ਅਲਵਿਦਾ 2019 : 17ਵੀਂ ਲੋਕ ਸਭਾ ਨੇ ਰਚਿਆ ਇਤਿਹਾਸ

12/27/2019 4:26:11 PM

ਨਵੀਂ ਦਿੱਲੀ— 17ਵੀਂ ਲੋਕ ਸਭਾ ਦਾ ਮਾਨਸੂਨ ਅਤੇ ਸਰਦ ਰੁੱਤ ਇਜਲਾਸ ਪਿਛਲੇ 20 ਸਾਲਾਂ ਦੇ ਮੁਕਾਬਲੇ ਕਾਫੀ ਕਾਮਯਾਬ ਰਿਹਾ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਦਨ ਵਿਚ ਦੱਸਿਆ ਕਿ ਸਰਦ ਰੁੱਤ ਇਜਲਾਸ ਦੌਰਾਨ ਹੇਠਲੇ ਸਦਨ ਵਿਚ 115 ਫੀਸਦੀ ਕੰਮਕਾਜ ਹੋਇਆ ਅਤੇ ਇਸ ਦੌਰਾਨ 130 ਘੰਟੇ 45 ਮਿੰਟ ਕਾਰਵਾਈ ਹੋਈ। 26 ਦਿਨਾਂ ਦੇ ਇਸ ਇਜਲਾਸ ਵਿਚ ਕੁਲ 20 ਬੈਠਕਾਂ ਹੋਈਆਂ ਅਤੇ ਉਸ ਵਿਚ 14 ਬਿੱਲ ਪਾਸ ਹੋਏ। ਇਸ ਦੇ ਨਾਲ ਹੀ ਰੋਜ਼ਾਨਾ ਔਸਤਨ 20.42 ਅਨੁਪੂਰਕ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਨਾਲ ਹੀ ਰੋਜ਼ਾਨਾ ਔਸਤਨ 58.37 ਮਾਮਲੇ ਚੁੱਕੇ ਗਏ। ਨਿਯਮ 377 ਦੇ ਅਧੀਨ ਕੁਲ 364 ਮਾਮਲੇ ਚੁੱਕੇ ਗਏ। ਇਸ ਤਰ੍ਹਾਂ ਦੇਖਿਆ ਜਾਵੇ ਤਾਂ 17ਵੀਂ ਲੋਕ ਸਭਾ ਦੀਆਂ ਕੁਲ 37 ਬੈਠਕਾਂ ਵਿਚ 35 ਬਿੱਲ ਪਾਸ ਹੋਏ। ਇਸ ਲਿਹਾਜ ਨਾਲ ਮੋਦੀ 2.0 'ਚ ਸੰਸਦ ਨੇ ਜਮਹੂਰੀਅਤ ਨੂੰ ਮਜ਼ਬੂਤ ਕੀਤਾ।
17ਵੀਂ ਲੋਕ ਸਭਾ
ਕੁਲ 37 ਬੈਠਕਾਂ
35 ਬਿੱਲ ਪਾਸ
2 ਦਹਾਕਿਆਂ ਤੋਂ ਲੋਕ ਸਭਾ ਹੁਕਮਰਾਨ ਅਤੇ ਵਿਰੋਧੀ ਧਿਰਾਂ ਵਿਚਕਾਰ ਝਗੜੇ ਦਾ ਅਖਾੜਾ ਬਣ ਗਈ ਸੀ। ਹੁਣ ਬਹਿਸ-ਮੁਵਾਸਿਆਂ ਕਾਰਣ ਲੋਕ ਸਭਾ ਦੀ ਕਾਰਵਾਈ ਵਿਚ ਲੋਕਾਂ ਦੀ ਦਿਲਚਸਪੀ ਵਧੀ ਹੈ।PunjabKesari
ਭਾਰਤ ਬਣਿਆ ਦੁਨੀਆ ਦੀ ਇੰਟਰਨੈੱਟ ਸ਼ਟਡਾਊਨ ਕੈਪੀਟਲ
ਫੋਬਰਸ ਦੀ ਇਕ ਰਿਪੋਰਟ ਮੁਤਾਬਕ ਸਾਲ 2018 ਵਿਚ ਹੀ ਭਾਰਤ ਦੁਨੀਆ ਦੀ ਇੰਟਨਰਨੈੱਟ ਸ਼ਟਡਾਊਨ ਕੈਪੀਟਲ ਬਣ ਚੁੱਕਾ ਹੈ। ਸਾਲ 2010 ਵਿਚ ਵੀ ਕਈ ਇੰਟਰਨੈੱਟ ਸ਼ਟਡਾਊਨ ਹੋਏ। ਕਾਰਣ ਕੁਝ ਵੀ ਰਿਹਾ ਹੋਵੇ ਪਰ ਦੁਨੀਆ ਭਰ ਵਿਚ ਇਹ ਖਬਰ ਚਰਚਾ ਵਿਚ ਰਹੀ। ਅੱਜ ਦੇ ਇਸ ਦੌਰ ਵਿਚ ਜ਼ਿਆਦਾਤਰ ਕੰਮ ਇੰਟਰਨੈੱਟ ਦੇ ਜ਼ਰੀਏ ਹੀ ਹੁੰਦਾ ਹੈ। ਸ਼ਟਡਾਊਨ ਜਿਹੇ ਹਾਲਾਤ ਵਿਚ ਬਿਜ਼ਨੈੱਸ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਵੈਸੇ ਇਹ ਅੰਕੜਾ ਜਨਵਰੀ 2016 ਤੋਂ ਲੈ ਕੇ ਮਈ 2018 ਤਕ ਦਾ ਹੈ। ਭਾਰਤ ਵਿਚ ਜਿਥੇ 154 ਇੰਟਰਨੈੱਟ ਸ਼ਟਡਾਊਨ ਹੋਏ, ਉਥੇ ਹੀ ਪਾਕਿ ਵਿਚ ਇਹ ਅੰਕੜਾ 19 ਰਿਹਾ। ਗੱਲ 2019 ਦੀ ਕਰੀਏ ਤਾਂ ਇਕ ਰਿਪੋਰਟ ਮੁਤਾਬਕ ਜੰਮੂ ਅਤੇ ਕਸ਼ਮੀਰ ਵਿਚ ਸਭ ਤੋਂ ਲੰਬਾ 150 ਦਿਨ ਦਾ ਇੰਟਰਨੈੱਟ ਸ਼ਟਡਾਊਨ ਰਿਹਾ। ਇਕ ਹੋਰ ਰਿਪੋਰਟ ਮੁਤਾਬਕ ਸਾਲ 2019 ਵਿਚ ਭਾਰਤ 'ਚ 167 ਇੰਟਰਨੈੱਟ ਸ਼ਟਡਾਊਨ ਹੋਏ।

