ਵਿਸ਼ਵ ਏਡਜ਼ ਦਿਵਸ : ਹਰ ਸਾਲ ਲੱਖਾਂ ਲੋਕ ਹੁੰਦੇ ਹਨ ਇਸ ਬੀਮਾਰੀ ਦਾ ਸ਼ਿਕਾਰ

Saturday, Dec 01, 2018 - 12:59 PM (IST)

ਵਿਸ਼ਵ ਏਡਜ਼ ਦਿਵਸ : ਹਰ ਸਾਲ ਲੱਖਾਂ ਲੋਕ ਹੁੰਦੇ ਹਨ ਇਸ ਬੀਮਾਰੀ ਦਾ ਸ਼ਿਕਾਰ

ਨਵੀਂ ਦਿੱਲੀ— ਅੱਜ ਵਿਸ਼ਵ ਏਡਜ਼ ਦਿਵਸ ਹੈ। ਹਰ ਸਾਲ 1 ਦਸੰਬਰ ਨੂੰ ਏਡਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ। ਵਿਸ਼ਵ ਏਡਜ਼ ਦਿਵਸ ਦਾ ਮਕਸਦ ਇਸ ਤੋਂ ਹੋਣ ਵਾਲੀ ਬੀਮਾਰੀ ਏਡਜ਼ ਤੋਂ ਲੋਕਾਂ ਨੂੰ ਜਾਗਰੂਕ ਕਰਨਾ ਹੈ। ਵਿਸ਼ਵ ਏਡਜ਼ ਦਿਵਸ ਸਭ ਤੋਂ ਪਹਿਲਾਂ ਅਗਸਤ 1987 'ਚ ਜੇਮਸ ਡਬਲਿਊ ਬੁਨ ਅਤੇ ਥਾਮਸ ਨੇਟਰ ਨਾਂ ਦੇ ਵਿਅਕਤੀਆਂ ਨੇ ਮਨਾਇਆ ਸੀ ਜੇਮਸ ਡਬਲਿਊ ਬੁਨ ਅਤੇ ਥਾਮਸ ਨੇਟਰ ਨੂੰ ਵਿਸ਼ਵ ਸਿਹਤ ਸੰਗਠਨ 'ਚ ਏਡਜ਼ ਗਲੋਬਲ ਪ੍ਰੋਗਰਾਮ ਲਈ ਅਧਿਕਾਰੀ ਦੇ ਰੂਪ 'ਚ ਜਿਨੇਵਾ, ਸਵਿਟਜ਼ਰਲੈਂਡ 'ਚ ਨਿਯੁਕਤ ਕੀਤਾ ਗਿਆ ਸੀ। 
ਇਸ ਦਿਨ ਦਾ ਸਮਰਥਨ ਕਰਨ ਵਾਲੇ ਲੋਕ ਲਾਲ ਰੰਗ ਦੇ ਰਿਬਨ ਨਾਲ ਬਣਿਆ ਏਡਜ਼ ਅਵੇਰਨੈੱਸ ਦਾ ਸਿੰਬਲ ਲਗਾਉਂਦੇ ਹਨ। ਇਸ ਸਿੰਬਲ ਨੂੰ 1991 'ਚ ਨਿਊਯਾਰਕ 'ਚ ਬਣਾਇਆ ਗਿਆ ਸੀ ਕਿਉਂਕਿ ਉਸ ਸਮੇਂ ਲੋਕਾਂ ਦਾ ਵਰਤਾਅ ਐੱਚ.ਆਈ.ਵੀ ਪੀੜਤ ਦੇ ਪ੍ਰਤੀ ਕਾਫੀ ਖਰਾਬ ਹੋ ਗਿਆ। ਇਸ ਵਰਲਡ ਏਡਜ਼ ਡੇ 'ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਸ ਦਿਨ ਦਾ ਸਮਰਥਨ ਕਰੀਏ ਅਤੇ ਐੱਚ.ਆਈ.ਵੀ. ਸਿੰਬਲ ਪਹਿਨੀਏ। 

ਅੰਕੜਿਆਂ 'ਤੇ ਇਕ ਝਾਤ
ਜੇਕਰ ਅੰਕੜਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 2017 ਦੇ ਅਖੀਰ 'ਚ ਵਿਸ਼ਵ ਪੱਧਰ 'ਤੇ ਲਗਭਗ 36.9 ਮਿਲੀਅਨ ਐੱਚ.ਆਈ.ਵੀ. ਤੋਂ ਪੀੜਤ ਹਨ। 2017 'ਚ ਅਨੁਮਾਨਿਤ ਆਬਾਦੀ 47 ਫੀਸਦੀ ਆਪਣੇ ਸਾਥੀਆਂ ਤੋਂ ਪ੍ਰਭਾਵਿਤ ਹੋਏ ਹਨ। ਏਡਜ਼ ਇਕ ਗੰਭੀਰ ਬੀਮਾਰੀ ਹੈ, 2017 'ਚ ਗਲੋਬਲ ਪੱਧਰ 'ਤੇ ਏਡਜ਼ ਸਬੰਧੀ ਕਾਰਨਾਂ ਕਰਕੇ 9,40,000 ਲੋਕਾਂ ਦੀ ਮੌਤ ਹੋਈ ਹਨ।

