ਅਹਿਮਦਾਬਾਦ ’ਚ ਹੋਟਲ ’ਚ ਲੱਗੀ ਅੱਗ, 35 ਲੋਕਾਂ ਨੂੰ ਬਚਾਇਆ
Friday, Dec 12, 2025 - 10:39 PM (IST)
ਅਹਿਮਦਾਬਾਦ, (ਭਾਸ਼ਾ)- ਸ਼ਹਿਰ ਦੇ ਇਕ ਕਮਰਸ਼ੀਅਲ ਕੰਪਲੈਕਸ ਸਥਿਤ ਇਕ ਹੋਟਲ ’ਚ ਸ਼ੁੱਕਰਵਾਰ ਨੂੰ ਅੱਗ ਲੱਗਣ ਤੋਂ ਬਾਅਦ 35 ਲੋਕਾਂ ਨੂੰ ਬਚਾਇਆ ਗਿਆ ਅਤੇ ਇਸ ਘਟਨਾ ’ਚ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਥਲਤੇਜ ਫਾਇਰ ਸਟੇਸ਼ਨ ਦੇ ਅਧਿਕਾਰੀ ਪ੍ਰਵੀਣ ਸਿੰਘ ਸੋਲੰਕੀ ਨੇ ਦੱਸਿਆ ਕਿ ਸੋਲਾ ਖੇਤਰ ’ਚ ਸਾਇੰਸ ਸਿਟੀ ਰੋਡ ਦੇ ਕੋਲ ਪਰਿਸ਼੍ਰਮ ਐਲੀਗੈਂਸ ਕਮਰਸ਼ੀਅਲ ਕੰਪਲੈਕਸ ਦੀ ਦੂਜੀ ਮੰਜ਼ਿਲ ’ਤੇ ਸਥਿਤ ਹੋਟਲ ‘ਸਿਟੀਜ਼ਨ ਇਨ’ ’ਚ ਬਾਅਦ ਦੁਪਹਿਰ ਲੱਗਭਗ 3 ਵਜੇ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅੱਗ ’ਤੇ ਇਕ ਘੰਟੇ ਦੇ ਅੰਦਰ ਕਾਬੂ ਪਾ ਲਿਆ ਗਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਬਾਰੀਆਂ ਦੇ ਸ਼ੀਸ਼ੇ ਤੋੜ ਕੇ ਅਤੇ ਪੌੜੀਆਂ ਦੀ ਵਰਤੋਂ ਕਰ ਕੇ ਇਮਾਰਤ ’ਚੋਂ ਘੱਟ ਤੋਂ ਘੱਟ 35 ਲੋਕਾਂ ਨੂੰ ਸੁਰੱਖਿਅਤ ਕੱਢਿਆ। ਘਟਨਾ ’ਚ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ।
