‘ਹਰਿਦੁਆਰ ਆਉਣ ਵਾਲੀਆਂ ਬੀਬੀਆਂ ਨੂੰ ਸਰਕਾਰੀ ਬੱਸਾਂ ’ਚ ਮਿਲੇਗੀ ਮੁਫ਼ਤ ਯਾਤਰਾ ਦੀ ਸਹੂਲਤ’

Thursday, Apr 08, 2021 - 06:04 PM (IST)

‘ਹਰਿਦੁਆਰ ਆਉਣ ਵਾਲੀਆਂ ਬੀਬੀਆਂ ਨੂੰ ਸਰਕਾਰੀ ਬੱਸਾਂ ’ਚ ਮਿਲੇਗੀ ਮੁਫ਼ਤ ਯਾਤਰਾ ਦੀ ਸਹੂਲਤ’

ਦੇਹਰਾਦੂਨ (ਭਾਸ਼ਾ)— ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਮਹਾਕੁੰਭ ਮੌਕੇ ਹਰਿਦੁਆਰ ਆਉਣ ਵਾਲੀਆਂ ਪ੍ਰਦੇਸ਼ ਦੀਆਂ ਬੀਬੀਆਂ ਨੂੰ ਸੂਬਾ ਟਰਾਂਸਪੋਰਟ ਦੀਆਂ ਬੱਸਾਂ ਵਿਚ ਮੁਫ਼ਤ ਯਾਤਰਾ ਦੀ ਸਹੂਲਤ ਦਿੱਤੀ ਹੈ। ਸਰਕਾਰ ਨੇ ਬਿਆਨ ਜਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਸਰਕਾਰ ਵਲੋਂ ਇੱਥੇ ਜਾਰੀ ਬਿਆਨ ’ਚ ਕਿਹਾ ਗਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ ’ਤੇ ਮਹਾਕੁੰਭ ਦੌਰਾਨ ਮੁੱਖ ਇਸ਼ਨਾਨ ਮੌਕੇ ਹਰਿਦੁਆਰ ਆਉਣ ਵਾਲੀਆਂ ਬੀਬੀਆਂ ਨੂੰ ਸੂਬਾ ਟਰਾਂਸਪੋਰਟ ਨਿਗਮ ਦੀਆਂ ਬੱਸਾਂ ’ਚ ਆਵਾਜਾਈ ਦੀ ਮੁਫ਼ਤ ਸਹੂਲਤ ਮਿਲੇਗੀ।

PunjabKesari

ਦੱਸ ਦੇਈਏ ਕਿ ਇਨ੍ਹੀਂ ਦਿਨੀਂ ਹਰਿਦੁਆਰ ਮਹਾਕੁੰਭ ਲਈ ਵੱਡੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਇੱਥੇ ਪਹੁੰਚ ਰਹੇ ਹਨ। ਇੱਥੇ ਗੰਗਾ ਮਈਆ ਦੇ ਜੈਕਾਰਿਆਂ ਨਾਲ ਧਰਮ ਨਗਰੀ ਹਰਿਦੁਆਰ ਗੂੰਜ ਉਠਿਆ ਹੈ। ਮੁੱਖ ਮੰਤਰੀ ਨੇ ਪੂਰਨਾਗਿਰੀ ਮੰਦਰ ਜਾਣ ਵਾਲੀਆਂ ਬੀਬੀਆਂ ਨੂੰ ਵੀ ਬੱਸਾਂ ਵਿਚ ਆਵਾਜਾਈ ਦੀ ਮੁਫ਼ਤ ਸੇਵਾ ਉਪਲੱਬਧ ਕਰਾਉਣ ਦੇ ਨਿਰਦੇਸ਼ ਦਿੱਤੇ ਹਨ।


author

Tanu

Content Editor

Related News