ਵਾਰਾਣਸੀ ’ਚ ਬਣਿਆ ਦੁਨੀਆ ਦਾ ਪਹਿਲਾ ਪਾਣੀ ’ਤੇ ਤੈਰਦਾ ਹੋਇਆ CNG ਪੰਪ ਸਟੇਸ਼ਨ, ਜਾਣੋ ਇਸ ਦੀ ਖ਼ਾਸੀਅਤ

Friday, Dec 17, 2021 - 10:45 AM (IST)

ਵਾਰਾਣਸੀ ’ਚ ਬਣਿਆ ਦੁਨੀਆ ਦਾ ਪਹਿਲਾ ਪਾਣੀ ’ਤੇ ਤੈਰਦਾ ਹੋਇਆ CNG ਪੰਪ ਸਟੇਸ਼ਨ, ਜਾਣੋ ਇਸ ਦੀ ਖ਼ਾਸੀਅਤ

ਵਾਰਾਣਸੀ- ਖਿੜਕੀਆ ਘਾਟ ਨੂੰ ਸ਼ਹਿਰ ਦੇ ਕਿਸੇ ਦੂਜੇ ਘਾਟ ਦੇ ਮੁਕਾਬਲੇ ਅਤਿਆਧੁਨਿਕ ਮਾਡਲ ਘਾਟ ਦੇ ਰੂਪ ’ਚ ਤਿਆਰ ਕੀਤਾ ਗਿਆ ਹੈ। ਇਹ ਘਾਟ ਪੂਰੀ ਤਰ੍ਹਾਂ ਈਕੋ ਫਰੈਂਡਲੀ ਅਤੇ ਸਹੂਲਤਾਂ ਦੀ ਨਜ਼ਰ ਨਾਲ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਪਾਣੀ ’ਤੇ ਤੈਰਦਾ ਹੋਇਆ ਇਹ ਪੂਰੀ ਦੁਨੀਆ ਦਾ ਪਹਿਲਾ ਅਤੇ ਇਕਲੌਤਾ ਸੀ. ਐੱਨ. ਜੀ. ਸਟੇਸ਼ਨ ਹੈ। ਇਸ ਘਾਟ ’ਤੇ ਸੀ. ਐੱਨ. ਜੀ. ਸਟੇਸ਼ਨ ਬਣਨ ਨਾਲ ਗੰਗਾ ’ਚ ਚੱਲਣ ਵਾਲੀਆਂ ਕਿਸ਼ਤੀਆਂ ਦੇ ਇੰਜਨ ਨੂੰ ਆਸਾਨੀ ਨਾਲ ਸੀ. ਐੱਨ. ਜੀ. ’ਚ ਕਨਵਰਟ ਕੀਤਾ ਜਾ ਸਕਦਾ ਹੈ, ਜਿਸ ਨਾਲ ਗੰਗਾ ਨਦੀ ’ਚ ਚੱਲਣ ਵਾਲੇ ਡੀਜ਼ਲ ਇੰਜਨ ਵਾਲੀਆਂ ਕਿਸ਼ਤੀਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਮੁਕਤੀ ਮਿਲ ਸਕੇਗੀ।

ਇਹ ਵੀ ਪੜ੍ਹੋ : ਹੁਣ ਕੁੜੀਆਂ ਦੇ ਵਿਆਹ ਦੀ ਉਮਰ ਹੋਵੇਗੀ 21 ਸਾਲ, ਕੈਬਨਿਟ ਵੱਲੋਂ ਤਜਵੀਜ਼ ਨੂੰ ਮਨਜ਼ੂਰੀ

ਜਾਣੋ ਕੀ ਹੈ ਖ਼ਾਸੀਅਤ
ਫਲੋਟਿੰਗ ਸੀ.ਐੱਨ.ਜੀ. ਪੰਪ ਸਟੇਸ਼ਨ ਗੰਗਾ ’ਚ ਹੜ੍ਹ ਜਾਂ ਤੇਜ਼ ਵਹਾਅ ਦੀ ਸਥਿਤੀ ’ਚ ਵੀ ਸੁਰੱਖਿਅਤ ਰਹੇਗਾ। ਇਹ ਕਾਫ਼ੀ ਐਡਵਾਂਸ ਤਕਨੀਕ ਹੈ, ਜੋ ਤੇਜ਼ ਵਹਾਅ ਜਾਂ ਹੜ੍ਹ ਦੀ ਸਥਿਤੀ ’ਚ ਵੀ ਆਪਣੀ ਪੋਜ਼ੀਸ਼ਨ ਨੂੰ ਐਡਜਸਟ ਕਰ ਲੈਂਦੀ ਹੈ। ਹੜ੍ਹ ਦੀ ਭਿਆਨਕ ਸਥਿਤੀ ’ਚ ਵੀ ਸੀ.ਐੱਨ.ਜੀ. ਡਿਸਪੈਂਸਰ ਲਈ ਪਾਈਪਲਾਈਨ ਕਨੈਕਸ਼ਨ ਸੁਰੱਖਿਅਤ ਰਹੇ, ਇਸ ਦਾ ਧਿਆਨ ਰੱਖ ਡਿਜ਼ਾਈਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਇਕੋ ਫਰੈਂਡਲੀ ਹੋਵੇਗਾ। ਸੈਲਾਨੀਆਂ ਲਈ ਆਕਰਸ਼ਨ ਦਾ ਕੇਂਦਰ ਹੋਵੇਗਾ। ਇਹ ਪ੍ਰਦੂਸ਼ਣ ਰੋਕਣ ਲਈ ਮੁੱਖ ਭੂਮਿਕਾ ਨਿਭਾਏਗਾ। ਹੁਣ ਤੱਕ ਡੀਜ਼ਲ ਵਾਲੀਆਂ ਕਿਸ਼ਤੀਆਂ ਚੱਲਦੀਆਂ ਹਨ, ਜਿਸ ਨਾਲ ਕਾਫ਼ੀ ਪ੍ਰਦੂਸ਼ਣ ਹੁੰਦਾ ਹੈ, ਹੁਣ ਸਾਰੀਆਂ ਕਿਸ਼ਤੀਆਂ ਸੀ.ਐੱਨ.ਜੀ. ਨਾਲ ਚਲਣਗੀਆਂ, ਜਿਸ ਨਾਲ ਪ੍ਰਦੂਸ਼ਣ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਬੇਅਦਬੀ ਮਾਮਲਾ : ਪੰਜਾਬ ਸਰਕਾਰ ਦੇ ਫ਼ੈਸਲੇ ਨੂੰ ਰਾਮ ਰਹੀਮ ਨੇ ਹਾਈ ਕੋਰਟ ’ਚ ਦਿੱਤੀ ਚੁਣੌਤੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News