ਦੁਨੀਆ ਨੂੰ ਵਪਾਰ ਨੀਤੀ, ਹਰਿਤ ਟੀਚਿਆਂ ਨੂੰ 10 ਗੁਣਾ ਕਰਨਾ ਚਾਹੀਦਾ ਹੈ : ਗੋਇਲ

Tuesday, Jun 15, 2021 - 12:04 AM (IST)

ਦੁਨੀਆ ਨੂੰ ਵਪਾਰ ਨੀਤੀ, ਹਰਿਤ ਟੀਚਿਆਂ ਨੂੰ 10 ਗੁਣਾ ਕਰਨਾ ਚਾਹੀਦਾ ਹੈ : ਗੋਇਲ

ਨਵੀਂ ਦਿੱਲੀ- ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਦੁਨੀਆ ਨੂੰ ਵਪਾਰ ਨੀਤੀ ਅਤੇ ਵਾਤਾਵਰਣ ਸਬੰਧੀ ਟੀਚਿਆਂ ਨੂੰ ਵੱਖ-ਵੱਖ ਰੱਖਣਾ ਚਾਹੀਦਾ ਹੈ। ਗੋਇਲ ਨੇ ਸੰਯੁਕਤ ਰਾਸ਼ਟਰ ਵਪਾਰ ਮੰਚ, 2021 ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੁਨੀਆ ਦੇ ਵਿਕਸਿਤ ਦੇਸ਼ਾਂ ਨੂੰ ਵਪਾਰ ਅਤੇ ਜਲਵਾਯੂ ਤਬਦੀਲੀ ਦੇ ਦਰਮਿਆਨ ਜ਼ਿਆਦਾ ‘ਘਾਲ-ਮੇਲ’ ਨਹੀਂ ਕਰਣਾ ਚਾਹੀਦਾ ਹੈ।

 

ਇਹ ਖ਼ਬਰ ਪੜ੍ਹੋ- ਦੁਨੀਆ ਦਾ ਇਕਲੌਤਾ ਓਪਨਰ ਬੱਲੇਬਾਜ਼ ਜੋ ਟੈਸਟ 'ਚ ਕਦੇ ਆਊਟ ਨਹੀਂ ਹੋਇਆ


ਗੋਇਲ ਨੇ ਉਮੀਦ ਪ੍ਰਗਟਾਈ ਕਿ ਕ੍ਰੈਡਿਟ ਰੇਟਿੰਗ ਏਜੰਸੀਆਂ ਅਤੇ ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਵਰਗੇ ਅਦਾਰੇ ਵਿਕਾਸਸ਼ੀਲ ਅਤੇ ਘੱਟ ਵਿਕਸਿਤ ਦੇਸ਼ਾਂ ਪ੍ਰਤੀ ਜ਼ਿਆਦਾ ਸਖਤ ਰਵੱਈਆ ਨਹੀਂ ਅਪਨਾਉਣਗੇ, ਕਿਉਂਕਿ ਹੁਣ ਇਨ੍ਹਾਂ ਦੇਸ਼ਾਂ ਪ੍ਰਤੀ ਜ਼ਿਆਦਾ ਹਮਦਰਦੀ, ਉਦਾਰਤਾ ਅਤੇ ਸਮਰਥਨ ਵਿਖਾਉਣ ਦਾ ਸਮਾਂ ਹੈ। ਉਨ੍ਹਾਂ ਕਿਹਾ, ‘‘ਪਹਿਲਾਂ ਦੇ ਕਰਾਰਾਂ ਜਾਂ ਚਚਨਬੱਧਤਾਵਾਂ ਦੇ ਮਾਮਲੇ ’ਚ ਨਰਮੀ ਦੀ ਜ਼ਰੂਰਤ ਹੈ, ਜਿਸ ਦੇ ਨਾਲ ਇਨ੍ਹਾਂ ਦੇਸ਼ਾਂ ਨੂੰ ਆਪਣੀਆਂ ਅਰਥਵਿਵਸਥਾਵਾਂ ਨੂੰ ਲੀਹ ’ਤੇ ਲਿਆਉਣ ਦਾ ਮੌਕਾ ਮਿਲ ਸਕੇ।’’

ਇਹ ਖ਼ਬਰ ਪੜ੍ਹੋ- WTC ਫਾਈਨਲ ਜਿੱਤਣ ਵਾਲੀ ਟੀਮ ਨੂੰ ਮਿਲਣਗੇ ਇੰਨੇ ਕਰੋੜ ਰੁਪਏ, ICC ਨੇ ਦਿੱਤੀ ਜਾਣਕਾਰੀ


ਗੋਇਲ ਨੇ ਕਿਹਾ ਕਿ ਵਪਾਰ ਨੀਤੀ ਦੁਨੀਆਭਰ ’ਚ ਜ਼ਿਆਦਾ ਸ਼ਾਮਲ ਵਾਧੇ ਨੂੰ ਉਤਸ਼ਾਹ ਦੇਣ ਵਾਲੀ ਹੋਣੀ ਚਾਹੀਦੀ ਅਤੇ ਸਾਰੇ ਦੇਸ਼ਾਂ ਨੂੰ ਜਲਵਾਯੂ ਨਿਆਂ ਅਤੇ ਮਜ਼ਬੂਤ ਜੀਵਨਸ਼ੈਲੀ ਲਈ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਵਿਕਸਿਤ ਦੇਸ਼ ਵਪਾਰ ਅਤੇ ਜਲਵਾਯੂ ਚੁਣੌਤੀਆਂ ਦੇ ਆਪਸ ਦੇ ਪ੍ਰਭਾਵ ਦੀ ਬਹੁਤ ਜ਼ਿਆਦਾ ਵਰਤੋਂ ਨਹੀਂ ਕਰਨਗੇ, ਕਿਉਂਕਿ ਵਪਾਰ ਸਾਰੇ ਦੇਸ਼ਾਂ ਨੂੰ ਮਜ਼ਬੂਤ ਕਰਨ ਵਾਲਾ ਹੋਣਾ ਚਾਹੀਦਾ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News