ ਰੋਕੀ ਗਈ ਸੀ ਫਲਾਈਟ

PunjabKesari

4. ਕੈਪਟਨ ਸ਼ਿਵਾ ਚੌਹਾਨ

ਕੈਪਟਨ ਸ਼ਿਵਾ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ, ਸਿਆਚਿਨ 'ਚ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ ਹੈ। ਸਿਆਚਿਨ ਬੈਟਲ ਸਕੂਲ ਵਿਚ ਸ਼ਿਵਾ ਨੂੰ ਸਖ਼ਤ ਸਿਖ਼ਲਾਈ ਦਿੱਤੀ ਗਈ ਸੀ, ਜਿਸ 'ਚ ਬਰਫ਼ ਦੀ ਕੰਧ 'ਤੇ ਚੜ੍ਹਨਾ, ਬਰਫ਼ ਖਿਸਕਣ ਕਾਰਨ ਬਚਾਅ ਦੇ ਅਭਿਆਸ ਸ਼ਾਮਲ ਸਨ। ਕੈਪਟਨ ਸ਼ਿਵਾ ਚੌਹਾਨ ਨੂੰ ਇਸ ਸਾਲ 2 ਜਨਵਰੀ ਨੂੰ ਸਿਆਚਿਨ ਗਲੇਸ਼ੀਅਰ 'ਤੇ ਇਕ ਕਠਿਨ ਚੜ੍ਹਾਈ ਤੋਂ ਬਾਅਦ ਸ਼ਾਮਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ-  ਖ਼ੌਫਨਾਕ ਵਾਰਦਾਤ: ਹੋਟਲ ਤੋਂ ਪਾਰਟੀ ਕਰ ਕੇ ਨਿਕਲੇ 4 ਦੋਸਤ ਭਿੜੇ, ਗੁੱਸੇ 'ਚ ਆ ਕੇ ਕੁੜੀ 'ਤੇ ਚੜ੍ਹਾ ਦਿੱਤੀ ਕਾਰ

PunjabKesari

5 ਮਹਿਲਾ ਅਧਿਕਾਰੀ: ਪਹਿਲੀ ਵਾਰ ਲੜਾਕੂ ਰੈਜੀਮੈਂਟ 'ਚ ਹੋਈਆਂ ਸ਼ਾਮਲ

ਲੈਫਟੀਨੈਂਟ ਮਹਿਕ ਸੈਣੀ, ਲੈਫਟੀਨੈਂਟ ਸਾਕਸ਼ੀ ਦੂਬੇ, ਲੈਫਟੀਨੈਂਟ ਅਦਿਤੀ ਯਾਦਵ, ਲੈਫਟੀਨੈਂਟ ਪਿਊਸ਼ ਮੌਦਗਿਲ ਅਤੇ ਲੈਫਟੀਨੈਂਟ ਅਕਾਂਕਸ਼ਾ ਚੇਨਈ ਸਥਿਤ ਆਫੀਸਰਜ਼ ਟਰੇਨਿੰਗ ਅਕੈਡਮੀ ਵਿਚ ਆਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਫੌਜ ਦੇ ਮੁੱਖ ਤੋਪਖਾਨੇ ਵਿਚ ਸ਼ਾਮਲ ਹੋਏ। ਭਾਰਤੀ ਫੌਜ ਦੀ ਤੋਪਖਾਨਾ ਰੈਜੀਮੈਂਟ 'ਚ ਪਹਿਲੀ ਵਾਰ 5 ਮਹਿਲਾ ਅਫਸਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਤੋਪਖਾਨਾ ਰੈਜੀਮੈਂਟ ਭਾਰਤੀ ਫੌਜ ਦੀ ਇਕ ਲੜਾਕੂ ਸ਼ਾਖਾ ਹੈ।

ਇਹ ਵੀ ਪੜ੍ਹੋ- ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੇ ਜਲੰਧਰ ਦੇ ਆਰਮੀ ਹਸਪਤਾਲ 'ਚ ਲਿਆ ਆਖ਼ਰੀ ਸਾਹ, 8 ਸਾਲਾਂ ਤੋਂ ਕੋਮਾ 'ਚ ਸਨ

