ਖੱਟੜ ਸਰਕਾਰ ਦੀ ਨਵੀਂ ਪਹਿਲ, ਵਿਦਿਆਰਥਣਾਂ ਲਈ ਚਲਾਈਆਂ ਵਿਸ਼ੇਸ਼ ਬੱਸਾਂ

12/07/2019 2:27:18 PM

ਚੰਡੀਗੜ੍ਹ—ਹਰਿਆਣਾ 'ਚ 'ਵਿਦਿਆਰਥੀ ਆਵਾਜਾਈ ਸੁਰੱਖਿਆ ਯੋਜਨਾ' ਤਹਿਤ ਅੰਬਾਲਾ, ਪੰਚਕੂਲਾ, ਯੁਮਨਾਨਗਰ, ਕਰਨਾਲ ਅਤੇ ਕਰੂਕਸ਼ੇਤਰ 'ਚ ਪਾਇਲਟ ਆਧਾਰ 'ਤੇ ਵਿਦਿਆਰਥਣਾਂ ਲਈ ਵਿਸ਼ੇਸ਼ ਬੱਸਾਂ ਚਲਾਈਆਂ ਜਾਣਗੀਆਂ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਵਿਦਿਆਰਥੀ ਆਵਾਜਾਈ ਸੁਰੱਖਿਆ ਯੋਜਨਾ ਨਾਲ ਸੰਬੰਧਿਤ ਕੰਮਾਂ ਦੀ ਸਮੀਖਿਆ ਕਰ ਰਹੇ ਸੀ।

ਇੰਝ ਹਰ ਬੱਸ 'ਚ ਪੁਲਸ ਦੀ ਮਹਿਲਾ ਕਾਂਸਟੇਬਲ ਵੀ ਤਾਇਨਾਤ ਹੋਵੇਗੀ। ਸ਼ੁਰੂਆਤ 'ਚ ਵਿਦਿਆਰਥਣਾਂ ਨੂੰ ਲਿਆਉਣ ਅਤੇ ਲਿਜਾਣ ਲਈ ਕੁਝ ਸਿੱਖਿਆ ਸੰਸਥਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਬਾਅਦ 'ਚ ਇਸ ਯੋਜਨਾ ਤਹਿਤ ਹੋਰ ਸਿੱਖਿਆ ਸੰਸਥਾਵਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਬੱਸਾਂ ਦੇ ਰੂਟਾਂ ਨੂੰ ਇੰਝ ਤਿਆਰ ਕਰਨ ਕਿ ਸਮਾਂ ਅਤੇ ਬੱਸਾਂ ਦੀ ਚੰਗੀ ਵਰਤੋਂ ਹੋ ਸਕੇ।

ਵੈਸੇ ਤਾਂ ਸੂਬੇ ਦੇ ਲਗਭਗ ਸਾਰੇ ਜ਼ਿਲਿਆਂ 'ਚ ਵਿਦਿਆਰਥਣਾਂ ਲਈ ਰੋਡਵੇਜ ਦੀਆਂ ਬੱਸਾਂ ਚੱਲ ਰਹੀਆਂ ਹਨ ਪਰ ਹੁਣ ਮੁੱਖ ਮੰਤਰੀ ਦੇ ਆਦੇਸ਼ 'ਤੇ 9 ਦਸੰਬਰ ਨੂੰ ਸਿੱਖਿਆ ਅਤੇ ਰੋਡਵੇਜ ਵਿਭਾਗ ਦੇ ਜ਼ਿਲਾ ਅਧਿਕਾਰੀਆਂ ਦੀ ਚੰਡੀਗੜ੍ਹ 'ਚ ਬੈਠਕ ਹੋਵੇਗੀ। ਇਸ 'ਚ ਸਾਰੇ ਜ਼ਿਲਿਆਂ 'ਚ ਰੂਟ ਅਤੇ ਬੱਸਾਂ ਦੀ ਗਿਣਤੀ ਤੈਅ ਕੀਤੀ ਜਾਵੇਗੀ।


Iqbalkaur

Content Editor

Related News