ਹਿਮਾਚਲ ਪ੍ਰਦੇਸ਼ ਦੇ ਕਾਜ਼ਾ ’ਚ ਸ਼ੁਰੂ ਹੋਇਆ ਦੁਨੀਆ ਦਾ ਸਭ ਤੋਂ ਉੱਚਾ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ

Friday, Sep 24, 2021 - 02:20 PM (IST)

ਹਿਮਾਚਲ ਪ੍ਰਦੇਸ਼ ਦੇ ਕਾਜ਼ਾ ’ਚ ਸ਼ੁਰੂ ਹੋਇਆ ਦੁਨੀਆ ਦਾ ਸਭ ਤੋਂ ਉੱਚਾ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ

ਰੋਹਤਾਂਗ- ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲ੍ਹੇ ਦੇ ਕਾਜ਼ਾ ’ਚ ਵਿਸ਼ਵ ਦਾ ਸਭ ਤੋਂ ਉੱਚਾ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਸ਼ੁਰੂ ਹੋ ਗਿਆ ਹੈ। ਵੀਰਵਾਰ ਨੂੰ ਗੋ ਇਗੋ ਨੈੱਟਵਰਕਿੰਗ ਕੰਪਨੀ ਕਾਜ਼ਾ ਨੇ ਇਲੈਕਟ੍ਰਿਕ ਵਾਹਨਾਂ ਦਾ ਚਾਰਜਿੰਗ ਸਟੇਸ਼ਨ ਸਥਾਪਤ ਕੀਤਾ ਹੈ। ਐੱਸ.ਡੀ.ਐੱਮ. ਕਾਜ਼ਾ ਮਹੇਂਦਰ ਪ੍ਰਤਾਪ ਸਿੰਘ ਇਸ ਪ੍ਰੋਗਰਾਮ ’ਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਮਹੇਂਦਰ ਪ੍ਰਤਾਪ ਨੇ ਕਿਹਾ ਕਿ ਚਾਰਜਿੰਗ ਸਟੇਸ਼ਨ ਸਥਾਪਤ ਹੋਣ ਨਾਲ ਕਾਫ਼ੀ ਫ਼ਾਇਦਾ ਹੋਵੇਗਾ ਅਤੇ ਗ੍ਰੀਨ ਵਾਤਾਵਰਣ ਲਈ ਸਾਰਥਕ ਰਹੇਗਾ। ਇੱਥੇ 2 ਇਲਕੈਟ੍ਰਿਕ ਸਕੂਟੀ ਟ੍ਰਾਇਲ ਲਈ ਵੀ ਦਿੱਤੀਆਂ ਗਈਆਂ ਹਨ। ਕੰਪਨੀ ਦੇ ਬਰਾਂਡ ਹੈੱਡ ਵਰਦ ਮੋਰੀਆ ਨੇ ਦੱਸਿਆ ਕਿ ਟੀਮ ਦੇ 2 ਮੈਂਬਰ ਮਨਾਲੀ ਤੋਂ ਕਾਜ਼ਾ ਇਲੈਕਟ੍ਰਿਕ ਸਕੂਟੀ ’ਤੇ ਆਏ ਹਨ। ਇਸ ਦੌਰਾਨ 3 ਜਗ੍ਹਾ ਸਕੂਟੀ ਚਾਰਜ ਕੀਤੀ ਗਈ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ: 15 ਸਾਲਾ ਕੁੜੀ ਨਾਲ 33 ਲੋਕਾਂ ਨੇ ਕਈ ਮਹੀਨਿਆਂ ਤੱਕ ਕੀਤਾ ਜਬਰ ਜ਼ਿਨਾਹ

ਰਸਤੇ ’ਚ ਕੋਈ ਵੀ ਪਰੇਸ਼ਾਨੀ ਨਹੀਂ ਹੋਈ। ਜੇਕਰ ਇੱਥੇ ਸਟੇਸ਼ਨ ਟ੍ਰਾਇਲ ਸਫ਼ਲ ਰਿਹਾ ਤਾਂ ਹੋਰ ਸਟੇਸ਼ਨ ਵੀ ਸਥਾਪਤ ਕੀਤੇ ਜਾ ਸਕਦੇ ਹਨ। ਕੰਪਨੀ ਦੀ ਮਾਰਕੀਟ ਕਮਿਊਨੀਕੇਸ਼ਨ ਹੈੱਡ ਮਾਨਵੀ ਨੇ ਕਿਹਾ ਕਿ ਮੇਕ ਇਨ ਇੰਡੀਆ ਦੇ ਅਧੀਨ ਗੋ ਇਗੋ ਨੈੱਟਵਰਕਿੰਗ ਕੰਪਨੀ ਬਣੀ ਹੈ। ਦੇਸ਼ ਭਰ ’ਚ ਅਸੀਂ ਸਟੇਸ਼ਨ ਸਥਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ 4 ਤੋਂ 5 ਘੰਟਿਆਂ ’ਚ ਸਕੂਟੀ ਫੁੱਲ ਚਾਰਜ ਹੋ ਜਾਂਦੀ ਹੈ। ਮੈਦਾਨੀ ਖੇਤਰਾਂ ’ਚ ਇਕ ਵਾਰ ਫੁੱਲ ਚਾਰਜਿੰਗ ਨਾਲ ਸਕੂੀ 95 ਕਿਲੋਮੀਟਰ ਚੱਲਦੀ ਹੈ। ਕਾਜ਼ਾ ਵਰਗੇ ਖੇਤਰ ’ਚ 70 ਤੋਂ 75 ਕਿਲੋਮੀਟਰ ਇਕ ਵਾਰ ਚਾਰਜਿੰਗ ’ਚ ਚੱਲ ਸਕਦੀ ਹੈ।

ਇਹ ਵੀ ਪੜ੍ਹੋ : ਕੁੰਡਲੀ ਨਹੀਂ ਮਿਲਣਾ, ਵਿਆਹ ਦੇ ਵਾਅਦੇ ਤੋਂ ਮੁਕਰਨ ਦਾ ਬਹਾਨਾ ਨਹੀਂ ਹੋ ਸਕਦਾ :  ਹਾਈ ਕੋਰਟ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News