PunjabKesari

6. ਸੁਨੀਤਾ ਬੀ.ਐਸ

ਦਿੱਲੀ ਕੈਂਟ ਦੀ ਪਹਿਲੀ ਮਹਿਲਾ ਕਮਾਂਡਿੰਗ ਅਫ਼ਸਰ ਬਣੀ। ਆਰਮੀ ਮੈਡੀਕਲ ਕੋਰ ਅਫਸਰ ਕਰਨਲ ਸੁਨੀਤਾ ਬੀ.ਐਸ ਨੇ 21 ਨਵੰਬਰ 2023 ਨੂੰ ਆਰਮਡ ਫੋਰਸਿਜ਼ ਬਲੱਡ ਟ੍ਰਾਂਸਫਿਊਜ਼ਨ ਸੈਂਟਰ, ਦਿੱਲੀ ਕੈਂਟ ਦੀ ਪਹਿਲੀ ਮਹਿਲਾ ਕਮਾਂਡਿੰਗ ਅਫਸਰ ਬਣ ਕੇ ਇਤਿਹਾਸ ਰਚਿਆ। ਇਸ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਦੇ ਇਕ ਮਹੱਤਵਪੂਰਨ ਫੀਲਡ ਹਸਪਤਾਲ 'ਚ ਕਮਾਂਡਿੰਗ ਅਫਸਰ ਦੀ ਚੁਣੌਤੀਪੂਰਨ ਭੂਮਿਕਾ ਨਿਭਾਈ, ਜਿੱਥੇ ਉਸ ਨੇ ਯੁੱਧ ਖੇਤਰ 'ਚ ਸਭ ਤੋਂ ਵਧੀਆ ਸੰਭਵ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ। ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਰੋਹਤਕ ਦੀ ਗ੍ਰੈਜੂਏਟ, ਕਰਨਲ ਸੁਨੀਤਾ ਕੋਲ ਪੈਥੋਲੋਜੀ ਵਿਚ ਪੋਸਟ ਗ੍ਰੈਜੂਏਟ (MD ਅਤੇ DNB) ਡਿਗਰੀਆਂ ਹਨ।

ਇਹ ਵੀ ਪੜ੍ਹੋ-  ਮਾਂ ਵੈਸ਼ਣੋ ਦੇਵੀ ਯਾਤਰਾ: ਇਸ ਸਾਲ 2013 ਦੀ ਯਾਤਰਾ ਦੇ ਅੰਕੜਿਆਂ ਦਾ ਵੀ ਟੁੱਟਾ ਰਿਕਾਰਡ

PunjabKesari

7. ਸੁਰਭੀ ਜਖਮੋਲਾ 

ਸੁਰਭੀ ਜਖਮੋਲਾ ਪਹਿਲੀ ਮਹਿਲਾ ਅਧਿਕਾਰੀ ਹੈ, ਜਿਸ ਨੂੰ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀ. ਆਰ. ਓ) ਦੇ ਵਿਦੇਸ਼ੀ ਪ੍ਰਾਜੈਕਟ 'ਤੇ ਤਾਇਨਾਤ ਕੀਤਾ ਗਿਆ ਹੈ। ਭਾਰਤੀ ਫੌਜ ਦੀ ਅਧਿਕਾਰੀ ਕੈਪਟਨ ਸੁਰਭੀ ਜਖਮੋਲਾ ਨੂੰ 11 ਜਨਵਰੀ 2023 ਨੂੰ ਭੂਟਾਨ ਵਿਚ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੇ ਪ੍ਰਾਜੈਕਟ ਡੈਂਟਕ ਵਿਚ ਤਾਇਨਾਤ ਕੀਤਾ ਗਿਆ ਹੈ। ਉਹ ਬੀ. ਆਰ. ਓ ਦੀ ਪਹਿਲੀ ਮਹਿਲਾ ਅਧਿਕਾਰੀ ਹੈ, ਜਿਸ ਨੂੰ ਵਿਦੇਸ਼ੀ ਅਸਾਈਨਮੈਂਟ 'ਤੇ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ-  ਭਿਆਨਕ ਕਤਲਕਾਂਡ: ਤਕਨੀਸ਼ੀਅਨ ਨੂੰ ਜੰਜ਼ੀਰਾਂ ਨਾਲ ਬਣਿਆ, ਬਲੇਡ ਨਾਲ ਵੱਢਿਆ ਫਿਰ ਜ਼ਿੰਦਾ ਸਾੜਿਆ

