ਅਲਵਿਦਾ 2020: ‘ਸਾਲ 2020’ ਦੇ ਗਿਆ ਕਈ ਸਬਕ, ਜ਼ਿੰਦਗੀ ਭਰ ਰਹਿਣਗੇ ਯਾਦ

Thursday, Dec 24, 2020 - 06:26 PM (IST)

ਨਵੀਂ ਦਿੱਲੀ— ਸਾਲ 2020 ਛੇਤੀ ਹੀ ਖ਼ਤਮ ਹੋਣ ਵਾਲਾ ਹੈ ਅਤੇ ਲੋਕ ਨਵੇਂ ਸਾਲ ਦੇ ਸਵਾਗਤ ਲਈ ਖ਼ੁਦ ਨੂੰ ਤਿਆਰ ਵੀ ਕਰ ਰਹੇ ਹਨ। ਅਜਿਹਾ ਸ਼ਾਇਦ ਪਹਿਲੀ ਵਾਰ ਹੋਵੇਗਾ, ਜਦੋਂ ਲੋਕ ਨਵੇਂ ਸਾਲ ਦੇ ਆਉਣ ਤੋਂ ਜ਼ਿਆਦਾ ਸਾਲ 2020 ਦੇ ਬੀਤ ਜਾਣ ਦੀ ਜ਼ਿਆਦਾ ਖੁਸ਼ੀ ਮਨਾਉਣਗੇ। ਸਾਲ 2020 ਹਰ ਇਕ ਲਈ ਬਹੁਤ ਮਾੜਾ ਰਿਹਾ। ਕੋਰੋਨਾ ਲਾਗ ਕਾਰਨ ਪੂਰੀ ਦੁਨੀਆ ਵਿਚ ਜਿੱਥੇ ਲੱਖਾਂ ਲੋਕਾਂ ਦੀ ਜਾਨ ਚੱਲੀ ਗਈ, ਉੱਥੇ ਹੀ ਗਲੋਬਲ ਅਰਥਵਿਵਸਥਾ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ ਅਤੇ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ। ਕੋਰੋਨਾ ਨੇ ਕਿੰਨੇ ਲੋਕਾਂ ਨੂੰ ਬੇਰਜ਼ੁਗਾਰ ਅਤੇ ਬੇਘਰ ਕੀਤਾ ਅਤੇ ਲੋਕਾਂ ਤੋਂ ਉਨ੍ਹਾਂ ਦੇ ਆਪਣਿਆਂ ਨੂੰ ਖੋਹ ਲਿਆ। ਕੋਰੋਨਾ ਕਾਰਨ ਸਾਡੇ ਰਹਿਣ-ਸਹਿਣ ਅਤੇ ਲਾਈਫ਼ ਸਟਾਈਲ ’ਚ ਵੀ ਕਈ ਵੱਡੇ ਬਦਲਾਅ ਆਏ ਹਨ। 

ਆਓ ਜਾਣਦੇ ਹਾਂ ਕਿਉਂ ਯਾਦ ਰਹੇਗਾ ਸਾਲ 2020

PunjabKesari
ਵਿਆਹਾਂ-ਸ਼ਾਦੀਆਂ ’ਚ ਘਟੀ ਮਹਿਮਾਨਾਂ ਦੀ ਗਿਣਤੀ—ਤਾਲਾਬੰਦੀ ਦੌਰਾਨ ਤਾਂ ਵਿਆਹ ਹੋਣੇ ਹੀ ਇਕ ਤਰ੍ਹਾਂ ਨਾਲ ਬੰਦ ਹੋ ਗਏ ਸਨ ਪਰ ਹੌਲੀ-ਹੌਲੀ ਨਿਯਮਾਂ ਦਾ ਪਾਲਣ ਕਰਦੇ ਹੋਏ ਲੋਕਾਂ ਨੇ ਇਸ ਦੀ ਸ਼ੁਰੂਆਤ ਕੀਤੀ। ਤਾਲਾਬੰਦੀ ਤੋਂ ਬਾਅਦ ਵੀ ਕੋਰੋਨਾ ਦੀ ਵਜ੍ਹਾ ਨਾਲ ਸਰਕਾਰ ਨੇ ਵਿਆਹਾਂ ਲਈ ਕਈ ਨਿਯਮ ਬਣਾ ਦਿੱਤੇ ਹਨ। ਜਿਵੇਂ ਕਿ ਵਿਆਹਾਂ ’ਚ ਹੁਣ ਮਹਿਮਾਨਾਂ ਦੀ ਗਿਣਤੀ ਜ਼ਿਆਦਾ ਨਹੀਂ ਹੋਣੀ ਚਾਹੀਦੀ। ਜੇਕਰ ਅਜਿਹਾ ਹੁੰਦਾ ਹੈ, ਤਾਂ ਲੋਕਾਂ ’ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ।

