ਕੋਵਿਡ-19 : WHO ਦੇ ਅੰਕੜਿਆਂ 'ਚ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸਥਿਤੀ ਬਿਹਤਰ

06/25/2020 3:59:28 PM

ਸੰਯੁਕਤ ਰਾਸ਼ਟਰ (ਬਿਊਰੋ): ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾਵਾਇਰਸ ਸੰਬੰਧੀ ਇਕ ਰਿਪੋਰਟ ਪੇਸ਼ ਕੀਤੀ ਹੈ। ਇਸ ਰਿਪੋਰਟ ਵਿਚ ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ਾਂ ਦੇ ਅੰਕੜੇ ਪੇਸ਼ ਕੀਤੇ ਗਏ ਹਨ। ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਨਫੈਕਸ਼ਨ ਦੇ ਹਿਸਾਬ ਨਾਲ ਕਿਹੜੇ ਦੇਸ਼ਾਂ ਦੇ ਹਾਲਾਤ ਜ਼ਿਆਦਾ ਚਿੰਤਾਜਨਕ ਹਨ ਅਤੇ ਕਿਹੜੇ ਦੇਸ਼ਾਂ ਦੀ ਸਥਿਤੀ ਬਿਹਤਰ ਹੈ। ਭਾਵੇਂਕਿ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਜਾਰੀ ਹੈ ਪਰ ਚੰਗੀ ਗੱਲ ਇਹ ਵੀ ਹੈ ਕਿ ਇਸ ਮਹਾਮਾਰੀ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ।

ਇਸ ਦੇ ਨਾਲ ਹੀ ਕੋਰੋਨਾ ਦੇ ਮਾਮਲਿਆਂ ਵਿਚ ਭਾਰਤ ਦੀ ਸਥਿਤੀ ਦੁਨੀਆ ਦੇ ਕਈ ਦੇਸ਼ਾਂ ਨਾਲੋਂ ਬਿਹਤਰ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੇ ਮੁਤਾਬਕ ਸੰਘਣੀ ਆਬਾਦੀ ਦੇ ਬਾਵਜੂਦ ਭਾਰਤ ਵਿਚ ਪ੍ਰਤੀ ਲੱਖ ਵਿਅਕਤੀ 'ਤੇ ਕੋਵਿਡ-19 ਦੇ ਮਾਮਲੇ ਦੁਨੀਆ ਵਿਚ ਸਭ ਤੋਂ ਘੱਟ ਹਨ। ਨਾਲ ਹੀ ਠੀਕ ਹੋਣ ਦੀ ਦਰ ਹੁਣ ਕਰੀਬ 56 ਫੀਸਦੀ ਤੱਕ ਪਹੁੰਚ ਗਈ ਹੈ। ਇਸ ਰਿਪੋਰਟ ਦੇ ਆਧਾਰ 'ਤੇ ਮੰਨਿਆ ਜਾ ਰਿਹਾ ਹੈ ਕਿ ਭਾਰਤ ਤੋਂ ਕੋਰੋਨਾਵਾਇਰਸ ਜਲਦੀ ਖਤਮ ਹੋ ਜਾਵੇਗਾ।

ਅਮਰੀਕਾ 'ਚ ਪ੍ਰਤੀ ਲੱਖ ਆਬਾਦੀ 'ਤੇ 671.24 ਮਾਮਲੇ ਜਦਕਿ ਭਾਰਤ 'ਚ ਸਿਰਫ 30
ਵਿਸ਼ਵ ਸਿਹਤ ਸੰਗਠਨ ਵੱਲੋਂ 21 ਜੂਨ ਨੂੰ 153ਵੀਂ ਸਥਿਤੀ ਰਿਪੋਰਟ ਦੇ ਮੁਤਾਬਕ ਭਾਰਤ ਵਿਚ ਪ੍ਰਤੀ ਇਕ ਲੱਖ ਆਬਾਦੀ 'ਤੇ ਕੋਰੋਨਾਵਾਇਰਸ ਦੇ 30.04 ਮਾਮਲੇ ਹਨ ਜਦਕਿ ਗਲੋਬਲ ਔਸਤ 3 ਗੁਣਾ ਤੋ ਵੀ ਵਧੇਰੇ 114.67 ਫੀਸਦੀ ਹੈ। ਅਮਰੀਕਾ ਵਿਚ ਪ੍ਰਤੀ ਲੱਖ ਆਬਾਦੀ 'ਤੇ 671.24 ਮਾਮਲੇ ਹਨ ਜਦਕਿ ਜਰਮਨੀ, ਸਪੇਨ, ਬ੍ਰਾਜ਼ੀਲ ਅਤੇ ਬ੍ਰਿਟੇਨ ਵਿਚ ਵਿਚ ਪ੍ਰਤੀ ਲੱਖ ਆਬਾਦੀ 'ਤੇ ਕ੍ਰਮਵਾਰ 583.88, 526.222, 489.42 ਅਤੇ 448.86 ਮਾਮਲੇ ਹਨ। ਰੂਸ ਵਿਚ ਪ੍ਰਤੀ ਲੱਖ ਆਬਾਦੀ 'ਤੇ 400.82 ਮਾਮਲੇ ਹਨ ਜਦਕਿ ਕੈਨੈਡਾ, ਈਰਾਨ ਅਤੇ ਤੁਰਕੀ ਵਿਚ ਕ੍ਰਮਵਾਰ 393.52, 268.98, 242.82 ਅਤੇ 223.53 ਮਾਮਲੇ ਹਨ। 

