ਕੋਲਕਾਤਾ ''ਚ ਲੱਕੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਭੇਜੇ 20 ਫਾਇਰ ਟੈਂਡਰ

Saturday, Nov 16, 2024 - 10:17 AM (IST)

ਕੋਲਕਾਤਾ ''ਚ ਲੱਕੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਭੇਜੇ 20 ਫਾਇਰ ਟੈਂਡਰ

ਕੋਲਕਾਤਾ : ਕੋਲਕਾਤਾ ਦੇ ਨਿਮਤਲਾ ਇਲਾਕੇ 'ਚ ਸ਼ੁੱਕਰਵਾਰ ਦੇਰ ਰਾਤ ਇਕ ਲੱਕੜ ਦੀ ਦੁਕਾਨ 'ਚ ਭਿਆਨਕ ਅੱਗ ਲੱਗ ਗਈ। ਅਧਿਕਾਰੀਆਂ ਵਲੋਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਕ ਲੱਕੜ ਦੀ ਦੁਕਾਨ ਨੂੰ ਅੱਗ ਸਵੇਰੇ 2.15 ਵਜੇ ਦੇ ਕਰੀਬ ਲੱਗੀ ਅਤੇ ਅੱਗ ਨੇੜਲੇ ਲੱਕੜ ਦੀਆਂ ਦੁਕਾਨਾਂ ਤੱਕ ਵੀ ਫੈਲ ਗਈ। ਉਨ੍ਹਾਂ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ 20 ਫਾਇਰ ਟੈਂਡਰ ਭੇਜੇ ਗਏ ਹਨ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ, ਕਿਉਂਕਿ ਘਟਨਾ ਸਮੇਂ ਦੁਕਾਨਾਂ ਬੰਦ ਸਨ। 

ਉਨ੍ਹਾਂ ਦੱਸਿਆ ਕਿ ਸ਼ੱਕ ਕੀਤਾ ਜਾ ਰਿਹਾ ਹੈ ਕਿ ਅੱਗ ਕਿਸੇ ਦੁਕਾਨ ਵਿੱਚ ਸ਼ਾਰਟ ਸਰਕਟ ਕਾਰਨ ਜਾਂ ਨੇੜਲੇ ਗੋਦਾਮ ਵਿੱਚ ਰਹਿੰਦੇ ਮਜ਼ਦੂਰਾਂ ਵੱਲੋਂ ਖਾਣਾ ਬਣਾਉਣ ਲਈ ਗੈਸ ਸਿਲੰਡਰ ਦੀ ਵਰਤੋਂ ਕਾਰਨ ਲੱਗੀ ਹੈ। ਪੱਛਮੀ ਬੰਗਾਲ ਦੇ ਅੱਗ ਬੁਝਾਊ ਅਤੇ ਐਮਰਜੈਂਸੀ ਸੇਵਾਵਾਂ ਮੰਤਰੀ ਸੁਜੀਤ ਬੋਸ ਸਵੇਰੇ 3 ਵਜੇ ਮੌਕੇ 'ਤੇ ਪਹੁੰਚੇ ਅਤੇ ਅੱਗ ਬੁਝਾਉਣ ਦੀ ਕਾਰਵਾਈ ਦੀ ਨਿਗਰਾਨੀ ਕੀਤੀ। ਬੋਸ ਨੇ ਕਿਹਾ ਕਿ ਫਾਇਰ ਬ੍ਰਿਗੇਡ ਕਰਮਚਾਰੀ ਇਸ ਗੱਲ ਦੀ ਜਾਂਚ ਕਰਨਗੇ ਕਿ ਕੀ ਲੱਕੜ ਦੀਆਂ ਦੁਕਾਨਾਂ ਦੇ ਮਾਲਕਾਂ ਨੇ ਜ਼ਰੂਰੀ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਫਾਇਰ ਕਰਮੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਅਤੇ ਆਸ-ਪਾਸ ਦੇ ਘਰਾਂ 'ਚ ਫੈਲਣ ਤੋਂ ਰੋਕਿਆ ਪਰ ਕੁਝ ਥਾਵਾਂ 'ਤੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ 'ਚ ਕੁਝ ਸਮਾਂ ਲੱਗੇਗਾ।


author

rajwinder kaur

Content Editor

Related News