ਦਿੱਲੀ ਕੈਬਨਿਟ ਵੱਲੋਂ ਔਰਤਾਂ ਨੂੰ ਤੋਹਫਾ, DTC-ਕਲਸਟਰ ਬੱਸਾਂ ’ਚ ਫ੍ਰੀ ਕਰਣਗੀਆਂ ਸਫਰ

08/29/2019 9:03:52 PM

ਨਵੀਂ ਦਿੱਲੀ — ਦਿੱਲੀ ਕੈਬਨਿਟ ਨੇ ਔਰਤਾਂ ਨੂੰ ਤੋਹਫਾ ਦਿੱਤਾ ਹੈ। ਕੈਬਨਿਟ ਨੇ ਡੀ.ਟੀ.ਸੀ. ਤੇ ਕਲਸਟਰ ਬੱਸਾਂ ’ਚ ਔਰਤਾਂ ਲਈ ਫ੍ਰੀ ਸਫਰ ਦਾ ਆਨੰਦ ਲੈ ਸਕਣਗੀਆਂ। ਇਸ ਦੇ ਲਈ ਕੰਡਕਟਰ ਸਿੰਗਲ ਜਰਨੀ ਪਾਸ ਜਾਰੀ ਕਰੇਗਾ।

ਦਿੱਲੀ ’ਚ ਕਰੀਬ 3500 ਡੀ.ਟੀ.ਸੀ. ਤੇ 1500 ਕਲਕਟਰ ਬੱਸਾਂ ਹਨ। ਡੀ.ਟੀ.ਸੀ. ਬੱਸਾਂ ’ਚ ਰੋਜ਼ਾਨਾ 31 ਲੱਖ ਤੇ ਕਲਸਟਰ ਬੱਸਾਂ ’ਚ 12 ਲੱਖ ਯਾਤਰੀ ਸਫਰ ਕਰਦੇ ਹਨ। ਇਨ੍ਹਾਂ 43 ਲੱਖ ਯਾਤਰੀਆਂ ’ਚੋਂ ਔਸਤਨ 33 ਫੀਸਦੀ ਨੂੰ ਮਹਿਲਾ ਯਾਤਰੀ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ 26 ਅਗਸਤ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਧਾਨ ਸਭਾ ਦੇ ਮਾਨਸੂਰ ਸੈਸ਼ਨ ਦੌਰਾਨ ਦਿੱਲੀ ’ਚ ਮੈਟਰੋ ਤੇ ਡੀ.ਟੀ.ਸੀ. ਬੱਸਾਂ ’ਚ ਫ੍ਰੀ ਸਵਾਰੀ ਯੋਜਨਾ ਲਈ 290 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਸੀ। ਡੀ.ਟੀ.ਸੀ. ਤੇ ਕਲਸਟਰ ਬੱਸਾਂ ਲਈ 140 ਕਰੋੜ ਤੇ ਮੈਟਰੋ ਲਈ 150 ਕਰੋੜ ਰੁਪਏ ਦਿੱਤੇ ਗਏ ਸਨ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 15 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਐਲਾਨ ਕਰਦੇ ਹੋਏ ਕਿਹਾ ਸੀ ਕਿ 29 ਅਕਤੂਬਰ ਤੋਂ ਡੀ.ਟੀ.ਸੀ. ਤੇ ਕਲਸਟਰ ਬੱਸਾਂ ’ਚ ਔਰਤਾਂ ਫ੍ਰੀ ’ਚ ਸਫਰ ਕਰ ਸਕਣਗੀਆਂ। ਛਤਰਸਾਲ ਸਟੇਡੀਅਮ ’ਚ ਸੁਤੰਤਰਤਾ ਦਿਵਸ ਮੌਕੇ ਦਿੱਲੀ ਸਰਕਾਰ ਦੇ ਪ੍ਰੋਗਰਾਮ ਦੌਰਾਨ ਕੇਜਰੀਵਾਲ ਨੇ ਕਿਹਾ ਸੀ ਕਿ ਰੱਖਣੀ ਮੌਕੇ ਮੈਂ ਆਪਣੀਆਂ ਭੈਣਾਂ ਨੂੰ ਇਕ ਤੋਹਫਾ ਦੇਣਾ ਚਾਹੁੰਦਾ ਹਾਂ। ਉਹ 29 ਅਕਤੂਬਰ ਤੋਂ ਸਾਰੀਆਂ ਡੀ.ਟੀ.ਸੀ. ਤੇ ਕਲਸਟਰ ਬੱਸਾਂ ’ਚ ਫ੍ਰੀ ’ਚ ਸਫਰ ਕਰ ਸਕਣਗੀਆਂ।    


Inder Prajapati

Content Editor

Related News