ਦੁਨੀਆ ਦੇ ਵੱਡੇ ਸ਼ਹਿਰਾਂ ’ਚ ਸਭ ਤੋਂ ਜ਼ਿਆਦਾ ਗਰਮ ਦਿਨਾਂ ਦੀ ਗਿਣਤੀ 26 ਫੀਸਦੀ ਵਧੀ
Wednesday, Oct 01, 2025 - 11:44 AM (IST)

ਨਵੀਂ ਦਿੱਲੀ- ਦੁਨੀਆ ਦੇ ਮੁੱਖ ਸ਼ਹਿਰਾਂ ਵਿਚ ਤਿੰਨ ਦਹਾਕੇ ਪਹਿਲਾਂ ਦੇ ਮੁਕਾਬਲੇ ਹੁਣ ਹਰ ਸਾਲ ਜ਼ਿਆਦਾ ਗਰਮ ਦਿਨਾਂ ਦੀ ਗਿਣਤੀ ਔਸਤਨ 26 ਫੀਸਦੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਬ੍ਰਿਟੇਨ ਸਥਿਤ ‘ਇੰਟਰਨੈਸ਼ਨਲ ਇੰਸਟੀਚਿਊਟ ਫਾਰ ਐਨਵਾਇਰਮੈਂਟ ਐਂਡ ਡਿਵੈਲਪਮੈਂਟ’ (ਆਈ. ਆਈ. ਈ. ਈ. ਡੀ.) ਦੇ ਖੋਜਕਾਰਾਂ ਨੇ 1994 ਤੋਂ ਹੁਣ ਤੱਕ 40 ਸਭ ਤੋਂ ਵੱਧ ਆਬਾਦੀ ਵਾਲੀਆਂ ਰਾਜਧਾਨੀਆਂ ਸਮੇਤ 43 ਵੱਡੇ ਸ਼ਹਿਰਾਂ ਦੇ ਤਾਪਮਾਨ ਦੇ ਅੰਕੜਿਆਂ ਦਾ ਅਧਿਐਨ ਕੀਤਾ।
ਉਨ੍ਹਾਂ ਨੇ ਪਾਇਆ ਕਿ ਇਨ੍ਹਾਂ ਸ਼ਹਿਰਾਂ ਵਿਚ 35 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਤਾਪਮਾਨ ਵਾਲੇ ਦਿਨਾਂ (ਬਹੁਤ ਗਰਮ ਦਿਨ) ਦੀ ਗਿਣਤੀ 31 ਸਾਲਾਂ ਦੀ ਮਿਆਦ ਵਿਚ 26 ਫੀਸਦੀ ਵਧੀ ਹੈ, ਜੋ 1994 ਅਤੇ 2003 ਦੇ ਵਿਚਕਾਰ ਔਸਤਨ 1,062 ਦਿਨ ਤੋਂ 2015 ਅਤੇ 2024 ਦੇ ਵਿਚਕਾਰ 1,335 ਹੋ ਗਈ।
ਦਿੱਲੀ, ਉਨ੍ਹਾਂ ਸ਼ਹਿਰਾਂ ਵਿਚੋਂ ਇਕ ਹੈ ਜਿੱਥੇ 2013 ਤੋਂ ਬਾਅਦ ਤੋਂ ਆਬਾਦੀ ਵਿਚ ਘੱਟ ਤੋਂ ਘੱਟ 50 ਫੀਸਦੀ ਵਾਧਾ ਹੋਇਆ ਹੈ ਅਤੇ ਇਹ ਉਨ੍ਹਾਂ ਸ਼ਹਿਰਾਂ ਵਿਚੋਂ ਇਕ ਹੈ ਜਿਥੇ ਗਰਮੀ ਨਾਲ ਹਾਲਾਤ ਹੋਰ ਵੀ ਬਦਤਰ ਹੁੰਦੇ ਜਾ ਰਹੇ ਹਨ। ਵਿਸ਼ਲੇਸ਼ਣ ਵਿਚ ਸੁਚੇਤ ਕੀਤਾ ਗਿਆ ਹੈ ਕਿ ਦਿੱਲੀ ਵਰਗੇ ਸ਼ਹਿਰਾਂ ਵਿਚ ਗੈਰ-ਰਸਮੀ ਬਸਤੀਆਂ ਦੇ ਨਿਵਾਸੀ ਖਰਾਬ ਰਿਹਾਇਸ਼ ਅਤੇ ਬੁਨਿਆਦੀ ਢਾਂਚੇ ਕਾਰਨ ਲਗਾਤਾਰ ਉੱਚ ਤਾਪਮਾਨ ਪ੍ਰਤੀ ਵਿਸ਼ੇਸ਼ ਤੌਰ ’ਤੇ ਸੰਵੇਦਨਸ਼ੀਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8