ਸਿਹਤ ਮੰਤਰੀ ਦਾ ਦਾਅਵਾ: ਸਾਲ 2020 'ਚ ਦੇਸ਼ ਦੇ 116 ਜ਼ਿਲ੍ਹੇ ਹੋਏ 'ਮਲੇਰੀਆ ਮੁਕਤ'

Saturday, Apr 24, 2021 - 10:44 AM (IST)

ਸਿਹਤ ਮੰਤਰੀ ਦਾ ਦਾਅਵਾ: ਸਾਲ 2020 'ਚ ਦੇਸ਼ ਦੇ 116 ਜ਼ਿਲ੍ਹੇ ਹੋਏ 'ਮਲੇਰੀਆ ਮੁਕਤ'

ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਾਲ 2020 'ਚ ਦੇਸ਼ ਦੇ 116 ਜ਼ਿਲ੍ਹਿਆਂ 'ਚ ਮਲੇਰੀਆ ਦੇ ਮਾਮਲਿਆਂ ਦੀ ਗਿਣਤੀ ਜ਼ੀਰੋ ਰਹੀ। ਉਨ੍ਹਾਂ ਕਿਹਾ ਕਿ ਦੇਸ਼ ਨੇ ਇਸ ਬੀਮਾਰੀ ਦੇ ਬੋਝ ਨੂੰ ਘੱਟ ਕੀਤਾ ਹੈ ਅਤੇ ਮਰੀਜ਼ਾਂ ਦੇ ਮਾਮਲੇ 'ਚ 84.5 ਫੀਸਦੀ ਅਤੇ ਮੌਤਾਂ ਦੇ ਮਾਮਲੇ 'ਚ 83.6 ਫੀਸਦੀ ਘਾਟ ਆਈ ਹੈ। 

ਇਹ ਵੀ ਪੜ੍ਹੋ : ‘ਪ੍ਰਾਣਵਾਯੂ’ ਦੀ ਘਾਟ ਦਰਮਿਆਨ ਕੋਵਿਡ ਰੋਗੀਆਂ ਲਈ ਨੇਕ ਲੋਕਾਂ ਨੇ ਖੋਲ੍ਹੇ ‘ਆਕਸੀਜਨ ਲੰਗਰ’

ਹਰਸ਼ਵਰਧਨ ਨੇ ਕਿਹਾ ਕਿ ਇਸ ਸੰਬੰਧ 'ਚ ਦੇਸ਼ ਦੀ ਉਪਲੱਬਧੀ ਨੂੰ ਸਾਲ 2018, 2019 ਅਤੇ 2020 ਦੀ ਵਿਸ਼ਵ ਮਲੇਰੀਆ ਰਿਪੋਰਟ 'ਚ ਵੀ ਸਵੀਕਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਲੇਰੀਆ ਖ਼ਾਤਮੇ ਲਈ 'ਰੀਚਿੰਗ ਜ਼ੀਰੋ' ਮੰਚ ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ 25 ਅਪ੍ਰੈਲ ਨੂੰ ਹਰ ਸਾਲ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ। 

ਇਹ ਵੀ ਪੜ੍ਹੋ : ‘ਕੋਰੋਨਾ ਦੇ ਵਧਦੇ ਕਹਿਰ ਦਰਮਿਆਨ PM ਮੋਦੀ ਨੇ ਮੁੱਖ ਮੰਤਰੀਆਂ ਨਾਲ ਕੀਤੀ ਬੈਠਕ, ਕੇਜਰੀਵਾਲ ਨੂੰ ਪਾਈ ਝਾੜ

ਸਿਹਤ ਮੰਤਰਾਲਾ ਨੇ ਇੱਥੇ ਜਾਰੀ ਬਿਆਨ 'ਚ ਕਿਹਾ ਕਿ ਇਸ ਸਾਲ ਦਾ ਵਿਸ਼ਾ 'ਜ਼ੀਰੋ ਮਲੇਰੀਆ ਟੀਚੇ 'ਤੇ ਪਹੁੰਚਣਾ' ਹੈ। ਸਿਹਤ ਮੰਤਰੀ ਨੇ ਮੰਚ ਨੂੰ ਵੀ ਇਸ ਸਾਲ ਇਹ ਵਿਸ਼ਾ ਚੁਣਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਵਿਸ਼ੇਸ਼ ਤੌਰ 'ਤੇ ਭਾਰਤ ਦੇ ਸੰਦਰਭ 'ਚ ਇਹ ਮਹੱਤਵਪੂਰਨ ਹੈ। ਦੇਸ਼ ਰਾਸ਼ਟਰੀ ਪੱਧਰ 'ਤੇ ਮਲੇਰੀਆ ਦੇ ਖ਼ਾਤਮੇ ਲਈ ਕੰਮ ਕਰ ਰਿਹਾ ਹੈ ਅਤੇ ਸਿਹਤ ਤੇ ਜੀਵਨ ਪੱਧਰ ਸੁਧਾਰਨ ਅਤੇ ਗਰੀਬੀ ਖ਼ਾਤਮੇ 'ਚ ਯੋਗਦਾਨ ਕਰ ਰਿਹਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News