ਯਾਦਵ ਦੀ ਹਵਾਲਗੀ ਨਹੀਂ ਹੋਵੇਗੀ, ਕੂਟਨੀਤਕ ਪਹੁੰਚ ਦਿੱਤੀ ਜਾ ਸਕਦੀ ਹੈ

Wednesday, Oct 23, 2024 - 10:45 AM (IST)

ਯਾਦਵ ਦੀ ਹਵਾਲਗੀ ਨਹੀਂ ਹੋਵੇਗੀ, ਕੂਟਨੀਤਕ ਪਹੁੰਚ ਦਿੱਤੀ ਜਾ ਸਕਦੀ ਹੈ

ਨਵੀਂ ਦਿੱਲੀ- ਮੰਨਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਨੇ ਕੂਟਨੀਤਕ ਮਾਧਿਅਮਾਂ ਰਾਹੀਂ ਆਪਣੇ ਅਮਰੀਕੀ ਹਮਰੁਤਬਿਆਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਉਹ ਵਿਕਾਸ ਯਾਦਵ ਜੋ ਕਥਿਤ ਤੌਰ ’ਤੇ ਜੀ. ਐੱਸ. ਪੰਨੂ ਦੇ ਕਤਲ ਕਰਨ ਦੀ ਯੋਜਨਾ ਬਣਾਉਣ ’ਚ ਸ਼ਾਮਲ ਸੀ, ਵਿਰੁੱਧ ਕੇਸ ’ਚ ਜੋ ਵੀ ਸਹਿਯੋਗ ਚਾਹੀਦਾ ਹੋਵੇਗਾ ਦਿੱਤਾ ਜਾਏਗਾ। ਅਮਰੀਕੀ ਸਰਕਾਰ ਚਾਹੇ ਤਾਂ ਅਮਰੀਕੀ ਧਰਤੀ ’ਤੇ ਸਿੱਖ ਵੱਖਵਾਦੀ ਪੰਨੂ ਦੇ ਕਤਲ ਦੀ ਸਾਜ਼ਿਸ਼ ਨੂੰ ਨਾਕਾਮ ਕਰਨ ’ਚ ਵਿਕਾਸ ਯਾਦਵ ਦੀ ਕਥਿਤ ਭੂਮਿਕਾ ਲਈ ਪੁੱਛਗਿੱਛ ਕਰਨ ਲਈ ਭਾਰਤ ਸਰਕਾਰ ਕੌਂਸਲਰ ਭਾਵ ਕੂਟਨੀਤਕ ਪਹੁੰਚ) ਦੇ ਸਕਦੀ ਹੈ।

ਇਹ ਸੰਕੇਤ ਇਸ ਤੱਥ ਤੋਂ ਵੀ ਸਪੱਸ਼ਟ ਹੁੰਦਾ ਹੈ ਕਿ ਭਾਰਤ ’ਚ 9/11 ਦੇ ਅੱਤਵਾਦੀ ਹਮਲੇ ’ਚ ਪਾਕਿਸਤਾਨ ਲਈ ਕੰਮ ਕਰਨ ਵਾਲੇ ਡੇਵਿਡ ਹੈਡਲੀ ਤੋਂ ਪੁੱਛਗਿੱਛ ਕਰਨ ਲਈ ਅਮਰੀਕਾ ਸਰਕਾਰ ਨੇ ਆਪਣੇ ਦੇਸ਼ ’ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਅਧਿਕਾਰੀਆਂ ਨੂੰ ਇਜਾਜ਼ਤ ਦਿੱਤੀ ਸੀ। ਹਾਲਾਂਕਿ ਅਮਰੀਕਾ ਨੇ ਅਜੇ ਤੱਕ ਅਜਿਹੀ ਪਹੁੰਚ ਦੀ ਮੰਗ ਨਹੀਂ ਕੀਤੀ । ਉਸ ਨੇ ਸਿਰਫ ਵਿਕਾਸ ਯਾਦਵ ਬਾਰੇ ਜਾਣਕਾਰੀ ਮੰਗੀ ਹੈ ਜਿਸ ਸਬੰਧੀ ਭਾਰਤ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਨਾਲ ਹੀ ਉਸ ’ਤੇ ਜਬਰਨ ਵਸੂਲੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਵੀ ਲਾਏ ਗਏ ਹਨ।