ਅੰਕੜਿਆਂ ਦੇ ਮੁਤਾਬਕ ਸੋਮਵਾਰ ਸਵੇਰ ਤੱਕ ਭਾਰਤ ਵਿਚ ਕੋਰੋਨਾਵਾਇਰਸ ਦੇ 4,25,282 ਮਾਮਲੇ ਹਨ ਅਤੇ 13,699 ਲੋਕਾਂ ਦੀ ਮੌਤ ਹੋਈ ਹੈ। ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ  9,440 ਮਰੀਜ਼ ਠੀਕ ਹੋਏ। ਇਸ਼ ਤਰ੍ਹਾਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2,37,195 ਹੋ ਗਈ ਹੈ।ਇਸ ਦੇ ਨਾਲ ਹੀ ਠੀਕ ਹੋਣ ਦੀ ਦਰ 55.77 ਫੀਸਦੀ ਤੱਕ ਪਹੁੰਚ ਗਈ ਹੈ। ਵਰਤਮਾਨ ਵਿਚ ਇਨਫੈਕਸ਼ਨ ਦੇ 1,74,387 ਮਾਮਲੇ ਹਨ ਅਤੇ ਸਾਰੇ ਮੈਡੀਕਲ ਨਿਗਰਾਨੀ ਵਿਚ ਹਨ।

ਪੜ੍ਹੋ ਇਹ ਅਹਿਮ ਖਬਰ- ਸਿਰ 'ਚ ਖੁੱਭੇ ਚਾਕੂ ਨਾਲ ਘੁੰਮ ਰਿਹਾ ਸੀ ਨੌਜਵਾਨ, ਤਸਵੀਰਾਂ ਅਤੇ ਵੀਡੀਓ ਵਾਇਰਲ

ਕੇਂਦਰੀ ਸਿਹਤ ਮੰਤਰਾਲੇ ਦਾ ਬਿਆਨ
ਕੇਂਦਰੀ ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ,''ਭਾਰਤ ਵਿਚ ਘੱਟ ਮਾਮਲੇ ਕੋਵਿਡ-19 ਦੀ ਰੋਕਥਾਮ, ਪ੍ਰਸਾਰ ਰੋਕਣ ਅਤੇ ਪ੍ਰਬੰਧਨ ਦੇ ਲਈ ਕੇਂਦਰ ਸਰਕਾਰ ਦੇ ਨਾਲ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਚੁੱਕੇ ਗਏ ਸਾਵਧਾਨੀ ਭਰਪੂਰ ਕਦਮਾਂ ਦੇ ਕਾਰਨ ਸੰਭਵ ਹੋਇਆ ਹੈ।'' ਮੰਤਰਾਲੇ ਨੇ ਕਿਹਾ,''ਠੀਕ ਹੋਣ ਵਾਲੇ ਮਰੀਜ਼ਾਂ ਅਤੇ ਮੌਜੂਦਾ ਮਰੀਜ਼ਾਂ ਦੀ ਵਿਚ ਫਰਕ ਵੱਧਣਾ ਜਾਰੀ ਹੈ।'' ਕੋਵਿਡ-19 ਦੀ ਜਾਂਚ ਦੇ ਦਾਇਰੇ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ ਅਤੇ ਸਰਕਾਰੀ ਲੈਬੋਟਰੀਆਂ ਦੀ ਗਿਣਤੀ ਵੱਧ ਕੇ 723 ਅਤੇ ਨਿੱਜੀ ਲੈਬੋਟਰੀਆਂ ਦੀ ਗਿਣਤੀ 262 ਹੋ ਗਈ ਹੈ। ਕੁੱਲ 985 ਲੈਬੋਟਰੀਆਂ ਵਿਚ ਕੋਵਿਡ-19 ਦੀ ਜਾਂਚ ਕੀਤੀ ਜਾ ਰਹੀ ਹੈ। ਭਾਰਤੀ ਆਯੁਵਿਗਿਆਨ ਅਨੁਸੰਧਾਨ ਪਰੀਸ਼ਦ  (ICMR) ਦੇ ਮੁਤਾਬਕ 21 ਜੂਨ ਤੱਕ 69,50,493 ਅਤੇ ਐਤਵਾਰ ਨੂੰ 1,43,267 ਨਮੂਨੇ ਲਏ ਗਏ।


Vandana

Content Editor

Related News