2019 ਵਿਚ ਹਿੰਸਕ ਘਟਨਾਵਾਂ ਨੂੰ ਰੋਕਣ ਲਈ ਦੇਸ਼ ਦੇ ਵੱਖ-ਵੱਖ ਰਾਜਾਂ 'ਚ ਕੁਲ 167 ਵਾਰ ਇੰਟਰਨੈੱਟ ਸ਼ਟਡਾਊਨ ਰਿਹਾ।
ਜੰਮੂ-ਕਸ਼ਮੀਰ 93
ਹਰਿਆਣਾ 01
ਰਾਜਸਥਾਨ 18
ਮਹਾਰਾਸ਼ਟਰ 02
ਮੱਧ ਪ੍ਰਦੇਸ਼ 04
ਉੱਤਰ ਪ੍ਰਦੇਸ਼ 11
ਬਿਹਾਰ 01
ਓਡਿਸ਼ਾ 02
ਪੰਛਮੀ ਬੰਗਾਲ 09
ਮੇਘਾਲਿਆ 06
ਆਸਾਮ 12
ਅਰੁਣਾਚਲ ਪ੍ਰਦੇਸ਼ 02
ਤ੍ਰਿਪੁਰਾ 05
ਮਣੀਪੁਰ 01
PunjabKesari
ਚਿਦਾਂਬਰਮ ਨੂੰ ਜੇਲ
ਆਈ. ਐੱਨ. ਐਕਸ. ਮੀਡੀਆ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਨੂੰ ਗ੍ਰਿਫਤਾਰ ਕੀਤਾ ਗਿਆ। ਚਿਦਾਂਬਰਮ 'ਤੇ ਸੀ. ਬੀ. ਆਈ. ਨੇ ਆਈ. ਐੱਨ. ਐਕਸ. ਮੀਡੀਆ ਨੂੰ 305 ਕਰੋੜ ਦਾ ਫਾਇਦਾ ਪਹੁੰਚਾਉਣ ਦੇ ਮਾਮਲੇ ਵਿਚ ਮਈ 2017 'ਚ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਈ. ਡੀ. ਨੇ ਵੀ ਉਨ੍ਹਾਂ ਵਿਰੁੱਧ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਅਤੇ ਫਿਰ ਸੀ. ਬੀ. ਆਈ. ਨੇ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਵਿਚ ਉਨ੍ਹਾਂ ਨੂੰ 21 ਅਗਸਤ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਵਿਚ ਕਰੀਬ 2 ਮਹੀਨੇ ਬਾਅਦ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ। ਹਾਲਾਂਕਿ ਇਸ ਤੋਂ ਬਾਅਦ 16 ਅਕਤੂਬਰ ਨੂੰ ਫਿਰ ਮਨੀ ਲਾਂਡਰਿੰਗ ਦੇ ਦੋਸ਼ਾਂ ਵਿਚ ਈ. ਡੀ. ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਕਰੀਬ 106 ਦਿਨ ਜੇਲ ਵਿਚ ਰਹਿਣ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ।

