ਹਰਿਆਣਾ ''ਚ ਬਣੀ ਦੁਨੀਆ ਦੀ ਪਹਿਲੀ ਅਨੋਖੀ ਸੁਰੰਗ

Saturday, Jul 25, 2020 - 01:59 AM (IST)

ਹਰਿਆਣਾ ''ਚ ਬਣੀ ਦੁਨੀਆ ਦੀ ਪਹਿਲੀ ਅਨੋਖੀ ਸੁਰੰਗ

ਨਵੀਂ ਦਿੱਲੀ - ਹਰਿਆਣਾ 'ਚ ਸੋਹੰਦੜਾ ਦੇ ਕੋਲ ਰੇਲਵੇ ਦੇ ਵੈਸਟਰਨ ਡੈਡਿਕੇਟਿਡ ਫਰੇਟ ਕੋਰੀਡੋਰ 'ਤੇ ਅਰਾਵਲੀ ਪਹਾੜੀਆਂ 'ਚੋਂ ਇੱਕ ਕਿਲੋਮੀਟਰ ਲੰਮੀ ਸੁਰੰਗ ਕੱਟੀ ਗਈ ਹੈ, ਜਿਸ 'ਚੋਂ ਅਗਲੇ 12 ਮਹੀਨੇ 'ਚ ਡਬਲ ਸਟੈਕ ਕੰਟੇਨਰ ਵਾਲੀ ਮਾਲ-ਗੱਡੀ ਨੂੰ ਇਲੈਕਟ੍ਰਿਕ ਰੂਟ 'ਤੇ ਚਲਾਉਣ ਦੀ ਯੋਜਨਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇੰਜੀਨੀਅਰਾਂ ਨੇ ਡਬਲ ਸਟੈਕ ਕੰਟੇਨਰ ਵਾਲੀ ਮਾਲ-ਗੱਡੀ ਨੂੰ ਚਲਾਉਣ ਲਈ ਦੁਨੀਆ ਦੀ ਪਹਿਲੀ ਸੁਰੰਗ ਬਣਾਉਣ ਦੇ ਲਿਹਾਜ਼ ਨਾਲ ਲੱਖਾਂ ਸਾਲ ਪੁਰਾਣੀਆਂ ਚਟਾਨਾਂ 'ਚ ਧਮਾਕਾ ਕੀਤਾ। ਅੰਤਿਮ ਧਮਾਕਾ ਸ਼ੁੱਕਰਵਾਰ ਨੂੰ ਕੀਤਾ ਗਿਆ।

ਇੱਕ ਅਧਿਕਾਰੀ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਇੱਕ ਕਿਲੋਮੀਟਰ ਲੰਮੀ ਸੁਰੰਗ ਦੀ ਖੁਦਾਈ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਹੁਣ ਇਹ ਪੂਰੀ ਤਰ੍ਹਾਂ ਤਿਆਰ ਹੈ। ਸੰਚਾਲਨ ਸ਼ੁਰੂ ਹੋਣ ਤੋਂ ਬਾਅਦ ਦੋਹਰੇ ਡਿੱਬਿਆਂ ਵਾਲੀਆਂ ਮਾਲ-ਗੱਡੀਆਂ ਇਸ ਸੁਰੰਗ 'ਚੋਂ 100 ਕਿਲੋਮੀਟਰ ਪ੍ਰਤੀ ਘੰਟੇ ਨਾਲ ਜ਼ਿਆਦਾ ਤੇਜ਼ੀ ਨਾਲ ਦੋੜ ਸਕਣਗੀਆਂ। ਇਹ ਸੁਰੰਗ ਹਰਿਆਣਾ ਦੇ ਮੇਵਾਤ ਅਤੇ ਗੁੜਗਾਓਂ ਜ਼ਿਲ੍ਹਿਆਂ ਨੂੰ ਜੋੜਦੀ ਹਨ ਅਤੇ ਅਰਾਵਲੀ ਪਹਾੜ ਲੜੀ ਤੋਂ ਉਤਰਾਅ-ਚੜ੍ਹਾਅ ਦੇ ਨਾਲ ਲੰਘਦੀ ਹੈ।

ਸੁਰੰਗ ਦੀ ਖੁਦਾਈ ਦਾ ਕੰਮ ਪੂਰਾ
ਪ੍ਰਾਜੈਕਟ ਨੂੰ ਕਰਨ ਵਾਲੀ ਏਜੰਸੀ ਡੈਡਿਕੇਟਿਡ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਡੀ.ਐੱਫ.ਸੀ.ਸੀ.ਆਈ.ਐੱਲ.) ਨੇ ਇੱਕ ਬਿਆਨ 'ਚ ਕਿਹਾ ਕਿ ਹਰਿਆਣਾ 'ਚ ਸੋਹੰਦੜਾ ਦੇ ਕੋਲ ਅਰਾਵਲੀ 'ਚ ਇੱਕ ਕਿਲੋਮੀਟਰ ਲੰਮੀ ਸੁਰੰਗ ਦੀ ਖੁਦਾਈ ਦਾ ਕੰਮ ਪੂਰਾ ਹੋ ਗਿਆ ਹੈ। ਉਸ ਨੇ ਕਿਹਾ ਕਿ ਇਹ ਡਬਲ-ਸਟੈਕ ਕੰਟੇਨਰ ਵਾਲੀ ਮਾਲ-ਗੱਡੀ ਦੇ ਲਿਹਾਜ਼ ਨਾਲ ਦੁਨੀਆ ਦੀ ਪਹਿਲੀ ਬਿਜਲੀ ਨਾਲ ਚੱਲਣ ਵਾਲੀ ਰੇਲ ਸੁਰੰਗ ਹੋਵੇਗੀ ਜੋ ਰੇਵਾੜੀ-ਦਾਦਰੀ ਸੈਕਸ਼ਨ 'ਤੇ ਸਥਿਤ ਹੈ।
 


author

Inder Prajapati

Content Editor

Related News