ਇਨ੍ਹਾਂ ਕਾਰਨਾਂ ਕਰਕੇ ਹੁੰਦਾ ਹੈ ਏਡਜ਼ 
- ਇਨਫੈਕਟਡ ਖੂਨ ਚੜ੍ਹਾਉਣ ਨਾਲ
- ਐੱਚ.ਆਈ.ਵੀ. ਪੀੜਤ ਔਰਤਾਂ ਦੁਆਰਾ ਬੱਚੇ ਨੂੰ ਜਨਮ ਦੇਣ ਨਾਲ
- ਇਨਫੈਕਟਡ ਬਲੱਡ ਦੀ ਵਰਤੋਂ
- ਐੱਚ. ਆਈ.ਵੀ ਪਾਜ਼ੀਟਿਵ ਮਾਂ ਦੁਆਰਾ ਬੱਚੇ ਨੂੰ ਦੁੱਧ ਪਿਲਾਉਣਾ
 

ਐੱਚ.ਆਈ. ਵੀ ਦੇ ਲੱਛਣ
- ਬੁਖਾਰ 
- ਪਸੀਨਾ ਆਉਣਾ 
- ਠੰਡ ਲੱਗਣਾ
- ਥਕਾਵਟ
- ਭੁੱਖ ਘੱਟ ਲੱਗਣਾ
- ਵਜ਼ਨ ਘਟਨਾ 
- ਉਲਟੀ ਆਉਣਾ 
- ਗਲੇ 'ਚ ਖਰਾਸ਼ ਰਹਿਣਾ
- ਦਸਤ ਹੋਣਾ
- ਖਾਂਸੀ ਹੋਣਾ
- ਸਾਹ ਲੈਣ 'ਚ ਸਮੱਸਿਆ 
- ਸਰੀਰ 'ਤੇ ਚਕਤੇ ਹੋਣਾ
- ਸਕਿਨ ਪ੍ਰਾਬਲਮ 
 

ਇਨ੍ਹਾਂ ਕਾਰਨ ਕਰਕੇ ਨਹੀਂ ਹੁੰਦਾ ਏਡਜ਼ 
- ਇਕੋ ਹਵਾ 'ਚ ਸਾਹ ਲੈਣਾ ਕਾਰਨ 
- ਗਲੇ ਲਗਾਉਣ ਜਾਂ ਹੱਥ ਮਿਲਾਉਣ ਨਾਲ 
- ਖਾਣੇ ਦੇ ਭਾਂਡੇ ਸਾਂਝੇ ਕਰਨ ਨਾਲ 
- ਨਿੱਜੀ ਚੀਜ਼ਾਂ ਨੂੰ ਸਾਂਝਾ ਕਰਨ ਨਾਲ 
- ਪਾਣੀ ਦੇ ਫੁਹਾਰੇ ਨੂੰ ਸਾਂਝਾ ਕਰਨਾ 
 

ਇਨ੍ਹਾਂ ਤਰੀਕਿਆਂ ਨਾਲ ਕਰੋ ਬਚਾਅ 
- ਕੋਈ ਵੀ ਟੀਕਾ ਜਾਂ ਇਨਜੈਕਸ਼ਨ ਲਗਾਉਣ ਤੋਂ ਪਹਿਲਾਂ ਧਿਆਨ ਰੱਖੋ ਕਿ ਸੀਰਿੰਜ ਨਵੀਂ ਹੋਵੇ। 
- ਇਕ ਤੋਂ ਜ਼ਿਆਦਾ ਲੋਕਾਂ ਨਾਲ ਸਬੰਧ ਬਣਾਉਣ ਤੋਂ ਬਚੋ।
- ਖੂਨ ਲੈਣ ਤੋਂ ਪਹਿਲਾਂ ਉਸ ਦੀ ਜਾਂਚ ਕਰਵਾ ਲਓ।
- ਸ਼ੇਵਿੰਗ ਕਰਵਾਉਂਦੇ ਸਮੇਂ ਨਵੀਂ ਬਲੇਡ ਦੀ ਹੀ ਵਰਤੋਂ ਕਰੋ।
 


author

Neha Meniya

Content Editor

Related News