ਜਦੋਂ ਯਾਦਵ ਦੀ ਹਵਾਲਗੀ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਅਜਿਹਾ ਕਰਨ ਦੇ ਮੂਡ ’ਚ ਨਜ਼ਰ ਨਹੀਂ ਆਉਂਦੀ ਕਿਉਂਕਿ ਅਮਰੀਕਾ ਨੇ ਡੇਵਿਡ ਹੈਡਲੀ ਤੇ ਹੋਰ ਬਹੁਤ ਸਾਰੇ ਖਤਰਨਾਕ ਅਪਰਾਧੀਆਂ ਤੇ ਅੱਤਵਾਦੀਆਂ ਨੂੰ ਭਾਰਤ ਦੇ ਹਵਾਲੇ ਨਹੀਂ ਕੀਤਾ। ਭਾਰਤ ਵੱਲੋਂ ਅਮਰੀਕਾ ਨੂੰ 61 ਹਵਾਲਗੀ ਦੀਆਂ ਭੇਜੀਆਂ ਗਈਆਂ ਬੇਨਤੀਆਂ ਪਿਛਲੇ 20 ਸਾਲਾਂ ਤੋਂ ਪੈਂਡਿੰਗ ਹਨ । ਕਿਸੇ ਨਾ ਕਿਸੇ ਆਧਾਰ ’ਤੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਨ੍ਹਾਂ ਬੇਨਤੀਆਂ ’ਚ ਗੋਲਡੀ ਬਰਾੜ ਦੀ ਹਵਾਲਗੀ ਨਾਲ ਸਬੰਧਤ ਬੇਨਤੀ ਵੀ ਹੈ ਜੋ ਭਾਰਤ ’ਚ ਦਹਿਸ਼ਤਗਰਦੀ ਅਤੇ ਫਿਰੌਤੀ ਦਾ ਰੈਕੇਟ ਚਲਾਉਂਦਾ ਹੈ। ਖਬਰਾਂ ਹਨ ਕਿ ਮੁੰਬਈ ਦੇ 26/11 ਦੇ ਅੱਤਵਾਦੀ ਹਮਲੇ ’ਚ ਸ਼ਾਮਲ ਤਹੱਵੁਰ ਹੁਸੈਨ ਰਾਣਾ ਨੂੰ ਭਾਰਤ ਭੇਜਿਆ ਜਾ ਸਕਦਾ ਹੈ। 

ਭਾਰਤ ਨੇ ਇਸ ਸਾਲ ਅਮਰੀਕਾ ਨੂੰ ਹਵਾਲਗੀ ਦੀਆਂ 5 ਨਵੀਆਂ ਬੇਨਤੀਆਂ ਭੇਜੀਆਂ ਹਨ, ਜਿਨ੍ਹਾਂ ’ਚ ਅੱਤਵਾਦ ਲਈ ਹਰਜੋਤ ਸਿੰਘ, ਫਰਜ਼ੀ ਪਾਸਪੋਰਟ ਲਈ ਅਨਮੋਲ ਬਿਸ਼ਨੋਈ, ਨੈਲਸਨ ਕੇ. ਕੰਬਾਟਾ, ਜੇਮਸ ਲੈਰੀ ਐਲਫੋਰਡ ਅਤੇ ਸਾਹਿਲ ਕੁਮਾਰ ਸ਼ਾਮਲ ਹਨ। ਗੋਲਡੀ ਬਰਾੜ ਸਿੱਧੂ ਮੂਸੇਵਾਲਾ ਦੇ ਕਤਲ ਕੇਸ ’ਚ ਵੀ ਲੋੜੀਂਦਾ ਹੈ।


author

Tanu

Content Editor

Related News