ਸਾਲ 2016 ਤੋਂ 2020 ਦੌਰਾਨ ਇੰਨੇ ਲੋਕਾਂ ਨੂੰ ਦਿੱਤੀ ਗਈ ਭਾਰਤੀ ਨਾਗਰਿਕਤਾ: ਕੇਂਦਰ ਸਰਕਾਰ

Wednesday, Dec 22, 2021 - 01:37 PM (IST)

ਸਾਲ 2016 ਤੋਂ 2020 ਦੌਰਾਨ ਇੰਨੇ ਲੋਕਾਂ ਨੂੰ ਦਿੱਤੀ ਗਈ ਭਾਰਤੀ ਨਾਗਰਿਕਤਾ: ਕੇਂਦਰ ਸਰਕਾਰ

ਨਵੀਂ ਦਿੱਲੀ (ਭਾਸ਼ਾ)— ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੰਸਦ ਵਿਚ ਦੱਸਿਆ ਕਿ ਸਾਲ 2016 ਤੋਂ 2020 ਦੌਰਾਨ ਕੁੱਲ 4,177 ਲੋਕਾਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕੀਤੀ ਗਈ ਹੈ, ਜਦਕਿ ਨਾਗਰਿਕਤਾ ਲਈ 10,635 ਲੋਕਾਂ ਦੀ ਬੇਨਤੀ ਫ਼ਿਲਹਾਲ ਪੈਂਡਿੰਗ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਰਾਜ ਸਭਾ ਵਿਚ ਪੁੱਛੇ ਗਏ ਇਕ ਸਵਾਲ ਦੇ ਲਿਖਤੀ ਜਵਾਬ ’ਚ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਬੇਅਦਬੀ ਮਾਮਲਾ: ਅਭਿਸ਼ੇਕ ਦੇ ਟਵੀਟ ’ਤੇ ਭੜਕੇ ਸਿਰਸਾ, ਬੋਲੇ- ‘ਦੋਹਰੀ ਖੇਡ ਖੇਡਣਾ ਬੰਦ ਕਰੋ’

ਸਾਲ 2016 ਤੋਂ 2020 ਦੌਰਾਨ ਭਾਰਤੀ ਨਾਗਰਿਕਤਾ ਪ੍ਰਦਾਨ ਕੀਤੇ ਜਾਣ ਵਾਲੇ ਲੋਕਾਂ ਦਾ ਬਿਓਰਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਲ 2016 ’ਚ 1106, 2017 ’ਚ 817, 2018 ’ਚ 628, 2019 ’ਚ 987 ਅਤੇ 2020 ’ਚ 639 ਵਿਅਕਤੀਆਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕੀਤੀ ਗਈ ਹੈ। ਇਸ ਸਮੇਂ ਵਿਚ ਹੁਣ ਤੱਕ 4,177 ਲੋਕਾਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕੀਤੀ ਗਈ ਹੈ। ਸਾਲ 2021 ’ਚ ਕਿੰਨੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਗਈ, ਇਸ ਦਾ ਕੇਂਦਰੀ ਮੰਤਰੀ ਨੇ ਕੋਈ ਬਿਓਰਾ ਨਹੀਂ ਦਿੱਤਾ। 

ਇਹ ਵੀ ਪੜ੍ਹੋ : ਮੋਕਸ਼ ਦੀ ਪ੍ਰਾਪਤੀ ਲਈ ਸ਼ਖ਼ਸ ਨੇ ਤਿੰਨ ਬੱਚਿਆਂ ਸਮੇਤ ਪਤਨੀ ਦਾ ਕੀਤਾ ਕਤਲ, ਫਿਰ ਕੀਤੀ ਖ਼ੁਦਕੁਸ਼ੀ

ਭਾਰਤੀ ਨਾਗਰਿਕਤਾ ਸਬੰਧੀ ਪੈਂਡਿੰਗ ਬੇਨਤੀਆਂ ਬਾਰੇ ਪੁੱਛੇ ਜਾਣ ’ਤੇ ਰਾਏ ਨੇ ਕਿਹਾ ਕਿ 14 ਦਸੰਬਰ 2021 ਦੀ ਸਥਿਤੀ ਮੁਤਾਬਕ ਕੁੱਲ 10,635 ਬੇਨਤੀਆਂ ਅਜੇ ਪੈਂਡਿੰਗ ਹਨ। ਉਨ੍ਹਾਂ ਮੁਤਾਬਕ ਸਭ ਤੋਂ ਵੱਧ 7306 ਬੇਨਤੀਆਂ ਪਾਕਿਸਤਾਨ ਦੀਆਂ ਪੈਂਡਿੰਗ ਹਨ। ਇਸ ਤੋਂ ਬਾਅਦ ਅਫ਼ਗਾਨਿਸਤਾਨ ਦੀਆਂ 1152 ਬੇਨਤੀਆਂ ਪੈਂਡਿੰਗ ਹਨ। 428 ਬੇਨਤੀਆਂ ਅਜਿਹੇ ਲੋਕਾਂ ਦੀਆਂ ਹਨ, ਜੋ ਰਾਜ ਰਹਿਤ (ਕਿਸੇ ਵੀ ਸੂਬੇ ਦੇ ਨਹੀਂ) ਹਨ। 

ਇਹ ਵੀ ਪੜ੍ਹੋ : ਕਿਸਾਨ ਦੇ ਪੁੱਤ ਨੇ ਵਧਾਇਆ ਮਾਣ, ਹਵਾਈ ਫ਼ੌਜ ’ਚ ਬਣਿਆ ਪਾਇਲਟ

ਇਕ ਹੋਰ ਸਵਾਲ ਦੇ ਜਵਾਬ ਵਿਚ ਰਾਏ ਨੇ ਕਿਹਾ ਕਿ ਸਾਲ 2018 ਤੋਂ 2021 ਦੌਰਾਨ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਹਿੰਦੂ, ਸਿੱਖ, ਜੈਨ ਅਤੇ ਈਸਾਈ ਘੱਟ ਗਿਣਤੀ ਸਮੂਹਾਂ ਤੋਂ ਨਾਗਰਿਕਤਾ ਲਈ ਕੁੱਲ 8244 ਬੇਨਤੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ’ਚੋਂ 3117 ਵਿਅਕਤੀਆਂ ਨੂੰ ਭਾਰਤ ਵਿਚ ਨਾਗਰਿਕਤਾ ਪ੍ਰਦਾਨ ਕੀਤੀ ਗਈ। 


author

Tanu

Content Editor

Related News