21 ਅਗਸਤ ਗ੍ਰਿਫਤਾਰੀ
4 ਸਤੰਬਰ ਰਿਹਾਈ
106 ਦਿਨ ਜੇਲ 'ਚ
ਕਾਂਗਰਸ ਨੇ ਮੋਦੀ ਸਰਕਾਰ 'ਤੇ ਚਿਦਾਂਬਰਮ ਖਿਲਾਫ ਸਾਜ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਗਾਂਧੀ ਪਰਿਵਾਰ ਚੱਟਾਨ ਦੀ ਤਰ੍ਹਾਂ ਖੜ੍ਹਾ ਰਿਹਾ।PunjabKesari
ਮਹਾਕੁੰਭ 2019
ਦੁਨੀਆ ਦਾ ਸਭ ਤੋਂ ਵੱਡਾ ਅਧਿਆਤਮਕ ਮੇਲਾ 2019 ਵਿਚ ਪ੍ਰਯਾਗਰਾਜ ਸਥਿਤ ਸੰਗਮ ਕਿਨਾਰੇ ਆਯੋਜਿਤ ਹੋਇਆ। ਮਹਾਕੁੰਭ ਵਿਚ 23 ਕਰੋੜ ਲੋਕਾਂ ਨੇ ਸੰਗਮ ਵਿਚ ਡੁਬਕੀ ਲਾਈ। ਇਸ ਵਾਰ ਦੀ ਥੀਮ 'ਸਵੱਛ ਕੁੰਭ ਅਤੇ ਸੁਰੱਖਿਅਤ ਕੁੰਭ' ਰੱਖੀ ਗਈ ਸੀ। ਮੇਲੇ ਵਿਚ 3 ਵਰਲਡ ਰਿਕਾਰਡ ਬਣਾਏ ਗਏ। ਯਾਤਰੀਆਂ ਲਈ 500 ਤੋਂ ਜ਼ਿਆਦਾ ਸ਼ਟਲ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ। ਯਾਤਰੀਆਂ ਦੀ ਸੇਵਾ ਲਈ ਲਾਈਆਂ ਗਈਆਂ 500 ਤੋਂ ਜ਼ਿਆਦਾ ਬੱਸਾਂ ਨੇ ਇਕੱਠੇ ਪਰੇਡ ਕਰ ਕੇ ਵਿਸ਼ਵ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਇਹ ਰਿਕਾਰਡ ਆਬੂਧਾਬੀ ਦੇ ਨਾਂ ਸੀ, ਜਿਸ ਵਿਚ 390 ਬੱਸਾਂ ਸ਼ਾਮਲ ਸਨ। ਮੇਲੇ ਵਿਚ 10,000 ਸਫਾਈ ਕਰਮਚਾਰੀਆਂ ਨੇ ਸਫਾਈ ਕਰ ਕੇ ਵਰਲਡ ਰਿਕਾਰਡ ਬਣਾਇਆ। ਇਸ ਵਿਚ 10 ਹਜ਼ਾਰ ਲੋਕਾਂ ਨੇ 8 ਘੰਟੇ ਤਕ ਕੰਮ ਕਰਦੇ ਹੋਏ ਹੱਥ ਦੀ ਛਾਪ ਦੀ ਬਾਲ ਪੇਂਟਿੰਗ ਤਿਆਰ ਕੀਤੀ। ਪੇਂਟਿੰਗ ਦੀ ਥੀਮ 'ਜੈਗੰਗੇ' ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਊਥ ਕੋਰੀਆ ਦੇ ਸਿਓਲ ਵਿਚ 4675 ਲੋਕਾਂ ਦੇ ਨਾਂ ਇਕ ਬਾਲ ਪੇਂਟਿੰਗ ਬਣਾਉਣ ਦਾ ਰਿਕਾਰਡ ਸੀ।PunjabKesari
ਮੌਬ ਲਿੰਚਿੰਗ
ਝਾਰਖੰਡ ਦੇ ਸੇਰਾਈਕੇਲਾ ਜ਼ਿਲੇ ਵਿਚ 17 ਜੂਨ ਨੂੰ ਤਬਰੇਜ ਨਾਮੀ ਨੌਜਵਾਨ ਨਾਲ ਮੌਬ ਲਿੰਚਿੰਗ ਹੋਈ। ਇਸ ਘਟਨਾ ਤੋਂ ਬਾਅਦ ਮੁਸਲਮਾਨਾਂ 'ਤੇ ਵਧ ਰਹੇ ਹਮਲੇ ਦੇ ਮਾਮਲੇ ਨੇ ਇਕ ਵਾਰ ਫਿਰ ਤੋਂ ਤੂਲ ਫੜ ਲਿਆ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਲੋਕਾਂ ਨੇ ਤਬਰੇਜ ਨੂੰ ਚੋਰ ਸਮਝ ਕੇ ਕੁੱਟਿਆ ਸੀ। ਇਸ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਸੀ, ਜਿਸ ਵਿਚ ਲੋਕ ਉਸ ਨੂੰ ਧਮਕਾਉਂਦੇ ਹੋਏ ਦਿਸ ਰਹੇ ਸਨ ਅਤੇ ਜੈ ਸ੍ਰੀ ਰਾਮ ਦਾ ਨਾਅਰਾ ਲਾਉਣ ਲਈ ਕਹਿ ਰਹੇ ਸਨ। ਇਸ ਮਾਮਲੇ ਵਿਚ 11 ਲੋਕਾਂ ਦੇ ਖਿਲਾਫ ਪਹਿਲਾਂ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਪਰ ਪੋਸਟਮਾਰਟਮ ਰਿਪੋਰਟ ਵਿਚ ਮੌਤ ਦੀ ਵਜ੍ਹਾ ਕਾਰਡੀਅਕ ਅਰੈਸਟ ਸਾਹਮਣੇ ਆਈ। ਇਸ ਦੇ ਬਾਅਦ ਦੋਸ਼ੀਆਂ 'ਤੇ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ। ਤਬਰੇਜ ਦੀ ਮੌਤ ਤੋਂ ਬਾਅਦ ਪੁਲਸ ਅਤੇ ਡਾਕਟਰਾਂ ਦੀ ਟੀਮ 'ਤੇ ਵੀ ਸਵਾਲੀਆ ਨਿਸ਼ਾਨ ਉਠੇ ਸਨ।PunjabKesari
ਉੱਘੇ ਨੇਤਾਵਾਂ ਦੀ ਮੌਤ
2019 ਵਿਚ ਉੱਘੇ ਨੇਤਾਵਾਂ ਵਿਚ ਸ਼ੁਮਾਰ ਰੱਖਿਆ ਮੰਤਰੀ ਮਨੋਹਰ ਪਾਰਿਕਰ, ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਸਾਬਕਾ ਸੀ. ਐੱਮ. ਸ਼ੀਲਾ ਦੀਕਸ਼ਿਤ ਦੀ ਮੌਤ ਹੋ ਗਈ। ਕੈਂਸਰ ਦੇ ਕਾਰਣ ਪਾਰਿਕਰ ਦੀ ਮੌਤ ਹੋ ਗਈ ਤਾਂ ਗੰਭੀਰ ਬੀਮਾਰੀ ਕਾਰਣ ਏਮਸ ਵਿਚ ਜੇਤਲੀ ਦੀ ਮੌਤ ਹੋ ਗਈ। ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਸੀਨੇ ਵਿਚ ਜਕੜਨ ਦੀ ਸ਼ਿਕਾਇਤ ਤੋਂ ਬਾਅਦ ਫੋਰਟਿਸ-ਐਸਕਾਰਟਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉੇਨ੍ਹਾਂ ਨੇ ਅੰਤਿਮ ਸਾਹ ਲਿਆ। ਤਿੰਨੇ ਉੱਘੇ ਨੇਤਾਵਾਂ ਨੇ ਆਪਣੇ ਕੰਮ ਦੀ ਸ਼ੈਲੀ ਨਾਲ ਦੇਸ਼ ਅਤੇ ਦੁਨੀਆ ਵਿਚ ਆਪਣੀ ਇਕ ਵੱਖਰੀ ਪਛਾਣ ਕਾਇਮ ਕੀਤੀ। ਦੇਸ਼ ਦੀ ਜਨਤਾ ਇਨ੍ਹਾਂ ਉਘੀਆਂ ਹਸਤੀਆਂ ਨੂੰ ਹਮੇਸ਼ਾ ਯਾਦ ਰੱਖੇਗੀ। ਇਨ੍ਹਾਂ ਦੀ ਮੌਤ ਨਾਲ ਸਿਆਸੀ ਜਗਤ ਨੂੰ ਜੋ ਨੁਕਸਾਨ ਹੋਇਆ ਹੈ, ਉਸ ਦੀ ਪੂਰਤੀ ਨਾਮੁਮਕਿਨ ਹੈ।PunjabKesari


DIsha

Content Editor

Related News