ਲੱਦਾਖ ਦੇ ਦੂਰ ਦੇ ਪਿੰਡਾਂ ਤੱਕ ਪਹੁੰਚਿਆ Airtel ਦਾ ਨੈੱਟਵਰਕ
Monday, Nov 17, 2025 - 06:01 PM (IST)
ਨੈਸ਼ਨਲ ਡੈਸਕ- ਦੇਸ਼ ਦੀ ਮੋਹਰੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਲੱਦਾਖ ਦੀ ਪੂਰਬੀ ਸਰਹੱਦ ‘ਤੇ ਸਥਿਤ ਦੁਨੀਆ-ਪ੍ਰਸਿੱਧ ਪੈਂਗੋਂਗ ਝੀਲ ਦੇ ਨੇੜੇ 2 ਸਭ ਤੋਂ ਦੂਰ ਦੇ ਪਿੰਡਾਂ — ਮਾਨ ਅਤੇ ਮੇਰਾਕ — 'ਚ ਮੋਬਾਈਲ ਨੈੱਟਵਰਕ ਦੇ ਵਿਸਥਾਰ ਦਾ ਐਲਾਨ ਕੀਤਾ ਹੈ। ਇਹ ਕਨੈਕਟੀਵਿਟੀ ਲੱਦਾਖ ਦੇ ਰਣਨੀਤਿਕ ਅਤੇ ਪਹਾੜੀ ਇਲਾਕੇ ਲਈ ਇਕ ਮਹੱਤਵਪੂਰਨ ਮੀਲ ਪੱਥਰ ਮੰਨੀ ਜਾ ਰਹੀ ਹੈ।
ਇਹ ਵੀ ਪੜ੍ਹੋ : ਗ੍ਰਹਿ ਪ੍ਰਵੇਸ਼ ਦੌਰਾਨ ਲਾੜੀ ਪੈਰ ਨਾਲ ਕਿਉਂ ਸੁੱਟਦੀ ਹੈ ਚੌਲਾਂ ਦਾ ਕਲਸ਼? ਜਾਣੋ ਇਸ ਪਰੰਪਰਾ ਦਾ ਰਹੱਸ
ਪਹਿਲੀ ਵਾਰ ਮਿਲੀ ਮੋਬਾਈਲ ਕਨੈਕਟੀਵਿਟੀ
ਏਅਰਟੈੱਲ ਪਹਿਲੀ ਟੈਲੀਕਾਮ ਕੰਪਨੀ ਬਣ ਗਈ ਹੈ ਜਿਸ ਨੇ ਇਸ ਕਠਿਨ ਅਤੇ ਸੰਵੇਦਨਸ਼ੀਲ ਇਲਾਕੇ 'ਚ ਭਰੋਸੇਯੋਗ ਮੋਬਾਈਲ ਸੇਵਾ ਸ਼ੁਰੂ ਕੀਤੀ ਹੈ। ਕਈ ਸਾਲਾਂ ਤੋਂ ਮਾਨ ਅਤੇ ਮੇਰਾਕ ਪਿੰਡਾਂ ਦੇ ਦਰਮਿਆਨ ਲਗਭਗ 50 ਕਿਲੋਮੀਟਰ ਦਾ ਵੱਡਾ ਖੇਤਰ ਕਿਸੇ ਵੀ ਤਰ੍ਹਾਂ ਦੇ ਨੈੱਟਵਰਕ ਤੋਂ ਪੂਰੀ ਤਰ੍ਹਾਂ ਵਾਂਝਾ ਸੀ। ਸਥਾਨਕ ਲੋਕ ਬਾਹਰੀ ਦੁਨੀਆ ਨਾਲ ਸੰਪਰਕ 'ਚ ਨਹੀਂ ਸਨ।
ਇਹ ਵੀ ਪੜ੍ਹੋ : ਮੋਬਾਇਲ Useres ਦੀ ਲੱਗੀ ਮੌਜ ! ਆ ਗਿਆ 330 ਦਿਨ ਦੀ ਵੈਲਡਿਟੀ ਵਾਲਾ ਸਸਤਾ ਪਲਾਨ
ਹਾਈ-ਸਪੀਡ ਨੈੱਟਵਰਕ ਨਾਲ ਵੱਡਾ ਬਦਲਾਅ
ਹਾਈ-ਸਪੀਡ ਨੈੱਟਵਰਕ ਦੇ ਆਉਣ ਨਾਲ ਇਲਾਕੇ 'ਚ ਕਈ ਬਦਲਾਅ ਆਉਣ ਦੀ ਉਮੀਦ ਹੈ। ਇਹ ਸਥਾਨਕ ਨਿਵਾਸੀਆਂ, ਸੁਰੱਖਿਆ ਬਲਾਂ ਅਤੇ ਸੈਲਾਨੀਆਂ ਨੂੰ ਕਨੈਕਟੀਵਿਟੀ ਦੀ ਸਹੂਲਤ ਪ੍ਰਦਾਨ ਕਰੇਗਾ। ਏਅਰਟੈੱਲ ਨੇ ਦੱਸਿਆ ਕਿ ਇਸ ਵਿਸਥਾਰ ਨਾਲ ਚੁਸ਼ੂਲ ਤੋਂ ਪੈਂਗੋਂਗ ਤਸੋ ਤੱਕ ਪੂਰਾ ਰੂਟ ਹੁਣ ਮੋਬਾਈਲ ਨੈੱਟਵਰਕ ਨਾਲ ਜੁੜ ਗਿਆ ਹੈ, ਜਿਸ ਨਾਲ ਟੂਰਿਜ਼ਮ ਨੂੰ ਵੱਡਾ ਫਾਇਦਾ ਹੋਵੇਗਾ।
ਏਅਰਟੈੱਲ ਅਧਿਕਾਰੀ ਨੇ ਕੀ ਕਿਹਾ?
ਏਅਰਟੈਲ ਜੰਮੂ-ਕਸ਼ਮੀਰ ਸਰਕਲ ਦੇ ਸੀਓਓ ਦਿਬੇਂਦੁ ਆਇਚ ਨੇ ਕਿਹਾ,“ਮਾਨ ਅਤੇ ਮੇਰਾਕ ਨੂੰ ਜੋੜਨਾ ਦੇਸ਼ ਦੇ ਸਭ ਤੋਂ ਮੁਸ਼ਕਲ ਇਲਾਕਿਆਂ 'ਚ ਡਿਜੀਟਲ ਪਹੁੰਚ ਵਧਾਉਣ ਦੇ ਮਿਸ਼ਨ 'ਚ ਇਕ ਵੱਡਾ ਕਦਮ ਹੈ। ਇਸ ਨਾਲ ਹਜ਼ਾਰਾਂ ਟੂਰਿਸਟਾਂ ਨੂੰ ਫਾਇਦਾ ਮਿਲੇਗਾ ਅਤੇ ਸਥਾਨਕ ਲੋਕ ਡਿਜੀਟਲ ਸੇਵਾਵਾਂ ਨਾਲ ਜੁੜਣਗੇ।”
ਇਹ ਵੀ ਪੜ੍ਹੋ : ਸਾਲ 2026 'ਚ ਲੱਗਣਗੇ 4 ਗ੍ਰਹਿਣ, ਜ਼ਰੂਰ ਜਾਣੋ ਕਦੋਂ-ਕਦੋਂ ਹੋਣਗੇ ਸੂਰਜ ਤੇ ਚੰਦਰ ਗ੍ਰਹਿਣ
