World Health Day ''ਤੇ PM ਮੋਦੀ ਦੀ ਦੇਸ਼ਵਾਸੀਆਂ ਨੂੰ ਅਪੀਲ- ਪ੍ਰੋਟੋਕਾਲ ਦਾ ਕਰੋ ਪਾਲਣ

Wednesday, Apr 07, 2021 - 11:43 AM (IST)

World Health Day ''ਤੇ PM ਮੋਦੀ ਦੀ ਦੇਸ਼ਵਾਸੀਆਂ ਨੂੰ ਅਪੀਲ- ਪ੍ਰੋਟੋਕਾਲ ਦਾ ਕਰੋ ਪਾਲਣ

ਨਵੀਂ ਦਿੱਲੀ- ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਵਿਚ ਅੱਜ ਦੇ ਦਿਨ ਡਬਲਿਊ. ਐੱਚ.ਓ. ਯਾਨੀ ਵਰਲਡ ਹੈਲਥ ਆਰਗਨਾਈਜੇਸ਼ਨ ਵਲੋਂ ਦੁਨੀਆ ਭਰ 'ਚ ਲੋਕਾਂ ਨੂੰ ਬਿਹਤਰ ਸਿਹਤ ਲਈ ਜਾਗਰੂਕ ਕਰਨ ਲਈ ਵਰਲਡ ਹੈਲਥ ਡੇਅ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਲੋਕਾਂ ਨੂੰ ਕੋਰੋਨਾ ਨਾਲ ਲੜਾਈ 'ਤੇ ਫੋਕਸ ਕਰਨ ਅਤੇ ਸਾਰੇ ਪ੍ਰੋਟੋਕਾਲ ਦਾ ਪਾਲਣ ਕਰਨ ਦੀ ਅਪੀਲ ਕੀਤੀ।

PunjabKesariਪੀ.ਐੱਮ. ਮੋਦੀ ਨੇ ਟਵੀਟ 'ਚ ਲਿਖਿਆ,''ਵਿਸ਼ਵ ਸਿਹਤ ਦਿਵਸ ਉਨ੍ਹਾਂ ਲੋਕਾਂ ਨੂੰ ਸਲਾਮ ਕਰਨ ਦਾ ਦਿਨ ਹੈ, ਜੋ ਸਾਡੀ ਦੁਨੀਆ ਨੂੰ ਸਿਹਤਮੰਦ ਰੱਖਦੇ ਹਨ। ਨਾਲ ਹੀ ਇਸ ਦਿਨ ਸਾਨੂੰ ਹੈਲਥਕੇਅਰ ਦੇ ਖੇਤਰ 'ਚ ਹਰ ਰਿਸਰਚ ਅਤੇ ਨਵੀਂ ਤਕਨੀਕ ਦਾ ਸਮਰਥਨ ਕਰਨਾ ਚਾਹੀਦਾ।'' ਉਨ੍ਹਾਂ ਲਿਖਿਆ ਕਿ ਸਾਨੂੰ ਕੋਰੋਨਾ ਮਹਾਮਾਰੀ ਨਾਲ ਲੜਾਈ ਲੜਨ ਲਈ ਨਿਯਮਾਂ ਦਾ ਪਾਲਣ ਕਰਨਾ ਜਾਰੀ ਰੱਖਣਾ ਹੈ, ਮਾਸਕ ਪਹਿਨਣਾ- ਲਗਾਤਾਰ ਹੱਥ ਧੋਣੇ- ਹੋਰ ਦਿਸ਼ਾ-ਨਿਰਦੇਸ਼ਾਂ ਨੂੰ ਮੰਨਣਾ। ਇਸ ਦੇ ਨਾਲ ਹੀ ਇਮਿਊਨਿਟੀ ਬੂਸਟ ਕਰਨ ਅਤੇ ਫਿਟ ਰਹਿਣ ਦੇ ਹੋਰ ਤਰੀਕਿਆਂ ਨੂੰ ਵੀ ਅਪਣਾਉਣਾ ਹੈ।

ਇਹ ਵੀ ਪੜ੍ਹੋ : PM ਮੋਦੀ ਅੱਜ ਸ਼ਾਮ 7 ਵਜੇ ਵਿਦਿਆਰਥੀਆਂ ਨਾਲ ਕਰਨਗੇ ‘ਪ੍ਰੀਖਿਆ ਪੇ ਚਰਚਾ’

ਅੱਜ ਵਿਸ਼ਵ ਸਿਹਤ ਦਿਵਸ ਹੈ, ਪੂਰੀ ਦੁਨੀਆ 'ਚ ਇਸ ਨੂੰ ਮਨਾਇਆ ਜਾਂਦਾ ਹੈ। ਅੱਜ ਹੀ ਦੇ ਦਿਨ ਵਿਸ਼ਵ ਸਿਹਤ ਸੰਗਠਨ ਦੀ ਸਥਾਪਨਾ ਹੋਈ ਸੀ, ਜਿਸ ਤੋਂ ਬਾਅਦ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਦੇ ਰੂਪ 'ਚ ਐਲਾਨ ਕੀਤਾ ਗਿਆ। 7 ਅਪ੍ਰੈਲ 1948 ਨੂੰ ਵਿਸ਼ਵ ਸਿਹਤ ਸੰਗਠਨ ਦੀ ਸਥਾਪਨਾ ਹੋਈ ਸੀ। ਡਬਲਿਊ.ਐੱਚ.ਓ. ਦੀ ਪਹਿਲੀ ਸਿਹਤ ਸਭਾ ਤੋਂ ਬਾਅਦ 2 ਸਾਲ ਬਾਅਦ ਯਾਨੀ 7 ਅਪ੍ਰੈਲ 1950 ਤੋਂ ਹਰ ਸਾਲ ਇਸ ਦਿਨ ਨੂੰ ਵਿਸ਼ਵ ਸਿਹਤ ਦਿਵਸ ਦੇ ਰੂਪ 'ਚ ਮਨਾਇਆ ਗਿਆ। ਇਸ ਸਾਲ ਪੂਰੀ ਦੁਨੀਆ 70ਵਾਂ ਸਿਹਤ ਦਿਵਸ ਮਨਾ ਰਹੀ ਹੈ।


author

DIsha

Content Editor

Related News