ਅਯੁਧਿਆ: ਰਾਮ ਲੱਲਾ ਦੇ ਮੌਜੂਦਾ ਅਸਥਾਈ ਤੰਬੂ ਦੀ ਥਾਂ ਬਣਾਈ ਜਾਵੇਗੀ ਯੱਗਸ਼ਾਲਾ

Tuesday, Jan 16, 2024 - 03:26 PM (IST)

ਅਯੁਧਿਆ: ਰਾਮ ਲੱਲਾ ਦੇ ਮੌਜੂਦਾ ਅਸਥਾਈ ਤੰਬੂ ਦੀ ਥਾਂ ਬਣਾਈ ਜਾਵੇਗੀ ਯੱਗਸ਼ਾਲਾ

ਅਯੁੱਧਿਆ : ਅਯੁੱਧਿਆ ਦੇ ਵਿਸ਼ਾਲ ਰਾਮ ਮੰਦਰ 'ਚ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਸ ਸਬੰਧੀ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਪ੍ਰੋਗਰਾਮ ਦੀ ਮੁਕੰਮਲ ਰੂਪ-ਰੇਖਾ ਤਿਆਰ ਕੀਤੀ ਹੈ। ਇਸ ਸਮੇਂ ਸ੍ਰੀ ਰਾਮ ਲੱਲਾ ਅਸਥਾਈ ਤੰਬੂ ਵਿੱਚ ਬਿਰਾਜਮਾਨ ਹਨ, ਉਸ ਸਥਾਨ ਨੂੰ ਟਰੱਸਟ ਯੱਗਸ਼ਾਲਾ ਵਿੱਚ ਤਬਦੀਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਰਾਮ ਮੰਦਰ ਨਾਲ ਸਬੰਧਤ ਮਹੱਤਵਪੂਰਨ ਰਸਮਾਂ ਇੱਥੇ ਹੋਣਗੀਆਂ। 

ਰਾਮਲਲਾ ਨੂੰ ਸਰਯੂ ਵਿੱਚ ਕਰਵਾਇਆ ਜਾਵੇਗਾ ਇਸ਼ਨਾਨ 
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅਧਿਕਾਰੀ ਸ਼ਰਦ ਸ਼ਰਮਾ ਦਾ ਕਹਿਣਾ ਹੈ ਕਿ ਇਸ ਬਾਰੇ ਅੰਤਿਮ ਫੈਸਲਾ ਹੋਣਾ ਬਾਕੀ ਹੈ। ਰਾਮਲਲਾ ਦੀ ਮੂਰਤੀ ਨੂੰ ਸਰਯੂ ਜਲ ਨਾਲ ਇਸ਼ਨਾਨ ਕਰਵਾਇਆ ਜਾਵੇਗਾ। ਇਸ ਦੇ ਲਈ, 15-15 ਵਿਆਹੀਆਂ ਔਰਤਾਂ ਦੇ 151 ਸਮੂਹ, ਸਰਯੂ ਦੇ ਕੰਢੇ 'ਤੇ ਰਸਮ ਅਦਾ ਕਰਨਗੀਆਂ।

ਇਹ ਵੀ ਪੜ੍ਹੋ: ਧੁੰਦ ਤੇ ਠੰਡ ’ਚ ਕੰਬਦੇ ਹੋਏ ਸਕੂਲਾਂ ’ਚ ਪਹੁੰਚੇ ਵਿਦਿਆਰਥੀ, ਹੋ ਰਹੇ ਬੀਮਾਰੀਆਂ ਦਾ ਸ਼ਿਕਾਰ

ਮਹਿਮਾਨਾਂ ਨੂੰ ਕਰਵਾਏ ਜਾਣਗੇ ਦਰਸ਼ਨ
ਸ਼੍ਰੀ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਲਈ ਹਰ ਪਾਸੇ ਭਾਰੀ ਉਤਸ਼ਾਹ ਹੈ|  ਪ੍ਰਾਣ ਪ੍ਰਤਿਸ਼ਠਾ ਸਮਾਰੋਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ, ਯੂਪੀ ਦੇ ਰਾਜਪਾਲ ਆਨੰਦੀਬੇਨ ਪਟੇਲ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਹੋਰ ਪਤਵੰਤਿਆਂ ਦੀ ਮੌਜੂਦਗੀ ਵਿੱਚ ਆਯੋਜਿਤ ਕੀਤਾ ਜਾਵੇਗਾ। ਗਰਭ ਗ੍ਰਹਿ ‘ਚ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਸਾਰੇ ਮਹਿਮਾਨਾਂ ਨੂੰ ਦਰਸ਼ਨ ਕਰਵਾਏ ਜਾਣਗੇ। ਪ੍ਰਾਣ ਪ੍ਰਤੀਸਥਾ ਸਮਾਰੋਹ ਲਈ 21 ਅਤੇ 22 ਜਨਵਰੀ ਨੂੰ ਅਯੁੱਧਿਆ ਦੇ ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਲਈ 70 ਤੋਂ ਵੱਧ ਚਾਰਟਰਡ ਜਹਾਜ਼ਾਂ ਤੋਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ।

‘ਜਗਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ। 


author

Anuradha

Content Editor

Related News