ਇਹ ਹੈ ਦੁਨੀਆ ਦਾ ਇਕਲੌਤਾ ਤੈਰਦਾ ਡਾਕ ਘਰ, ਜਾਣੋ ਇਸ ਦੀ ਕਹਾਣੀ

Monday, Sep 02, 2024 - 01:34 PM (IST)

ਇਹ ਹੈ ਦੁਨੀਆ ਦਾ ਇਕਲੌਤਾ ਤੈਰਦਾ ਡਾਕ ਘਰ, ਜਾਣੋ ਇਸ ਦੀ ਕਹਾਣੀ

ਸ਼੍ਰੀਨਗਰ- ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਬਾਰੇ ਅਸੀਂ ਸ਼ਾਇਦ ਹੀ ਜਾਣਦੇ ਹੋਵਾਂਗੇ। ਅੱਜ ਅਸੀਂ ਤੁਹਾਨੂੰ ਅਜਿਹੇ ਡਾਕ ਘਰ ਬਾਰੇ ਦੱਸਾਂਗੇ ਜੋ ਕਿ ਪਾਣੀ ਵਿਚ ਤੈਰਦਾ ਹੈ। ਸ਼੍ਰੀਨਗਰ ਦੁਨੀਆ ਦਾ ਇਕਲੌਤਾ ਸ਼ਹਿਰ ਹੈ, ਜਿੱਥੇ ਡਾਕ ਘਰ ਤੈਰ ਰਿਹਾ ਹੈ, ਉਹ ਵੀ ਡਲ ਝੀਲ ਵਿਚ। ਡਾਕ ਦੀ ਡਿਲੀਵਰੀ ਸ਼ਿਕਾਰਾ 'ਚ ਯਾਤਰਾ ਕਰਦੇ ਹੋਏ ਇਕ ਡਾਕੀਆ ਵਲੋਂ ਕੀਤੀ ਜਾਂਦੀ ਹੈ। 200 ਸਾਲ ਪੁਰਾਣਾ ਇਹ ਫਲੋਟਿੰਗ ਪੋਸਟ ਆਫ਼ਿਸ ਬ੍ਰਿਟਿਸ਼ ਕਾਲ 'ਚ ਸ਼ੁਰੂ ਕੀਤਾ ਗਿਆ ਸੀ ਅਤੇ ਅੱਜ ਵੀ ਝੀਲ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਚਿੱਠੀ ਅਤੇ ਕੂਰੀਅਰ ਪਹੁੰਚਾਉਂਦਾ ਹੈ। 

PunjabKesari

1820 ਤੋਂ ਹੀ ਜੰਮੂ-ਕਸ਼ਮੀਰ 'ਚ ਹੈ ਇਹ ਡਾਕ ਘਰ

ਅਜਾਇਬ ਘਰ ਵਿਚ ਦਰਜ ਇਤਿਹਾਸ ਮੁਤਾਬਕ ਜੰਮੂ ਅਤੇ ਕਸ਼ਮੀਰ 'ਚ ਡਾਕ 1820 ਤੋਂ ਹੀ ਮੌਜੂਦ ਸੀ। 1866-77 ਵਿਚ ਜੰਮੂ ਅਤੇ ਕਸ਼ਮੀਰ 'ਚ ਇਕੋ ਸਮੇਂ ਸਾਂਝੀਆਂ ਅਤੇ ਵੱਖਰੀਆਂ ਡਾਕ ਟਿਕਟਾਂ ਜਾਰੀ ਕੀਤੀਆਂ ਗਈਆਂ ਸਨ। ਸਾਰੀਆਂ ਡਾਕ ਟਿਕਟਾਂ ਸਿਰਫ਼ ਸਥਾਨਕ ਲਿਪੀ ਵਿਚ ਲਿਖੀਆਂ ਜਾਂਦੀਆਂ ਸਨ। ਜੰਮੂ-ਕਸ਼ਮੀਰ ਵਿਚ ਵੱਖ-ਵੱਖ ਡਾਕ ਟਿਕਟ ਜਾਰੀ ਕਰਨਾ 1 ਨਵੰਬਰ 1894 ਨੂੰ ਬੰਦ ਕਰ ਦਿੱਤਾ ਗਿਆ ਸੀ।

