ਦੁਨੀਆ ਭਰ ''ਚ ਕੋਰੋਨਾ ਪੀੜਤਾਂ ਦਾ ਅੰਕੜਾ 78 ਲੱਖ ਦੇ ਪਾਰ, 4.33 ਲੱਖ ਤੋਂ ਵਧੇਰੇ ਮੌਤਾਂ

06/15/2020 10:32:55 AM

ਬੀਜਿੰਗ/ਜਿਨੇਵਾ/ਨਵੀਂ ਦਿੱਲੀ (ਵਾਰਤਾ) : ਗਲੋਬਲ ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ-19) ਨਾਲ ਦੁਨੀਆ ਭਰ ਵਿਚ ਹੁਣ ਤੱਕ 78.99 ਲੱਖ ਲੋਕ ਪੀੜਤ ਹੋਏ ਹਨ, ਜਦੋਂਕਿ 4.33 ਲੱਖ ਤੋਂ ਜ਼ਿਆਦਾ ਦੀ ਇਸ ਜਾਨਲੇਵਾ ਵਿਸ਼ਾਣੁ ਦੇ ਗਲੇ ਦਾ ਨਿਵਾਲਾ ਬਣ ਚੁੱਕੇ ਹਨ। ਅਮਰੀਕਾ ਦੀ ਜਾਨ ਹਾਪਕਿੰਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ (ਸੀ.ਐਸ.ਐਸ.ਈ.) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਨਾਲ ਦੁਨੀਆ ਭਰ ਵਿਚ ਹੁਣ ਤੱਕ 78,99,547 ਲੋਕ ਪੀੜਤ ਹੋਏ ਹਨ ਅਤੇ 4,33,019 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਵਿਡ-19 ਨਾਲ ਪ੍ਰਭਾਵਿਤ ਹੋਣ ਦੇ ਮਾਮਲੇ ਵਿਚ ਅਮਰੀਕਾ ਦੁਨੀਆ ਭਰ ਵਿਚ ਪਹਿਲਾ ਅਤੇ ਬ੍ਰਾਜ਼ੀਲ ਦੂਜੇ ਅਤੇ ਰੂਸ ਤੀਜੇ ਸਥਾਨ 'ਤੇ ਹੈ। ਦੂਜੇ ਪਾਸੇ ਇਸ ਮਹਾਮਾਰੀ ਨਾਲ ਹੋਈਆਂ ਮੌਤਾਂ ਦੇ ਅੰਕੜਿਆਂ ਦੇ ਹਿਸਾਬ ਨਾਲ ਅਮਰੀਕਾ ਪਹਿਲੇ, ਬ੍ਰਾਜ਼ੀਲ ਦੂਜੇ ਅਤੇ ਬ੍ਰਿਟੇਨ ਤੀਜੇ ਕ੍ਰਮ 'ਤੇ ਆ ਗਿਆ ਹੈ। ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 11,502 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਹੁਣ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ 3,32,424 ਹੋ ਗਈ ਹੈ। ਇਸ ਮਿਆਦ ਵਿਚ 325 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 9520 ਹੋ ਗਈ ਹੈ। ਦੇਸ਼ ਵਿਚ ਇਸ ਸਮੇਂ ਕੋਰੋਨਾ ਦੇ 1,53,106 ਸਰਗਰਮ ਮਾਮਲੇ ਹਨ,  ਜਦੋਂਕਿ 1,69,798 ਲੋਕ ਹੁਣ ਤੱਕ ਇਸ ਮਹਾਮਾਰੀ ਤੋਂ ਨਿਜਾਤ ਪਾ ਚੁੱਕੇ ਹਨ। ਭਾਰਤ ਇਨਫੈਕਸ਼ਨ ਦੇ ਮਾਮਲੇ ਵਿਚ ਦੁਨੀਆ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਚੌਥੇ ਸਥਾਨ 'ਤੇ ਹੈ। ਦੁਨੀਆ ਦੀ ਮਹਾਂਸ਼ਕਤੀ ਮੰਨੇ ਜਾਣ ਵਾਲੇ ਅਮਰੀਕਾ ਵਿਚ ਕੋਰੋਨਾ ਨਾਲ ਹੁਣ ਤੱਕ 20,94,058 ਲੋਕ ਪੀੜਤ ਹੋ ਚੁੱਕੇ ਹਨ ਅਤੇ 1,15,732 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਾਜ਼ੀਲ ਵਿਚ ਹੁਣ ਤੱਕ 8,67,624 ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 43,332 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਰੂਸ ਵਿਚ ਵੀ ਕੋਵਿਡ-19 ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਅਤੇ ਇੱਥੇ ਇਸ ਨਾਲ ਹੁਣ ਤੱਕ 5,28,267 ਲੋਕ ਪ੍ਰਭਾਵਿਤ ਹੋਏ ਹਨ ਅਤੇ 6938 ਲੋਕਾਂ ਨੇ ਜਾਨ ਗਵਾਈ ਹੈ। ਬ੍ਰਿਟੇਨ ਵਿਚ ਇਸ ਵਾਇਰਸ ਕਾਰਨ ਹਾਲਾਤ ਲਗਾਤਾਰ ਖ਼ਰਾਬ ਹੁੰਦੇ ਜਾ ਰਹੇ ਹਨ। ਇੱਥੇ ਹੁਣ ਤੱਕ ਇਸ ਮਹਾਮਾਰੀ ਨਾਲ 2,97,342 ਲੋਕ ਪੀੜਤ ਹੋਏ ਹਨ ਅਤੇ 41,783 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ ਵਿਚ ਹੁਣ ਤੱਕ 2,43,928 ਲੋਕ ਪੀੜਤ ਹੋਏ ਹਨ, ਜਦੋਂਕਿ 27,136 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪੀ ਦੇਸ਼ ਇਟਲੀ ਵਿਚ ਵੀ ਇਸ ਮਹਾਮਾਰੀ ਨੇ ਬਹੁਤ ਕਹਿਰ ਮਚਾਇਆ ਹੈ। ਇੱਥੇ ਹੁਣ ਤੱਕ ਕੋਵਿਡ-19 ਨਾਲ 2,26,989 ਲੋਕ ਪ੍ਰਭਾਵਿਤ ਹੋਏ ਹਨ ਅਤੇ 34,345 ਲੋਕਾਂ ਦੀ ਮੌਤ ਹੋਈ ਹੈ। ਚੀਨ ਵਿਚ ਹੁਣ ਤੱਕ 84,335 ਲੋਕ ਪੀੜਤ ਹੋਏ ਹਨ ਅਤੇ 4638 ਲੋਕਾਂ ਦੀ ਮੌਤ ਹੋਈ ਹੈ। ਯੂਰਪੀ ਦੇਸ਼ ਫ਼ਰਾਂਸ ਅਤੇ ਜਰਮਨੀ ਵਿਚ ਵੀ ਇਸ ਜਾਨਲੇਵਾ ਵਿਸ਼ਾਣੁ ਕਾਰਨ ਸਥਿਤੀ ਕਾਫ਼ੀ ਖ਼ਰਾਬ ਹੈ। ਫ਼ਰਾਂਸ ਵਿਚ ਹੁਣ ਤੱਕ 1,94,153 ਲੋਕ ਇਸ ਨਾਲ ਪੀੜਤ ਹੋਏ ਹਨ ਅਤੇ 29,410 ਲੋਕਾਂ ਦੀ ਮੌਤ ਹੋ ਚੁੱਕੀ ਹੈ।  ਜਰਮਨੀ ਵਿਚ ਕੋਰੋਨਾ ਵਾਇਰਸ ਨਾਲ 1,87,518 ਲੋਕ ਪੀੜਤ ਹੋਏ ਹਨ ਅਤੇ 8801 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਇਲਾਵਾ ਪੇਰੂ ਵਿਚ ਇਸ ਮਹਾਮਾਰੀ ਨਾਲ ਹੁਣ ਤੱਕ 2,29,736 ਲੋਕ ਪ੍ਰਭਾਵਿਤ ਹੋਏ ਹਨ ਅਤੇ 6688 ਲੋਕਾਂ ਦੀ ਮੌਤ ਹੋਈ ਹੈ। ਉਥੇ ਹੀ ਤੁਕਰੀ ਵਿਚ ਕੋਰੋਨਾ ਨਾਲ ਹੁਣ ਤੱਕ 1,78,239 ਲੋਕ ਪੀੜਤ ਹੋਏ ਹਨ ਅਤੇ 4807 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨਾਲ ਗੰਭੀਰ ਰੂਪ ਤੋਂ ਪ੍ਰਭਾਵਿਤ ਖਾੜੀ ਦੇਸ਼ ਈਰਾਨ ਵਿਚ 1,87,427 ਲੋਕ ਪੀੜਤ ਹੋਏ ਹਨ ਜਦੋਂਕਿ 8837 ਲੋਕਾਂ ਦੀ ਇਸ ਕਾਰਨ ਮੌਤ ਹੋਈ ਹੈ।  ਮੈਕਸੀਕੋ ਵਿਚ 17,141, ਬੈਲਜੀਅਮ ਵਿਚ 9655, ਕੈਨੇਡਾ ਵਿਚ 8218, ਨੀਦਰਲੈਂਡ ਵਿਚ 6078,  ਸਵੀਡਨ ਵਿਚ 4874, ਇਕਵਾਡੋਰ ਵਿਚ 3896, ਸਵਿਟਜ਼ਰਲੈਂਡ ਵਿਚ 1938, ਆਇਰਲੈਂਡ ਵਿਚ 1706 ਅਤੇ ਪੁਰਤਗਾਲ ਵਿਚ 1517 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਇਲਾਵਾ ਗੁਆਂਢੀ ਦੇਸ਼ ਪਾਕਿਸਤਾਨ ਵਿਚ ਕੋਰੋਨਾ ਨਾਲ ਹੁਣ ਤੱਕ 1,44,478 ਲੋਕ ਪੀੜਤ ਹੋਏ ਹਨ ਅਤੇ 2729 ਲੋਕਾਂ ਦੀ ਮੌਤ ਹੋ ਚੁੱਕੀ ਹੈ।


cherry

Content Editor

Related News