ਵਿਆਹ ਤੋਂ ਇਕ ਦਿਨ ਪਹਿਲਾਂ ਲਾੜੀ ਨੂੰ ਛੱਡ ਕੇ ਇਕ ਮੁੰਡੇ ਨਾਲ ਭੱਜ ਗਿਆ ਲਾੜਾ

Friday, Sep 14, 2018 - 05:03 PM (IST)

ਯਮੁਨਾਨਗਰ— ਹਰਿਆਣਾ ਦੇ ਯਮੁਨਾਨਗਰ ’ਚ ਇਕ ਅਜੀਬ ਜਿਹਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਲਾੜਾ ਆਪਣੇ ਵਿਆਹ ਤੋਂ ਇਕ ਦਿਨ ਪਹਿਲਾਂ ਲਾਪਤਾ ਹੋ ਗਿਆ। ਜਦੋਂ ਇਸ ਮਾਮਲੇ ਦੀ ਜਾਂਚ ਪੁਲਸ ਕੋਲ ਪੁੱਜੀ ਤਾਂ ਨੌਜਵਾਨ ਦੇ ਸਮਲਿੰਗੀ ਸਬੰਧ ਹੋਣ ਦਾ ਖੁਲਾਸਾ ਹੋਇਆ
ਮਿਲੀ ਜਾਣਕਾਰੀ ਅਨੁਸਾਰ ਯਮੁਨਾਨਗਰ ਦੇ ਕਾਂਸਾਪੁਰ ਰੋਡ ਸਥਿਤ ਕਾਲੋਨੀ ’ਚ ਰਹਿਣ ਵਾਲੇ 25 ਸਾਲ ਦੇ ਨੌਜਵਾਨ ਦੀ ਮੰਗਣੀ 2 ਸਾਲ ਪਹਿਲਾਂ ਪੰਜਾਬ ਦੇ ਮੁਬਾਰਕਪੁਰ ਦੀ ਇਕ ਲੜਕੀ ਨਾਲ ਹੋਈ ਸੀ। ਬੀਤੀ 11 ਸਤੰਬਰ ਨੂੰ ਉਸ ਦਾ ਵਿਆਹ ਸੀ ਪਰ ਵਿਆਹ ਤੋਂ ਪਹਿਲਾਂ ਲੇਡੀਜ਼ ਸੰਗੀਤ ਵਾਲੇ ਦਿਨ ਲਾੜਾ ਆਪਣੇ ਨਾਬਾਲਗ ਦੋਸਤ ਨਾਲ ਲਾਪਤਾ ਹੋ ਗਿਆ।
ਲਾੜੇ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦਾ ਨਾਬਾਲਗ ਦੋਸਤ ਕੁਝ ਦਿਨਾਂ ਤੋਂ ਸਾਡੇ ਲੜਕੇ ਦੇ ਵਿਆਹ ’ਤੇ ਇਤਰਾਜ਼ ਕਰ ਰਿਹਾ ਸੀ। ਇਕ ਵਾਰ ਤਾਂ ਫੋਨ ’ਤੇ ਵਿਆਹ ਨਾ ਕਰਨ ਦੀ ਧਮਕੀ ਵੀ ਦਿੱਤੀ। ਜਾਂਚ ਤੋਂ ਪਤਾ ਲੱਗਾ ਕਿ ਦੋਵਾਂ ਦੇ ਹੀ ਮਾਪੇ ਕੁਝ ਮਹੀਨਿਆੰ ਤੋਂ ਉਨ੍ਹਾਂ ਦਾ ਚਾਲ-ਚੱਲਣ ਦੇਖ ਕੇ ਉਨ੍ਹਾਂ ਨੂੰ ਪਰਿਵਾਰ ਤੋਂ ਦੂਰ ਕਰ ਰਹੇ ਸਨ। ਲਾੜੇ ਦੇ ਨਾਬਾਲਗ ਦੋਸਤ ਦੀ ਮਾਂ ਦੀ ਮੰਨੀਏ ਤਾਂ ਬੀਤੇ ਸਾਲ ਹੀ ਉਨ੍ਹਾਂ ਨੇ ਆਪਣੇ ਲੜਕੇ ਨੂੰ ਪਰਿਵਾਰ ’ਚੋਂ ਬੇਦਖਲ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਦੋਵੇਂ ਕਈ ਮਹੀਨਿਆਂ ਤੋਂ ਇਕੱਠੇ ਰਹਿੰਦੇ ਸਨ। ਜਦੋਂ ਉਹ ਨਾਬਾਲਗ ਲੜਕੇ ਨੂੰ ਟੋਕਦੀ ਸੀ ਤਾਂ ਕਹਿੰਦਾ ਸੀ ਕਿ ਤੁਹਾਡੀਆਂ ਵੀ ਤਾਂ ਸਹੇਲੀਆਂ ਹਨ। ਯਮੁਨਾਨਗਰ ਦੇ ਐੱਸ. ਐੱਚ. ਓ. ਨਰਿੰਦਰ ਰਾਣਾ ਨੇ ਦੱਸਿਆ ਕਿ ਪੁਲਸ ਨੇ ਦੋਵਾਂ ਦੇ ਫੋਨ ਸਰਵੀਲਾਂਸ ’ਤੇ ਲਗਾਏ ਹਨ, ਤਾਂ ਕਿ ਉਨ੍ਹਾਂ ਦੀ ਲੋਕੇਸ਼ਨ ਟ੍ਰੇਸ ਹੋ ਸਕੇ। ਮੁੱਢਲੀ ਜਾਂਚ ’ਚ ਮਾਮਲਾ ਸਮਲਿੰਗੀਪੁਣੇ ਦਾ ਜਾਪ ਰਿਹਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News