ਦੁਨੀਆ ਦਾ ਸਭ ਤੋਂ ਲੰਬਾ ਕਰੂਜ਼ ਵਾਰਾਣਸੀ ਤੋਂ ਡਿਬਰੂਗੜ੍ਹ ਪੁੱਜਾ

Wednesday, Mar 01, 2023 - 11:26 AM (IST)

ਦੁਨੀਆ ਦਾ ਸਭ ਤੋਂ ਲੰਬਾ ਕਰੂਜ਼ ਵਾਰਾਣਸੀ ਤੋਂ ਡਿਬਰੂਗੜ੍ਹ ਪੁੱਜਾ

ਡਿਬਰੂਗੜ੍ਹ (ਭਾਸ਼ਾ)– ਨਦੀ ਵਿਚ ਚੱਲਣ ਵਾਲਾ ਦੁਨੀਆ ਦਾ ਸਭ ਤੋਂ ਲੰਬਾ ਕਰੂਜ਼ ਐੱਮ. ਵੀ. ਗੰਗਾ ਵਿਲਾਸ ਵਾਰਾਣਸੀ ਤੋਂ ਰਵਾਨਾ ਹੋਣ ਦੇ 50 ਦਿਨਾਂ ਬਾਅਦ ਮੰਗਲਵਾਰ ਨੂੰ ਡਿਬਰੂਗੜ੍ਹ ਪੁੱਜ ਗਿਆ ਅਤੇ ਇਸ ਦੀ ਯਾਤਰਾ ਪੂਰੀ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਸ਼ਹਿਰ ਵਾਰਾਣਸੀ ਵਿਚ 13 ਜਨਵਰੀ ਨੂੰ ਇਸ ਕਰੂਜ਼ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਕਰੂਜ਼ ਨੇ ਯਾਤਰਾ ਦੌਰਾਨ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਆਸਾਮ ਵਰਗੇ 5 ਸੂਬਿਆਂ ਨੂੰ ਪਾਰ ਕੀਤਾ। ਗੰਗਾ ਵਿਲਾਸ ਨੇ 27 ਨਦੀ ਪ੍ਰਣਾਲੀਆਂ ਵਿਚ 3,200 ਕਿਲੋਮੀਟਰ ਦਾ ਸਫਰ ਪੂਰਾ ਕੀਤਾ।

ਯਾਤਰਾ ਦੌਰਾਨ ਕਰੂਜ਼ ’ਤੇ ਸਵਾਰ ਸੈਲਾਨੀਆਂ ਨੇ 50 ਸੈਰ-ਸਪਾਟੇ ਵਾਲੀਆਂ ਥਾਵਾਂ ਨੂੰ ਦੇਖਿਆ, ਜਿਨ੍ਹਾਂ ਵਿਚ ਵਿਸ਼ਵ ਪੱਧਰੀ ਵਿਰਾਸਤ ਸਥਾਨ, ਰਾਸ਼ਟਰੀ ਪਾਰਕ, ਨਦੀ ਘਾਟ ਅਤੇ ਪਟਨਾ, ਸਾਹਿਬਗੰਜ (ਝਾਰਖੰਡ), ਕੋਲਕਾਤਾ, ਢਾਕਾ ਅਤੇ ਗੁਹਾਟੀ ਵਰਗੇ ਵੱਡੇ ਸ਼ਹਿਰ ਸ਼ਾਮਲ ਹਨ। ਕਰੂਜ਼ ’ਤੇ ਸਵਾਰ ਸਵਿਟਜ਼ਰਲੈਂਡ ਅਤੇ ਹੋਰ ਥਾਵਾਂ ਤੋਂ ਆਏ ਸੈਲਾਨੀਆਂ ਦਾ ਕੇਂਦਰੀ ਪੱਤਨ, ਜਹਾਜ਼ਰਾਣੀ ਅਤੇ ਜਲਮਾਰਗ ਮੰਤਰੀ ਸਰਬਾਨੰਦ ਸੋਨੋਵਾਲ, ਕੇਂਦਰੀ ਰਾਜ ਮੰਤਰੀ ਸ਼੍ਰੀਪਦ ਯੇਸੋ ਨਾਈਕ ਅਤੇ ਕਿਰਤ ਤੇ ਰੋਜ਼ਗਾਰ, ਪੈਟਰੋਲੀਅਮ ਤੇ ਕੁਦਰਤੀ ਗੈਸ ਵਿਭਾਗ ਦੇ ਕੇਂਦਰੀ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਸਵਾਗਤ ਕੀਤਾ।


author

Rakesh

Content Editor

Related News