''ਪਕੌੜੇ ਖਾਧੇ ਬਿਨਾਂ ਜਾ ਕੇ ਦਿਖਾ...!'' 5 ਬੰਦਿਆਂ ਨੇ ਪਕੌੜਿਆਂ ਪਿੱਛੇ ਕੁੱਟ ਛੱਡਿਆ ਨੌਜਵਾਨ
Saturday, Jun 28, 2025 - 03:12 PM (IST)

ਲੁਧਿਆਣਾ (ਰਾਜ): ਘਰ ਜਾ ਰਹੇ ਨੌਜਵਾਨ ਨੇ ਰਸਤੇ ’ਚ ਰੁਕ ਕੇ ਪਕੌੜੇ ਖਾਣੇ ਸ਼ੁਰੂ ਕਰ ਦਿੱਤੇ ਪਰ ਉਸ ਨੇ ਇਕ ਪਕੌੜਾ ਖਾਧਾ ਅਤੇ ਬਾਕੀ ਛੱਡ ਦਿੱਤੇ। ਇਸ ਤੋਂ ਨਾਰਾਜ਼ ਦੁਕਾਨਦਾਰ ਅਤੇ ਉਸ ਦੇ ਸਾਥੀਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਬੁਢਾਪਾ ਪੈਨਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਕਦਮ!
ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਬਬਲੂ ਦੀ ਸ਼ਿਕਾਇਤ ’ਤੇ ਮੁਲਜ਼ਮ ਪਿੰਟੂ, ਕਾਲੂ, ਵਿਕਾਸ, ਸਾਹਿਲ ਅਤੇ ਬਬਲੂ ’ਤੇ ਮਾਮਲਾ ਦਰਜ ਕੀਤਾ ਹੈ। ਤਾਜਪੁਰ ਰੋਡ ਦੇ ਰਹਿਣ ਵਾਲੇ ਬਬਲੂ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਹ ਪੈਦਲ ਘਰ ਜਾ ਰਿਹਾ ਸੀ, ਉਸ ਨੇ ਸ਼ਰਾਬ ਪੀਤੀ ਹੋਈ ਸੀ। ਰਸਤੇ ’ਚ ਪਕੌੜਿਆਂ ਦੀ ਦੁਕਾਨ ਤੋਂ ਉਸ ਨੇ ਪਕੌੜੇ ਲਏ ਸਨ, ਜਿਸ ਵਿਚ ਇਕ ਪਕੌੜਾ ਖਾ ਕੇ ਉਸ ਨੇ ਬਾਕੀ ਪਲੇਟ ’ਚ ਛੱਡ ਦਿੱਤੇ ਸਨ।
ਇਸ ਨਾਲ ਨਾਰਾਜ਼ਗੀ ਦਿਖਾਉਂਦੇ ਹੋਏ ਉਕਤ ਮੁਲਜ਼ਮਾਂ ਨੇ ਉਸ ਨਾਲ ਕੁੱਟਮਾਰ ਕੀਤੀ। ਓਧਰ ਪੁਲਸ ਨੇ ਇਸ ਮਾਮਲੇ ’ਚ ਮੁਲਜ਼ਮ ਬਬਲੂ, ਕਾਲੂ, ਸਾਹਿਲ ਅਤੇ ਵਿਕਾਸ ਨੂੰ ਕਾਬੂ ਕੀਤਾ ਹੈ। ਬਾਕੀ ਮੁਲਜ਼ਮਾਂ ਦੀ ਭਾਲ ਕਰ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8