ਯਸ਼ਵੰਤ ਸਿਨ੍ਹਾ ਦੀ ਕਾਂਗਰਸ ਨੂੰ ਸਲਾਹ-ਘਮੰਡ ਛੱਡ ਕੇ ਬਣਾਉਣ ''ਸੰਯੁਕਤ ਮੋਰਚਾ''
Sunday, Oct 07, 2018 - 04:13 PM (IST)

ਨਵੀਂ ਦਿੱਲੀ— ਅਗਲੀਆਂ ਚੋਣਾਂ ਨੂੰ ਲੈ ਕੇ ਰਾਜਨੀਤਿਕ ਹੱਲਚੱਲ ਤੇਜ਼ ਹੋ ਗਈ ਹੈ। ਸਾਰੇ ਰਾਜਨੀਤਿਕ ਦਲ ਚੋਣ ਪ੍ਰਚਾਰ 'ਚ ਜੁੱਟ ਗਏ ਹਨ। ਇਸ ਵਿਚਾਲੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨ੍ਹਾ ਨੇ ਮੁਖੀ ਵਿਰੋਧੀ ਦਲ ਕਾਂਗਰਸ ਨੂੰ ਘਮੰਡ ਛੱਡਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਗਲੀਆਂ ਲੋਕਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ 'ਸੰਯੁਕਤ ਮੋਰਚਾ' ਬਣਾਏ ਅਤੇ ਸਮਾਨ ਵਿਚਾਰ ਧਾਰਾ ਵਾਲੇ ਦਲਾਂ ਨਾਲ ਗੱਲਬਾਤ ਸ਼ੁਰੂ ਕਰਨ।
Hubris is dangerous in politics. Congress party shd rid itself of this vice and start talking to every one so that a united front emerges against the BJP even in the state elections.
— Yashwant Sinha (@YashwantSinha) October 7, 2018
ਸਿਨ੍ਹਾ ਨੇ ਟਵੀਟ ਕਰਕੇ ਕਿਹਾ ਕਿ ਰਾਜਨੀਤੀ 'ਚ ਘਮੰਡ ਖਤਰਨਾਕ ਹੁੰਦਾ ਹੈ ਅਤੇ ਪਾਰਟੀ ਨੂੰ ਇਸ ਤੋਂ ਬਚਣਾ ਚਾਹੀਦਾ ਹੈ। ਹਰੇਕ ਪਾਰਟੀ ਨਾਲ ਗੱਲਬਾਤ ਸ਼ੁਰੂ ਕਰ ਦੇਣੀ ਚਾਹੀਦੀ ਹੈ ਅਤੇ ਅਗਲੀਆਂ 5 ਰਾਜਾਂ ਦੀਆਂ ਵਿਧਾਨਸਭਾ ਚੋਣਾਂ ਨੂੰ ਦੇਖਦੇ ਹੋਏ ਭਾਜਪਾ ਖਿਲਾਫ ਇਕ ਸੰਯੁਕਤ ਮੋਰਚਾ ਬਣਾਏ। ਉਨ੍ਹਾਂ ਦੇ ਇਹ ਬਿਆਨ ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਦੇ ਉਸ ਬਿਆਨ ਦੇ ਬਾਅਦ ਆਇਆ ਹੈ, ਜਿਨ੍ਹਾਂ 'ਚ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਧਾਨਸਭਾ ਚੋਣਾਂ ਇੱਕਲੇ ਹੀ ਲੜਨ ਦੀ ਗੱਲ ਕੀਤੀ ਸੀ। ਸਮਾਜਵਾਦੀ ਪਾਰਟੀ ਨੇ ਵੀ ਮੱਧ ਪ੍ਰਦੇਸ਼ 'ਚ ਕਾਂਗਰਸ ਨਾਲ ਗਠਜੋੜ ਕਰਨ ਤੋਂ ਇਨਕਾਰ ਕਰ ਦਿੱਤਾ ਹੈ।