ਹਿਮਾਚਲ ''ਚ ਬਣੇਗੀ ਦੁਨੀਆ ਦੀ ਸਭ ਤੋਂ ਉੱਚੀ ਸੁਰੰਗ, ਜਾਣੋ ਖ਼ਾਸੀਅਤ
Friday, Feb 24, 2023 - 11:24 AM (IST)
ਕੁੱਲੂ (ਵਾਰਤਾ)- ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨੂੰ ਜੋੜਨ ਵਾਲੇ 16850 ਫੁੱਟ ਉੱਚਾਈ ਵਾਲੇ ਸ਼ਿੰਕੁਲਾ ਦਰਰੇ 'ਤੇ ਹੁਣ ਜਲਦ ਹੀ ਸੁਰੰਗ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਇਸ ਲਈ ਕੇਂਦਰ ਸਰਕਾਰ ਨੇ 1700 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਅਤੇ ਬ੍ਰਿਗੇਡੀਅਰ (ਸੇਵਾਮੁਕਤ) ਖੁਸ਼ਾਲ ਠਾਕੁਰ ਨੇ ਕਿਹਾ ਕਿ ਇਹ ਸੁਰੰਗ ਦੁਨੀਆ ਦੀ ਸਭ ਤੋਂ ਉੱਚੀਆਂ ਸੁਰੰਗਾਂ 'ਚ ਸ਼ਾਮਲ ਹੋਵੇਗੀ। ਲਗਭਗ 4.1 ਕਿਲੋਮੀਟਰ ਲੰਬੀ ਰਣਨੀਤਕ ਦ੍ਰਿਸ਼ਟੀ ਨਾਲ ਮਹੱਤਵਪੂਰਨ ਇਸ ਸੁਰੰਗ ਨਾਲ ਪਾਕਿਸਤਾਨ ਅਤੇ ਚੀਨ ਦੀ ਸਰਹੱਦ 'ਤੇ ਭਾਰਤੀ ਫ਼ੌਜ ਜਲਦ ਪਹੁੰਚ ਸਕੇਗੀ।
ਇਸ ਸੁਰੰਗ ਦੇ ਬਣਨ ਨਾਲ ਮਨਾਲੀ-ਕਾਰਗਿਲ ਅਤੇ ਮਨਾਲੀ-ਲੇਹ ਰਣਨੀਤਕ ਮਾਰਗ 'ਤੇ 12 ਮਹੀਨੇ ਫ਼ੌਜ ਤੋਂ ਇਲਾਵਾ ਆਮ ਲੋਕਾਂ ਅਤੇ ਸੈਰ-ਸਪਾਟਾ ਵਾਹਨਾਂ ਦੀ ਆਵਾਜਾਈ ਹੋਵੇਗੀ। ਬਰਫ਼ਬਾਰੀ 'ਚ ਵੀ ਆਵਾਜਾਈ 'ਚ ਕੋਈ ਸਮੱਸਿਆ ਨਹੀਂ ਰਹੇਗੀ। ਸੁਰੰਗ ਦੇ ਬਣਨ ਨਾਲ 5 ਘੰਟਿਆਂ ਦਾ ਸਫ਼ਰ ਵੀ ਘੱਟ ਹੋ ਜਾਵੇਗਾ। ਸੁਰੰਗ ਨੂੰ ਸਾਲ 2025 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।