ਦੁਨੀਆ ਦਾ 7ਵਾਂ ਸਭ ਤੋਂ ਵੱਡਾ ਕੌਫੀ ਉਤਪਾਦਕ ਬਣਿਆ ਭਾਰਤ

Tuesday, Jan 21, 2025 - 11:57 AM (IST)

ਦੁਨੀਆ ਦਾ 7ਵਾਂ ਸਭ ਤੋਂ ਵੱਡਾ ਕੌਫੀ ਉਤਪਾਦਕ ਬਣਿਆ ਭਾਰਤ

ਨਵੀਂ ਦਿੱਲੀ- ਵਣਜ ਅਤੇ ਉਦਯੋਗ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਹੁਣ ਗਲੋਬਲ ਪੱਧਰ 'ਤੇ 7ਵਾਂ ਸਭ ਤੋਂ ਵੱਡਾ ਕੌਫੀ ਉਤਪਾਦਕ ਹੈ, ਜਿਸ ਦਾ ਨਿਰਯਾਤ ਵਿੱਤ ਸਾਲ 2024 'ਚ 1.29 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ, ਜੋ 2020-21 ਦੇ 719.42 ਮਿਲੀਅਨ ਡਾਲਰ ਤੋਂ ਲਗਭਗ ਦੁੱਗਣਾ ਹੈ। ਜਨਵਰੀ 2025 ਦੀ ਪਹਿਲੀ ਛਮਾਹੀ 'ਚ, ਭਾਰਤ ਨੇ ਇਟਲੀ, ਬੈਲਜ਼ੀਅਮ ਅਤੇ ਰੂਸ ਸਮੇਤ ਟੌਪ ਖਰੀਦਾਰਾਂ ਨਾਲ 9,300 ਟਨ ਤੋਂ ਵੱਧ ਕੌਫੀ ਦਾ ਨਿਰਯਾਤ ਕੀਤਾ। ਭਾਰਤ ਦੇ ਕੌਫੀ ਉਤਪਾਦਨ ਦਾ ਲਗਭਗ ਤਿੰਨ-ਚੌਥਾਈ ਹਿੱਸਾ ਅਰੇਬਿਕਾ ਅਤੇ ਰੋਬਸਟਾ ਬੀਨਸ ਨਾਲ ਬਣਿਆ ਹੈ। ਇਨ੍ਹਾਂ ਨੂੰ ਮੁੱਖ ਰੂਪ ਨਾਲ ਬਿਨਾਂ ਭੁੰਨੇ ਬੀਨਸ ਵਜੋਂ ਨਿਰਯਾਤ ਕੀਤਾ ਜਾਂਦਾ ਹੈ। ਮੰਤਰਾਲਾ ਨੇ ਕਿਹਾ,''ਹਾਲਾਂਕਿ ਭੁੰਨੀ ਹੋਈ ਅਤੇ ਇੰਸਟੈਂਟ ਕੌਫੀ ਵਰਗੇ ਮੁੱਲ ਵਰਧਿਤ ਉਤਪਾਦਾਂ ਦੀ ਮੰਗ ਵੱਧ ਰਹੀ ਹੈ, ਜਿਸ ਨਾਲ ਨਿਰਯਾਤ 'ਚ ਉਛਾਲ ਆਇਆ ਹੈ।'' ਘਰੇਲੂ ਖਪਤ 2012 'ਚ 84,000 ਟਨ ਤੋਂ ਵੱਧ ਕੇ 2023 'ਚ 91,000 ਟਨ ਹੋ ਗਈ ਹੈ। 

ਇਹ ਵੀ ਪੜ੍ਹੋ : ਮਹਾਕੁੰਭ 'ਚ AI ਦੀ ਮਦਦ ਨਾਲ ਮਿੰਟਾਂ ’ਚ ਮਿਲ ਰਹੇ ‘ਵਿਛੜੇ’

ਕਰਨਾਟਕ ਉਤਪਾਦਨ 'ਚ ਸਭ ਤੋਂ ਅੱਗੇ ਹੈ, ਜੋ 2022-23 'ਚ 248,020 ਮੀਟ੍ਰਿਕ ਟਨ ਦਾ ਯੋਗਦਾਨ ਦੇਵੇਗਾ, ਉਸ ਤੋਂ ਬਾਅਦ ਕੇਰਲ ਅਤੇ ਤਾਮਿਲਨਾਡੂ ਦਾ ਸਥਾਨ ਹੈ। ਬਿਆਨ ਅਨੁਸਾਰ, ਏਕੀਕ੍ਰਿਤ ਕੌਫੀ ਵਿਕਾਸ ਪ੍ਰਾਜੈਕਟ (ICDP) ਦੇ ਮਾਧਿਅਮ ਨਾਲ, ਪੈਦਾਵਾਰ 'ਚ ਸੁਧਾਰ, ਗੈਰ-ਰਵਾਇਤੀ ਖੇਤਰਾਂ 'ਚ ਖੇਤੀ ਦਾ ਵਿਸਥਾਰ ਅਤੇ ਕੌਫੀ ਦੀ ਖੇਤੀ ਦੀ ਸਥਿਰਤਾ ਯਕੀਨੀ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਇਸ ਦੀ ਸਫ਼ਲਤਾ ਦਾ ਇਕ ਮੁੱਖ ਉਦਾਹਰਣ ਅਰਾਕੂ ਘਾਟੀ ਹੈ, ਜਿੱਥੇ ਲਗਭਗ 150,000 ਆਦਿਵਾਸੀ ਪਰਿਵਾਰਾਂ ਨੇ ਕੌਫੀ ਬੋਰਡ ਅਤੇ ਏਕੀਕ੍ਰਿਤ ਆਦਿਵਾਸੀ ਵਿਕਾਸ ਏਜੰਸੀ (ITDA) ਦੇ ਸਹਿਯੋਗ ਨਾਲ ਕੌਫੀ ਉਤਪਾਦਨ 'ਚ 20 ਫੀਸਦੀ ਦਾ ਵਾਧਾ ਕੀਤਾ ਹੈ। ਇਹ ਉਪਾਅ ਭਾਰਤ ਦੇ ਕੌਫੀ ਉਦਯੋਗ ਨੂੰ ਮਜ਼ਬੂਤ ਕਰਨ, ਉਤਪਾਦਕਤਾ ਵਧਾਉਣ ਅਤੇ ਇਸ ਦੀ ਗਲੋਬਲ ਮੁਕਾਬਲੇਬਾਜ਼ੀ 'ਚ ਸੁਧਾਰ ਕਰਨ ਦੀ ਇਕ ਵਿਆਪਕ ਰਣਨੀਤੀ ਦਾ ਹਿੱਸਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News