ਫਿਰ ਦੰਗਲ ਦੀ ਤਿਆਰੀ 'ਚ ਪਹਿਲਵਾਨ, ਇੰਡੀਆ ਗੇਟ 'ਤੇ ਕਰਨਗੇ ਭੁੱਖ ਹੜਤਾਲ, ਗੰਗਾ 'ਚ ਵਹਾਉਣਗੇ ਮੈਡਲ
Tuesday, May 30, 2023 - 01:09 PM (IST)
ਨਵੀਂ ਦਿੱਲੀ- ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਐਤਵਾਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ ਅਤੇ ਉਨ੍ਹਾਂ ਦਾ ਧਰਨਾ ਖ਼ਤਮ ਕਰਵਾਇਆ ਗਿਆ ਸੀ। ਸੋਮਵਾਰ ਰਾਤ ਤੱਕ ਸਾਰੇ ਪਹਿਲਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਹੁਣ ਰਿਹਾਅ ਹੋਣ ਤੋਂ ਬਾਅਦ ਪਹਿਲਵਾਨ ਅਗਲੇ ਦੰਗਲ ਦੀ ਤਿਆਰੀ ਕਰ ਰਹੇ ਹਨ। ਪਹਿਲਵਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਸਾਰੇ ਮੈਡਲ ਹਰਿਦੁਆਰ 'ਚ ਗੰਗਾ ਜੀ 'ਚ ਵਹਾਉਣਗੇ।

ਪਹਿਲਵਾਨ ਬਜਰੰਗ ਪੂਨੀਆ ਨੇ ਟਵੀਟ ਕੀਤਾ ਕਿ ਮੰਗਲਵਾਰ ਸ਼ਾਮ 6 ਵਜੇ ਹਰਿਦੁਆਰ ਲਈ ਰਵਾਨਾ ਹੋਣਗੇ ਅਤੇ ਗੰਗਾ ਜੀ 'ਚ ਮੈਡਲ ਵਹਾਉਣਗੇ। ਇਸ ਦੇ ਨਾਲ ਹੀ ਪਹਿਲਵਾਨ ਨੇ ਕਿਹਾ ਕਿ ਮੈਡਲ ਉਨ੍ਹਾਂ ਦੀ ਜਾਨ ਹਨ ਅੇਤ ਇਸ ਦੇ ਬਿਨਾਂ ਜਿਊਂਣਾ ਵੀ ਉਨ੍ਹਾਂ ਲਈ ਮੁਸ਼ਕਲ ਹੈ, ਇਸ ਲਈ ਉਹ ਇੰਡੀਆ ਗੇਟ 'ਤੇ ਭੁੱਖ ਹੜਤਾਲ ਕਰਨਗੇ। ਬਜਰੰਗ ਪੂਨੀਆ ਨੇ ਆਪਣੇ ਟਵਿੱਟਰ ਹੈਂਡਲ 'ਤੇ ਪਹਿਲਵਾਨਾਂ ਵਲੋਂ ਲਿਖੇ ਖੁੱਲ੍ਹੇ ਪੱਤਰ ਨੂੰ ਸ਼ੇਅਰ ਕੀਤਾ ਹੈ।

Related News
ਵਿਦੇਸ਼ੋਂ ਮਿਲੀ ਖ਼ਬਰ ਨੇ ਘਰ ''ਚ ਪੁਆਏ ਵੈਣ! ਮੁਕੇਰੀਆਂ ਦੇ ਵਿਅਕਤੀ ਦੀ ਅਮਰੀਕਾ ''ਚ ਮੌਤ, ਦੋ ਧੀਆਂ ਦਾ ਪਿਓ ਸੀ ਮ੍ਰਿਤਕ
