ਦੁਨੀਆ ਦਾ ਸਭ ਤੋਂ ਅਨੋਖਾ ਮੇਲਾ, ਬਿਨਾਂ ਪੈਸਿਆਂ ਦੇ ਮਿਲਦੈ ਸਾਮਾਨ
Monday, Jan 09, 2023 - 11:11 AM (IST)

ਦਿਸਪੁਰ- ਆਸਾਮ ਦੇ ਮੋਰੀਗਾਓਂ ਜ਼ਿਲ੍ਹੇ ਦੇ ਜੂਨਬਿਲ ਖੇਤਰ ਵਿਚ ਇਕ ਮੇਲਾ ਲਗਦਾ ਹੈ ਜਿਸ ਵਿਚ ਸਾਮਾਨ ਪੈਸੇ ਨਾਲ ਨਹੀਂ ਮਿਲਦਾ। ਇਸ ਮੇਲੇ ਵਿਚ ਪਹਾੜੀ ਜਨਜਾਤੀਆਂ ਅਤੇ ਮੈਦਾਨੀ ਜਨਜਾਤੀਆਂ ਵੱਡੀ ਗਿਣਤੀ ਵਿਚ ਪਹੁੰਚਦੀ ਹੈ। ਹਰ ਸਾਲ ਇਹ ਮੇਲਾ 3 ਦਿਨ ਲਈ ਲਗਦਾ ਹੈ। ਦੁਨੀਆ ਭਰ ਵਿਚ ਇਸ ਤਰ੍ਹਾਂ ਦੀ ਰਵਾਇਤ ਦੇ ਮੁਤਾਬਕ ਆਯੋਜਿਤ ਹੋਣ ਵਾਲਾ ਇਹ ਮੇਲਾ ਆਪਣੇ-ਆਪ ਵਿਚ ਅਨੋਖਾ ਮੇਲਾ ਹੈ।
ਇਹ ਵੀ ਪੜ੍ਹੋ : ਵੀਜ਼ੇ ਦੇ ਇੰਤਜ਼ਾਰ ’ਚ ਅਫ਼ਗਾਨਿਸਤਾਨ ’ਚ ਫਸਿਆ ਨੌਜਵਾਨ, ਪਰਿਵਾਰ ਨੇ ਮਦਦ ਦੀ ਗੁਹਾਰ ਲਾਈ
ਇਸ ਮੇਲੇ ਵਿਚ ਖਾਸੀਅਤ ਹੈ ਕਿ ਇਸ ਵਿਚ ਆਧੁਨਿਕ ਮੁਦਰਾ ਭਾਵ ਪੈਸੇ ਦਾ ਰਿਵਾਜ਼ ਨਹੀਂ ਹੈ। ਇਥੇ ਸਾਮਾਨ ਦੀ ਖਰੀਦਾਰੀ ਕੀਮਤ ਤੈਅ ਕਰਨ ਤੋਂ ਬਾਅਦ ਸਾਮਾਨਾਂ ਦੀ ਅਦਲਾ-ਬਦਲੀ ਨਾਲ ਕੀਤੀ ਜਾਂਦੀ ਹੈ। ਦੁਪਹਿਰ ਦੇ ਸਮੇਂ ਪਹਾੜਾਂ ਤੋਂ ਆਉਣ ਵਾਲੀ ਜਨਜਾਤੀਆਂ ਆਪਣੇ ਸਾਮਾਨਾਂ ਨੂੰ ਮੇਲੇ ’ਚ ਲੈ ਕੇ ਪਹੁੰਚਾਉਂਦੀਆਂ ਹਨ। ਦੱਸ ਦਈਏ ਕਿ ਇਨ੍ਹਾਂ ਜਨਜਾਤੀਆਂ ਨੂੰ ਇਥੇ ਆਮ ਬੋਲਚਾਲ ਵਿਚ ਮਾਮਾ-ਮਾਮੀ ਦੇ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਦੱਸ ਦਈਏ ਕਿ ਮੇਲਾ ਪਿਛਲੇ 500 ਸਾਲ ਤੋਂ ਇੰਝ ਹੀ ਚੱਲ ਰਿਹਾ ਹੈ। ਇਸ ਨੂੰ ਜਨਜਾਤੀਆਂ ਦੇ ਸਮਾਗਮ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