ਜਿਨਪਿੰਗ ਦੀ ਮਾਸਕੋ ਯਾਤਰਾ ਨਾਲ ਰੂਸ-ਭਾਰਤ ਸਬੰਧਾਂ ’ਤੇ ਨਹੀਂ ਪਵੇਗਾ ਅਸਰ, ਪੜ੍ਹੋ ਕੀ ਬੋਲੇ ਰੂਸੀ ਰਾਜਦੂਤ

03/24/2023 3:45:34 AM

ਨਵੀਂ ਦਿੱਲੀ : ਭਾਰਤ ’ਚ ਰੂਸ ਦੇ ਰਾਜਦੂਤ ਡੇਨਿਸ ਅਲੀਪੋਵ ਨੇ ਮਾਹਿਰਾਂ ਦੀ ਉਸ ਰਾਏ ਨੂੰ 'ਕਾਲਪਨਿਕ ਵਿਚਾਰ' ਕਰਾਰ ਦਿੰਦੇ ਹੋਏ ਖਾਰਿਜ ਕਰ ਦਿੱਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਮਾਸਕੋ ਅਤੇ ਬੀਜਿੰਗ ਵਿਚਾਲੇ ਸਬੰਧ ਭਾਰਤ ਨਾਲ ਰੂਸ ਦੇ ਸਬੰਧਾਂ ਨੂੰ 'ਨੁਕਸਾਨ' ਪਹੁੰਚਾਉਣਗੇ। ਡੇਨਿਸ ਅਲੀਪੋਵ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਰੂਸ ਦੌਰੇ ਦੇ ਨਤੀਜਿਆਂ 'ਤੇ ਮੀਡੀਆ ਦੇ ਇਕ ਹਿੱਸੇ ’ਚ ਵਿਸ਼ਲੇਸ਼ਣ ਦਾ ਜਵਾਬ ਦਿੰਦੇ ਹੋਏ ਇਹ ਗੱਲ ਕਹੀ।

ਇਹ ਖ਼ਬਰ ਵੀ ਪੜ੍ਹੋ : ਪੁਲਸ ਨੇ ਸੁਲਝਾਈ ਕਤਲ ਦੀ ਗੁੱਥੀ, ਸਿਰ ਦੇ ਸਾਈਂ ਨੇ ਹੀ ਪ੍ਰੇਮਿਕਾ ਨਾਲ ਮਿਲ ਕੇ ਕੀਤਾ ਸੀ ਕਤਲ

ਰੂਸੀ ਰਾਜਦੂਤ ਨੇ ਇਕ ਟਵੀਟ ਕੀਤਾ, “ਇਨ੍ਹੀਂ ਦਿਨੀਂ ਸ਼ੀ ਜਿਨਪਿੰਗ ਦੇ ਰੂਸ ਯਾਤਰਾ ਦੇ ਨਤੀਜਿਆਂ ਦਾ ਕਾਫੀ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਇੰਝ ਜਾਪਦਾ ਹੈ ਜਿਵੇਂ ਵੱਖ-ਵੱਖ ਉੱਘੇ ਭਾਰਤੀ ਮਾਹਿਰ ਰੂਸ-ਚੀਨ ਸਬੰਧਾਂ ਦਾ ਸੁਫ਼ਨਾ ਦੇਖ ਰਹੇ ਹਨ, ਜੋ ਭਾਰਤ ਅਤੇ ਰੂਸ ਦੇ ਰਣਨੀਤਕ ਸਬੰਧਾਂ ਨੂੰ ਨੁਕਸਾਨ ਪਹੁੰਚਾਏਗਾ। ਇਹ ਮਸਲਾ "ਕਾਲਪਨਿਕ ਵਿਚਾਰਾਂ" ਦਾ ਹੈ!  ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਹਫ਼ਤੇ ਰੂਸ ਦੇ ਤਿੰਨ ਦਿਨਾ ਦੌਰੇ 'ਤੇ ਸਨ। ਇਸ ਦੌਰਾਨ ਜਿਨਫਿੰਗ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਸਾਂਝੇਦਾਰੀ ਨੂੰ ਹੋਰ ਮਜ਼ਬੂਤ ​​ਕਰਨ ’ਤੇ ਚਰਚਾ ਕੀਤੀ। ਸ਼ੀ ਜਿਨਪਿੰਗ ਨੇ ਯੂਕਰੇਨ ਸੰਘਰਸ਼ ’ਚ ਸ਼ਾਂਤੀ ਬਣਾਉਣ ਵਾਲੇ ਵਜੋਂ ਆਪਣੀ ਭੂਮਿਕਾ ਨੂੰ ਪ੍ਰਦਰਸ਼ਿਤ ਕਰਨ ਲਈ ਮਾਸਕੋ ਦੀ ਤਿੰਨ ਦਿਨਾ ਦੀ ਯਾਤਰਾ ਕੀਤੀ। ਇਸ ਦਿਸ਼ਾ ’ਚ ਉਸ ਨੇ ਸ਼ਾਂਤੀਵਾਰਤਾ ਦੀ ਯੋਜਨਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਯੂਕਰੇਨ ਦੇ ਮੁੱਖ ਸਹਿਯੋਗੀ ਅਮਰੀਕਾ ਤੋਂ ਠੰਡਾ ਜਵਾਬ ਮਿਲਿਆ। ਮਾਰਚ 2013 ਵਿਚ ਪਹਿਲੀ ਵਾਰ ਚੀਨ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਸ਼ੀ ਦੀ ਰੂਸ ਦੀ ਯਾਤਰਾ ਨੂੰ "ਦੋਸਤੀ, ਸਹਿਯੋਗ ਅਤੇ ਸ਼ਾਂਤੀ" ਦੀ ਯਾਤਰਾ ਦੱਸਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਗ੍ਰਾਂਟ ਖੁਰਦ-ਬੁਰਦ ਕਰਨ ਦੇ ਦੋਸ਼ ’ਚ ਸਾਬਕਾ ਸਰਪੰਚ ਤੇ ਪੰਚਾਇਤ ਸਕੱਤਰ ’ਤੇ ਮਾਮਲਾ ਦਰਜ


Manoj

Content Editor

Related News