PunjabKesari

ਵਰਕ ਫਰਾਮ ਹੋਮ—
ਕੋਰੋਨਾ ਦੀ ਵਜ੍ਹਾ ਕਰ ਕੇ ਜੋ ਸਭ ਤੋਂ ਵੱਡਾ ਬਦਲਾਅ ਸਾਡੀ ਜ਼ਿੰਦਗੀ ਵਿਚ ਆਇਆ, ਉਹ ਹੈ ਵਰਕ ਫਰਾਮ ਹੋਮ। ਯਾਨੀ ਕਿ ਘਰ ’ਚ ਰਹਿ ਕੇ ਦਫ਼ਤਰ ਦਾ ਕੰਮ ਕਰਨਾ। ਤਾਲਾਬੰਦੀ ਦੌਰਾਨ ਪ੍ਰਾਈਵੇਟ ਸੈਕਟਰ ਦੀ ਜ਼ਿਆਦਾਤਰ ਕੰਪਨੀਆਂ ਨੇ ਆਪਣੇ ਕਾਮਿਆਂ ਨੂੰ ਵਰਕ ਫਰਾਮ ਹੋਮ ਕਰਾਉਣਾ ਸ਼ੁਰੂ ਕਰ ਦਿੱਤਾ। ਕੁਝ ਦਿਨਾਂ ਤੱਕ ਲੋਕਾਂ ਨੂੰ ਵਰਕ ਫਰਾਮ ਹੋਮ ਕਰਨਾ ਚੰਗਾ ਲੱਗਾ ਪਰ ਹੌਲੀ-ਹੌਲੀ ਇਹ ਲੋਕਾਂ ਲਈ ਪਰੇਸ਼ਾਨੀ ਬਣਨ ਲੱਗਾ। ਘਰ ’ਚ ਬੈਠੇ-ਬੈਠੇ ਪੂਰਾ ਦਿਨ ਕੰਮ ਕਰਨ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ।

PunjabKesari

ਬੱਚਿਆਂ ਦਾ ਸਕੂਲ, ਕਾਲਜ ਜਾਣਾ ਬੰਦ—
ਇਸ ਮਹਾਮਾਰੀ ਨੇ ਸਭ ਤੋਂ ਜ਼ਿਆਦਾ ਤਾਂ ਬੱਚਿਆਂ ਲਈ ਵੱਡੀ ਮੁਸ਼ਕਲ ਖੜ੍ਹੀ ਕਰ ਦਿੱਤੀ। ਕੋਰੋਨਾ ਦੀ ਵਜ੍ਹਾ ਨਾਲ ਤਾਲਾਬੰਦੀ ਕਰ ਕੇ ਬੱਚਿਆਂ ਦੇ ਸਕੂਲ-ਕਾਲਜ ਬੰਦ ਕਰ ਦਿੱਤੇ ਗਏ। ਤਾਲਾਬੰਦੀ ਤਾਂ ਖਤਮ ਹੋ ਗਈ ਪਰ ਸਕੂਲ ਹੁਣ ਤੱਕ ਨਹੀਂ ਖੁੱਲ੍ਹੇ। ਹੁਣ ਬੱਚੇ ਘਰਾਂ ’ਚ ਰਹਿ ਕੇ ਹੀ ਆਨਲਾਈਨ ਪੜ੍ਹਾਈ ਕਰ ਰਹੇ ਹਨ। 

PunjabKesari

ਸਿਨੇਮਾਘਰ ’ਚ ਜਾ ਕੇ ਮੂਵੀਜ਼ ਦੇਖਣਾ ਬੰਦ—
ਜਦੋਂ ਵੀ ਅਸੀਂ ਬੋਰ ਹੁੰਦੇ ਹਾਂ ਅਤੇ ਆਪਣੇ ਮੂਡ ਨੂੰ ਬਦਲਣ ਦਾ ਮਨ ਹੁੰਦਾ ਹੈ, ਅਜਿਹੇ ਵਿਚ ਸਭ ਤੋਂ ਪਹਿਲਾਂ ਮੂਵੀਜ਼ ਦੇਖਣ ਦੀ ਯੋਜਨਾ ਬਣਾਉਂਦੇ ਹਾਂ। ਕੋਰੋਨਾ ਦੀ ਵਜ੍ਹਾ ਕਰ ਕੇ ਸਿਨੇਮਾਘਰ ਬੰਦ ਕਰ ਦਿੱਤੇ ਗਏ। ਤਾਲਾਬੰਦੀ ਤੋਂ ਬਾਅਦ ਵੀ ਜਦੋਂ ਕਈ ਨਿਯਮਾਂ ਨਾਲ ਪੀ. ਵੀ. ਆਰ. ਖੋਲ੍ਹ ਦਿੱਤੇ ਗਏ ਹਨ ਫਿਰ ਵੀ ਕੋਰੋਨਾ ਦੇ ਡਰ ਤੋਂ ਲੋਕ ਪੀ. ਵੀ. ਆਰ. ਨਹੀਂ ਜਾਣਾ ਚਾਹੁੰਦੇ ਹਨ।