1894 ਤੱਕ ਵੱਖ-ਵੱਖ ਡਾਕ ਟਿਕਟਾਂ ਦਾ ਹੁੰਦਾ ਸੀ ਇਸਤੇਮਾਲ

1894 ਤੱਕ ਜੰਮੂ-ਕਸ਼ਮੀਰ ਵਲੋਂ ਵੱਖਰੀ ਡਾਕ ਟਿਕਟਾਂ ਦੀ ਵਰਤੋਂ ਕੀਤੀ ਜਾਂਦੀ ਸੀ। 1866 ਤੋਂ 1878 ਤੱਕ ਜੰਮੂ-ਕਸ਼ਮੀਰ ਦੀਆਂ ਡਾਕ ਟਿਕਟਾਂ ਕਾਲੇ, ਨੀਲੇ, ਲਾਲ, ਹਰੇ ਅਤੇ ਪੀਲੇ ਪਾਣੀ ਦੇ ਰੰਗਾਂ 'ਚ ਹੱਥੀਂ ਛਾਪੀਆਂ ਜਾਂਦੀਆਂ ਸਨ। ਇਹ ਸਾਰੀਆਂ ਡਾਕ ਟਿਕਟਾਂ ਜੰਮੂ ਦੇ ਪ੍ਰਿੰਟਿੰਗ ਪਲਾਂਟ 'ਚ ਛਾਪੀਆਂ ਜਾਂਦੀਆਂ ਸਨ ਅਤੇ ਕਸ਼ਮੀਰ 'ਚ ਇਸਤੇਮਾਲ ਲਈ ਸਪਲਾਈ ਸਮੇਂ-ਸਮੇਂ 'ਤੇ ਉੱਥੇ ਭੇਜੀਆਂ ਜਾਂਦੀਆਂ ਸਨ।

PunjabKesari

ਡਲ ਝੀਲ ਦੇ ਆਲੇ-ਦੁਆਲੇ ਰਹਿ ਰਹੇ ਲੋਕਾਂ ਲਈ ਖ਼ਾਸ ਹੈ ਡਾਕ ਘਰ

ਉਂਝ ਤਾਂ ਡਾਕ ਘਰ ਝੀਲ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਰਹਿਣ ਵਾਲੇ ਕਈ ਸਥਾਨਕ ਲੋਕਾਂ ਲਈ ਕਈ ਹੋਰ ਉਦੇਸ਼ਾਂ ਦੀ ਪੂਰਤੀ ਵੀ ਕਰਦਾ ਹੈ। ਉਨ੍ਹਾਂ ਲਈ ਇਹ ਬੈਂਕ ਦਾ ਕੰਮ ਕਰਦਾ ਹੈ। ਇੱਥੇ ਤੁਸੀਂ ਆਪਣਾ ਬੱਚਤ ਖਾਤਾ ਵੀ ਖੋਲ੍ਹ ਸਕਦੇ ਹੋ। ਜਾਣਕਾਰੀ ਮੁਤਾਬਕ ਇਹ ਮਹਾਰਾਜਾ ਦੇ ਸਮੇਂ ਤੋਂ ਲੈ ਕੇ ਬ੍ਰਿਟਿਸ਼ ਕਾਲ ਤੱਕ ਦਾ 200 ਸਾਲ ਪੁਰਾਣਾ ਡਾਕਘਰ ਹੈ। 

PunjabKesari

ਫਲੋਟਿੰਗ ਪੋਸਟ ਆਫਿਸ 'ਚ ਮਿਲਦੀਆਂ ਹਨ ਸਾਰੀਆਂ ਸਹੂਲਤਾਂ

ਇਸ ਫਲੋਟਿੰਗ ਪੋਸਟ ਆਫਿਸ ਵਿਚ ਉਹ ਸਾਰੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜੋ ਆਮ ਤੌਰ 'ਤੇ ਬਾਕੀ ਸਾਰੇ ਡਾਕ ਘਰਾਂ ਵਿਚ ਉਪਲਬਧ ਹੁੰਦੀਆਂ ਹਨ ਪਰ ਇਸ ਨੂੰ ਵੱਖਰਾ ਮੰਨਿਆ ਜਾਂਦਾ ਹੈ ਕਿਉਂਕਿ ਇੱਥੋਂ ਜੋ ਡਾਕ ਭੇਜੀ ਜਾਂਦੀ ਹੈ, ਭਾਵ ਫਲੋਟਿੰਗ ਪੀ.ਓ. ਦੀ ਆਪਣੀ ਵਿਸ਼ੇਸ਼ ਸਟੈਂਪ ਹੁੰਦੀ ਹੈ। ਇਕ ਕਸ਼ਮੀਰੀ ਗੁਲਾਮ ਨੀਲਾਮੀ ਡਾਰ ਨੇ ਕਿਹਾ ਕਿ ਇਸ ਡਾਕਘਰ ਤੋਂ ਲੰਘਣ ਵਾਲੇ ਸਾਰੇ ਪੱਤਰਾਂ 'ਤੇ ਇਕ ਵਿਸ਼ੇਸ਼ ਮੋਹਰ ਲੱਗੀ ਹੋਈ ਹੈ। ਇਹ ਡਲ ਝੀਲ 'ਤੇ ਇਕ ਹਾਊਸਬੋਟ ਨੂੰ ਦਰਸਾਉਂਦਾ ਹੈ। ਇਹ ਆਪਣੇ ਆਪ ਵਿਚ ਇਕ ਵੱਖਰਾ ਅਨੁਭਵ ਹੈ। ਡਾਕ ਪ੍ਰਾਪਤ ਕਰਨ ਵਾਲੇ ਨੂੰ ਤੁਰੰਤ ਪਤਾ ਲੱਗ ਜਾਵੇਗਾ ਕਿ ਚਿੱਠੀ ਕਿੱਥੇ ਪੋਸਟ ਕੀਤੀ ਗਈ ਹੈ। 

PunjabKesari


author

Tanu

Content Editor

Related News