BJP ਨਾਲ ਹੱਥ ਮਿਲਾਉਣ ਦੀ ਬਜਾਏ ਮਰਨਾ ਪਸੰਦ ਕਰਾਂਗਾ: ਨਿਤੀਸ਼ ਕੁਮਾਰ

Monday, Jan 30, 2023 - 01:54 PM (IST)

BJP ਨਾਲ ਹੱਥ ਮਿਲਾਉਣ ਦੀ ਬਜਾਏ ਮਰਨਾ ਪਸੰਦ ਕਰਾਂਗਾ: ਨਿਤੀਸ਼ ਕੁਮਾਰ

ਪਟਨਾ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਜਪਾ ਨਾਲ ਫਿਰ ਤੋਂ ਗਠਜੋੜ ਦੀ ਸੰਭਾਵਨਾ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਬਕਾ ਸਹਿਯੋਗੀ ਦਲ ਨਾਲ ਹੱਥ ਮਿਲਾਉਣ ਦੀ ਬਜਾਏ ਮਰਨਾ ਪਸੰਦ ਕਰਨਗੇ। ਜਨਤਾ ਦਲ (ਯੂਨਾਈਟੇਡ) ਦੇ ਆਗੂ ਨਿਤੀਸ਼ ਨੇ ਭਾਜਪਾ ਨੂੰ ਇਹ ਵੀ ਯਾਦ ਦਿਵਾਇਆ ਕਿ ਗਠਜੋੜ 'ਚ ਰਹਿੰਦੇ ਹੋਏ ਉਸ ਨੂੰ ਮੁਸਲਮਾਨਾਂ ਸਮੇਤ ਉਨ੍ਹਾਂ ਦੇ ਸਾਰੇ ਸਮਰਥਕਾਂ ਦੇ ਵੋਟ ਮਿਲਦੇ ਸਨ, ਜੋ ਭਾਜਪਾ ਦੀ ਹਿੰਦੂਤਵ ਦੀ ਵਿਚਾਰਧਾਰਾ ਨੂੰ ਲੈ ਕੇ ਹਮੇਸ਼ਾ ਚੌਕਸ ਰਹੇ ਹਨ। 

ਉਨ੍ਹਾਂ ਨੇ ਭਾਜਪਾ ਦੇ ਉਸ ਦਾਅਵੇ ਦਾ ਵੀ ਮਜ਼ਾਕ ਉਡਾਇਆ ਕਿ ਉਸ ਨੂੰ ਸੂਬੇ 'ਚ ਅਗਲੇ ਸਾਲ ਆਮ ਚੋਣਾਂ 'ਚ 40 ਲੋਕ ਸਭਾ ਸੀਟਾਂ 'ਚੋਂ 36 ਸੀਟਾਂ ਮਿਲਣਗੀਆਂ। ਕੁਮਾਰ ਨੇ ਦੋਹਰਾਇਆ ਕਿ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਉਨ੍ਹਾਂ ਦੇ ਪਿਤਾ ਲਾਲੂ ਪ੍ਰਸਾਦ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਨਿਰਾਧਾਰ ਦੋਸ਼ਾਂ ਮਗਰੋਂ 2017 ਵਿਚ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਰਾਜਗ) ਵਿਚ ਉਨ੍ਹਾਂ ਦੀ ਵਾਪਸੀ ਇਕ ਭੁੱਲ ਸੀ।


author

Tanu

Content Editor

Related News