PunjabKesari

8. ਸ਼ੁਚਿਤਾ ਸ਼ੇਖਰ 

ਲੇਡੀ ਕਮਾਂਡਰ ਕਰਨਲ ਸ਼ੁਚਿਤਾ ਸ਼ੇਖਰ 5 ਜੂਨ 2023 ਨੂੰ ਸੰਚਾਰ ਜ਼ੋਨ ਮਕੈਨੀਕਲ ਟਰਾਂਸਪੋਰਟ ਬਟਾਲੀਅਨ ਦੀ ਕਮਾਂਡ ਸੌਂਪਣ ਵਾਲੀ ਪਹਿਲੀ ਮਹਿਲਾ ਫੌਜੀ ਅਧਿਕਾਰੀ ਬਣ ਗਈ ਹੈ। ਕਰਨਲ ਸ਼ੁਚਿਤਾ ਸ਼ੇਖਰ ਪੂਰੀ ਤਰ੍ਹਾਂ ਸੰਚਾਲਿਤ ਉੱਤਰੀ ਕਮਾਂਡ ਦੀ ਸਪਲਾਈ ਚੇਨ ਨੂੰ ਬਣਾਈ ਰੱਖਣ ਲਈ ਜ਼ਿੰਮੇਵਾਰ ਕਮਿਊਨੀਕੇਸ਼ਨ ਜ਼ੋਨ ਮਕੈਨੀਕਲ ਟ੍ਰਾਂਸਪੋਰਟ ਬਟਾਲੀਅਨ ਦੀ ਕਮਾਂਡ ਕਰਨ ਵਾਲੀ ਆਰਮੀ ਸਰਵਿਸ ਕੋਰ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ। 

ਇਹ ਵੀ ਪੜ੍ਹੋ-  ਬਜ਼ੁਰਗਾਂ ਲਈ ਵੱਡੀ ਖੁਸ਼ਖ਼ਬਰੀ, ਰਾਮ ਜਨਮ ਭੂਮੀ ਆਉਣ 'ਤੇ ਮਿਲੇਗੀ ਇਹ ਖ਼ਾਸ ਸਹੂਲਤ

PunjabKesari


9. ਗੀਤਾ ਰਾਣਾ: 

ਭਾਰਤੀ ਫੌਜ ਦੀ ਕੋਰ ਆਫ ਇਲੈਕਟ੍ਰੋਨਿਕਸ ਅਤੇ ਮਕੈਨੀਕਲ ਇੰਜੀਨੀਅਰਜ਼ ਦੀ ਕਰਨਲ ਗੀਤਾ ਰਾਣਾ ਨੇ ਇਤਿਹਾਸ ਰਚ ਦਿੱਤਾ ਹੈ। ਉਹ 9 ਮਾਰਚ 2023 ਨੂੰ ਪੂਰਬੀ ਲੱਦਾਖ 'ਚ ਫਾਰਵਰਡ ਫਰੰਟ 'ਤੇ ਫੀਲਡ ਵਰਕਸ਼ਾਪ ਦੀ ਕਮਾਂਡ ਕਰਨ ਵਾਲੀ ਭਾਰਤੀ ਫੌਜ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ। ਭਾਰਤੀ ਫੌਜ ਨੇ ਕਮਾਂਡਰ ਦੀ ਭੂਮਿਕਾ 'ਚ ਮਹਿਲਾ ਅਧਿਕਾਰੀਆਂ ਦੀ ਨਿਯੁਕਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਜਿਸ ਤੋਂ ਬਾਅਦ ਕਰਨਲ ਗੀਤਾ ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ।

PunjabKesari

10.ਮਨੀਸ਼ਾ ਪਾਢੀ :

ਵਾਈ ਫ਼ੌਜ ਦੀ ਮਹਿਲਾ ਅਧਿਕਾਰੀ ਮਨੀਸ਼ਾ ਪਾਢੀ ਨੂੰ 29 ਨਵੰਬਰ 2023 ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਵਿਚ ਭਾਰਤ ਦੀ ਪਹਿਲੀ ਮਹਿਲਾ ਸਹਾਇਕ-ਡੀ-ਕੈਂਪ (ADC) ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਨੀਸ਼ਾ ਪਾਢੀ ਦੇਸ਼ ਦੀ ਪਹਿਲੀ ਮਹਿਲਾ ADC ਬਣ ਗਈ ਹੈ। ਮਿਜ਼ੋਰਮ ਦੇ ਰਾਜਪਾਲ ਡਾ. ਹਰੀ ਬਾਬੂ ਕੁੰਭਪਤੀ ਨੇ 2015 ਬੈਚ ਦੀ ਏਅਰ ਫੋਰਸ ਅਧਿਕਾਰੀ ਮਨੀਸ਼ਾ ਪਾਢੀ ਨੂੰ ਪਹਿਲੀ ਮਹਿਲਾ ਏਡੀਸੀ ਨਿਯੁਕਤ ਕੀਤਾ ਹੈ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News