PunjabKesari

ਪਬਲਿਕ ਟਰਾਂਸਪੋਰਟ ਦਾ ਘੱਟ ਇਸਤੇਮਾਲ—
ਕੋਰੋਨਾ ਤੋਂ ਬਚਣ ਲਈ ਲੋਕ ਹੁਣ ਕਿਤੇ ਵੀ ਆਉਣ-ਜਾਣ ਲਈ ਜ਼ਿਆਦਾਤਰ ਆਪਣੀਆਂ ਨਿੱਜੀਆਂ ਗੱਡੀਆਂ ਦਾ ਹੀ ਇਸਤੇਮਾਲ ਕਰਦੇ ਹਨ। ਜਿੰਨਾ ਹੋ ਸਕੇ ਓਨਾਂ ਪਬਲਿਕ ਟਰਾਂਸਪੋਰਟ ’ਚ ਟਰੈਵਲ ਕਰਨ ਤੋਂ ਬਚਦੇ ਹਨ। 

PunjabKesari

ਵਾਰ-ਵਾਰ ਰੈਸਟੋਰੈਂਟ ਜਾਣਾ ਘੱਟ ਹੋਇਆ—
ਜਨਤਕ ਥਾਵਾਂ ਜਿਵੇਂ ਬਾਰ ਅਤੇ ਰੈਸਟੋਰੈਂਟ ’ਚ ਅਕਸਰ ਭੀੜ ਹੁੰਦੀ ਹੈ, ਜੋ ਸੁਰੱਖਿਆ ਦੀ ਨਜ਼ਰ ਤੋਂ ਸਹੀ ਨਹੀਂ ਹੈ। ਇਸ ਵਜ੍ਹਾ ਕਾਰਨ ਲੋਕਾਂ ਨੇ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਬਾਰ, ਰੈਸਟਰੈਂਟ ਜਾਣਾ ਵੀ ਘੱਟ ਕਰ ਦਿੱਤਾ ਹੈ।

PunjabKesari

ਬਾਹਰ ਨਿਕਲਦੇ ਸਮੇਂ ਚਿਹਰੇ ’ਤੇ ਮਾਸਕ ਲਾਉਣਾ—
ਕੋਰੋਨਾ ਨੇ ਸਭ ਤੋਂ ਜ਼ਰੂਰੀ ਬਦਲਾਅ ਜੋ ਲਿਆਂਦਾ ਹੈ, ਉਹ ਇਹ ਕਿ ਸਾਡੀ ਲਾਈਫ ਸਟਾਈਲ ’ਚ ਉਹ ਹੁਣ ਬਿਨਾਂ ਮਾਸਕ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ ਹਨ। ਅਸੀਂ ਚਾਹੇ ਜਿੱਥੇ ਮਰਜ਼ੀ ਜਾਈਏ, ਸਾਨੂੰ ਚਿਹਰੇ ’ਤੇ ਮਾਸਕ ਲਾਉਣਾ ਬਹੁਤ ਜ਼ਰੂਰੀ ਹੈ। 
PunjabKesari

ਹੱਥਾਂ ਨੂੰ ਵਾਰ-ਵਾਰ ਧੋਣਾ—
ਕੋਰੋਨਾ ਦੀ ਵਜ੍ਹਾ ਕਰ ਕੇ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਹੁਣ ਅਸੀਂ ਪੂਰਾ ਦਿਨ ਕਈ ਵਾਰ ਆਪਣੇ ਹੱਥਾਂ ਨੂੰ ਧੋਂਦੇ ਹਾਂ ਜਾਂ ਫਿਰ ਸੈਨੇਟਾਈਜ਼ਰ ਦਾ ਇਸਤੇਮਾਲ ਕਰਦੇ ਹਾਂ। ਅਸੀਂ ਜਦੋਂ ਵੀ ਕਿਤੇ ਬਾਹਰ ਤੋਂ ਆਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਣੇ ਹੱਥ ਧੋਂਦੇ ਹਾਂ, ਉਸ ਤੋਂ ਬਾਅਦ ਹੀ ਕੋਈ ਦੂਜਾ ਕੰਮ ਕਰਦੇ ਹਾਂ।
 


Tanu

Content Editor

Related News