ਗਣੇਸ਼ ਚਤੁਰਥੀ ਦੇ ਦਿਨ ਨਵੇਂ ਸੰਸਦ ਭਵਨ ''ਚ ਸ਼ੁਰੂ ਹੋਵੇਗਾ ਕੰਮਕਾਜ
Thursday, Sep 07, 2023 - 01:17 PM (IST)
ਨਵੀਂ ਦਿੱਲੀ (ਵਾਰਤਾ)- ਸੰਸਦ ਦਾ ਵਿਸ਼ੇਸ਼ ਸੈਸ਼ਨ 19 ਸਤੰਬਰ ਗਣੇਸ਼ ਚਤੁਰਥੀ ਦੇ ਦਿਨ ਤੋਂ ਨਵੇਂ ਸੰਸਦ ਭਵਨ 'ਚ ਕੰਮਕਾਜ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਇਸ ਬਾਰੇ ਅਜੇ ਕੋਈ ਅਧਿਕਾਰਤ ਸੂਚਨਾ ਨਹੀਂ ਆਈ ਹੈ ਪਰ ਤਿਆਰੀਆਂ ਅਤੇ ਚਰਚਾ ਦੇ ਹਿਸਾਬ ਨਾਲ ਦੱਸਿਆ ਜਾ ਰਿਹਾ ਹੈ ਕਿ 18 ਸਤੰਬਰ ਨੂੰ ਸੰਸਦ ਦੇ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਪੁਰਾਣੇ ਭਵਨ ਤੋਂ ਹੋਵੇਗੀ। ਸੰਸਦ ਦੇ ਨਵੇਂ ਭਵਨ 'ਚ ਮੰਗਲਵਾਰ 19 ਸਤੰਬਰ ਨੂੰ ਗਣੇਸ਼ ਚਤੁਰਥੀ ਦੇ ਦਿਨ ਤੋਂ ਕੰਮਕਾਜ ਸ਼ੁਰੂ ਹੋ ਸਕਦਾ ਹੈ।
ਇਹ ਵੀ ਪੜ੍ਹੋ : ਭਾਰਤ ਬਨਾਮ 'ਇੰਡੀਆ' ਵਿਵਾਦ ਨੂੰ ਲੈ ਕੇ PM ਮੋਦੀ ਨੇ ਮੰਤਰੀਆਂ ਨੂੰ ਦਿੱਤੀ ਇਹ ਹਿਦਾਇਤ
ਦੱਸਣਯੋਗ ਹੈ ਕਿ ਨਵੇਂ ਸੰਸਦ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਸੰਬਰ 2020 'ਚ ਰੱਖਿਆ ਅਤੇ ਸ਼੍ਰੀ ਮੋਦੀ ਨੇ ਹੀ ਇਸੇ ਸਾਲ 28 ਮਈ ਨੂੰ ਉਦਘਾਟਨ ਕੀਤਾ ਸੀ। ਇਸ ਨਵੇਂ ਸੰਸਦ ਭਵਨ ਦਾ ਨਿਰਮਾਣ ਟਾਟਾ ਪ੍ਰਾਜੈਕਟ ਲਿਮਟਿਡ ਨੇ ਕੀਤਾ ਹੈ ਅਤੇ ਇਸ 'ਤੇ 862 ਕਰੋੜ ਦੀ ਲਾਗਤ ਆਈ ਹੈ। ਕਿਉਂਕਿ ਨਵੇਂ ਸੰਸਦ ਭਵਨ 'ਚ ਸਰਕਾਰ ਕੰਮਕਾਜ ਦੀ ਸ਼ੁਰੂਆਤ ਕਿਸੇ ਇਤਿਹਾਸ ਅਤੇ ਵੱਡੇ ਕੰਮ ਨਾਲ ਕਰਨਾ ਚਾਹੁੰਦੀ ਹੈ। ਇਸ ਲਈ ਚਰਚਾ ਹੈ ਕਿ ਮਹਿਲਾ ਰਿਜ਼ਰਵੇਸ਼ਨ ਬਿੱਲ, ਇਕ ਦੇਸ਼ ਇਕ ਚੋਣ ਬਿੱਲ ਅਤੇ ਯੂਨੀਫਾਰਮ ਸਿਵਲ ਕੋਡ ਬਿੱਲ ਲਿਆਂਦਾ ਦਾ ਸਕਦਾ ਹੈ। ਇਹ ਵੀ ਚਰਚਾ ਹੈ ਕਿ ਸੰਵਿਧਾਨ 'ਚ ਦੇਸ਼ ਦੇ ਨਾਮ 'ਚ ਇੰਡੀਆ ਸ਼ਬਦ ਹਟਾ ਕੇ ਸਿਰਫ਼ ਰੱਖਣ ਸੰਬੰਧੀ ਬਿੱਲ ਲਿਆਂਦਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8