ਕਸ਼ਮੀਰ ’ਚ ਅੱਤਵਾਦੀਆਂ ਦੇ ਆਕਾਵਾਂ ਦੀ ਨਵੀਂ ਚਾਲ, ਇਨ੍ਹਾਂ ਨੌਜਵਾਨਾਂ ਨੂੰ ਬਣਾ ਰਹੇ ਅੱਤਵਾਦੀ
Monday, Nov 17, 2025 - 03:21 PM (IST)
ਸ੍ਰੀਨਗਰ (ਭਾਸ਼ਾ) - ਸੁਰੱਖਿਆ ਫੋਰਸਾਂ ਦੇ ਧਿਆਨ ਤੋਂ ਬਚਣ ਲਈ ਜੰਮੂ-ਕਸ਼ਮੀਰ ’ਚ ਅੱਤਵਾਦੀ ਗਰੁੱਪਾਂ ਦੇ ਆਕਾ ਹੁਣ ਬਿਨਾਂ ਕਿਸੇ ਅਪਰਾਧਿਕ ਰਿਕਾਰਡ ਜਾਂ ਵੱਖਵਾਦ ਨਾਲ ਜੁੜੇ ਨੌਜਵਾਨਾਂ ਨੂੰ ਭਰਤੀ ਕਰ ਰਹੇ ਹਨ। ਇਸ ਸਬੰਧ ਵਿਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਨਵੀਂ ਰਣਨੀਤੀ 2 ਦਹਾਕੇ ਪੁਰਾਣੀ ਰਣਨੀਤੀ ਤੋਂ ਬਿਲਕੁਲ ਉਲਟ ਹੈ, ਜਿਸ ਦੌਰਾਨ ਅੱਤਵਾਦੀ ਸੰਗਠਨਾਂ ਨਾਲ ਜੁੜੇ ਵਿਅਕਤੀਆਂ ਨੂੰ ਹੀ ਤਰਜੀਹ ਦਿੱਤੀ ਜਾਂਦੀ ਸੀ। ਇਕ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਡਾ. ਅਦੀਲ ਰਾਠੌਰ, ਉਸ ਦੇ ਭਰਾ ਡਾ. ਮੁਜ਼ੱਫਰ ਰਾਠੌਰ ਤੇ ਡਾ. ਮੁਜ਼ਾਮਿਲ ਗਨਾਈ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਹ ਕਦੇ ਵੀ ਕਿਸੇ ਦੇਸ਼ ਵਿਰੋਧੀ ਸਰਗਰਮੀ ’ਚ ਸ਼ਾਮਲ ਨਹੀਂ ਰਹੇ ਹਨ।
ਪੜ੍ਹੋ ਇਹ ਵੀ : Airport 'ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ! ਸ਼ਾਰਜਾਹ ਤੋਂ ਆਏ ਯਾਤਰੀ ਤੋਂ 1.55 ਕਰੋੜ ਦਾ ਸੋਨਾ ਬਰਾਮਦ
ਇਸ ਹੋਰ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਕੱਟੜਪੰਥੀ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਕਿਸੇ ਵੱਖਵਾਦੀ ਜਾਂ ਅੱਤਵਾਦੀ ਸੰਗਠਨ ਨਾਲ ਕੋਈ ਸਬੰਧ ਨਹੀਂ ਰਿਹਾ ਹੈ। ਡਾ. ਉਮਰ ਨਬੀ ਜਿਸ ਨੇ 10 ਨਵੰਬਰ ਨੂੰ ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਬਾਹਰ ਧਮਾਕਾ ਕੀਤਾ ਸੀ, ਦਾ ਵੀ ਕੋਈ ਅਪਰਾਧਿਕ ਰਿਕਾਰਡ ਨਹੀਂ। ਉਸ ਦਾ ਪਰਿਵਾਰ ਵੀ ਇਸ ਮਾਮਲੇ ’ਚ ਸਾਫ਼ ਹੈ। ਸੂਤਰਾਂ ਅਨੁਸਾਰ ਇਹ ਜੰਮੂ-ਕਸ਼ਮੀਰ ਜਾਂ ਸਰਹੱਦ ਪਾਰ ਪਾਕਿਸਤਾਨ ’ਚ ਕੰਮ ਕਰ ਰਹੇ ਅੱਤਵਾਦੀ ਹੈਂਡਲਰਾਂ ਵੱਲੋਂ ਉੱਚ ਸਿੱਖਿਆ ਪ੍ਰਾਪਤ ਨੌਜਵਾਨਾਂ ਤੇ ਬਿਨਾਂ ਕਿਸੇ ਅਪਰਾਧਿਕ ਰਿਕਾਰਡ ਵਾਲੇ ਲੋਕਾਂ ਨੂੰ ਲੁਭਾਉਣ ਲਈ ਇਕ ਜਾਣਬੁੱਝ ਕੇ ਕੀਤੀ ਗਈ ਚਾਲ ਜਾਪਦੀ ਹੈ। ਇਹ ਕਲਪਨਾ ਕਰਨਾ ਕਿਸੇ ਲਈ ਵੀ ਅਸੰਭਵ ਸੀ ਕਿ ਡਾਕਟਰਾਂ ਦਾ ਇਕ ਗਰੁੱਪ ਹੀ ਅੱਤਵਾਦੀ ਸਰਗਰਮੀਆਂ ’ਚ ਸ਼ਾਮਲ ਹੋਵੇਗਾ, ਇਸ ਲਈ ਮੁਲਜ਼ਮਾਂ ਨੂੰ ਸ਼ੁਰੂ ਤੋਂ ਹੀ ਲੁਕਣ ਦਾ ਮੌਕਾ ਮਿਲ ਗਿਆ।
ਪੜ੍ਹੋ ਇਹ ਵੀ : Airport 'ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ! ਸ਼ਾਰਜਾਹ ਤੋਂ ਆਏ ਯਾਤਰੀ ਤੋਂ 1.55 ਕਰੋੜ ਦਾ ਸੋਨਾ ਬਰਾਮਦ
