ਵਿਆਹ ਤੋਂ ਬਾਅਦ ਦੇ ਸਬੰਧਾਂ ਲਈ 30-40 ਸਾਲ ਦੇ ਮਰਦਾਂ ਨੂੰ ਪਸੰਦ ਕਰਦੀਆਂ ਹਨ ਮਹਿਲਾਵਾਂ

Friday, Jan 03, 2020 - 12:01 AM (IST)

ਵਿਆਹ ਤੋਂ ਬਾਅਦ ਦੇ ਸਬੰਧਾਂ ਲਈ 30-40 ਸਾਲ ਦੇ ਮਰਦਾਂ ਨੂੰ ਪਸੰਦ ਕਰਦੀਆਂ ਹਨ ਮਹਿਲਾਵਾਂ

ਨਵੀਂ ਦਿੱਲੀ — ਵਿਆਹ ਤੋਂ ਬਾਅਦ ਦੇ ਸਬੰਧਾਂ ਮਤਲਬ ਐਕਸਟ੍ਰਾ ਮੈਰੀਟਲ ਅਫੇਅਰਸ ਲਈ ਭਾਰਤੀ ਮਹਿਲਾਵਾਂ ਨੂੰ 30 ਤੋਂ 40 ਸਾਲ ਦੇ ਮਰਦ ਚੰਗੇ ਲੱਗਦੇ ਹਨ, ਜਦਕਿ ਮਰਦਾਂ ਨੂੰ 25 ਤੋਂ 30 ਸਾਲ ਦੀਆਂ ਮਹਿਲਾਵਾਂ ਪਸੰਦ ਹਨ। ਇਕ ਡੇਟਿੰਗ ਐਪ ਗਲੀਡਨ ਦੇ ਡਾਟਾ ਤੋਂ ਇਹ ਗੱਲ ਸਾਹਮਣੇ ਆਈ ਹੈ। ਜਾਰੀ ਹੋਏ ਅੰਕੜਿਆਂ ਅਨੁਸਾਰ ਇਸ ਤਰ੍ਹਾਂ ਦੇ ਸਬੰਧਾਂ ’ਚ ਮਰਦ ‘ਸਭ ਕੁਝ ਕਰਨ ਲਈ ਤਿਆਰ’ ਅਤੇ ਹਮੇਸ਼ਾ ‘ਰੋਮਾਂਸ’ ਦੀ ਭਾਲ ਕਰਦੇ ਰਹਿਦੇ ਹਨ ਜਦਕਿ ਭਾਰਤੀ ਮਹਿਲਾਵਾਂ ਜ਼ਿਆਦਾ ਸੁਚੇਤ ਹਨ ਅਤੇ ਜ਼ਿਆਦਾਤਰ ਵਰਚੁਅਲ ਐਕਸਚੇਂਜਾਂ ਨੂੰ ਪਸੰਦ ਕਰਦੀਆਂ ਹਨ। ਇਸ ਵਿਚ ਕਿਹਾ ਗਿਆ ਕਿ ਭਾਰਤੀ ਯੂਜ਼ਰਸ ਸਮਾਰਟਫੋਨ ਰਾਹੀਂ ਜੁੜਨਾ ਪਸੰਦ ਕਰਦੇ ਹਨ ਅਤੇ ਮੋਬਾਇਲ ਵੈੱਬਸਾਈਟ ਦੇ ਮੁਕਾਬਲੇ ਉਨ੍ਹਾਂ ਨੂੰ ਐਪ ਜ਼ਿਆਦਾ ਪਸੰਦ ਹਨ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਨਫੇਥਫੁਲ ਸ਼ਹਿਰਾਂ ਵਿਚ ਦਿੱਲੀ ਚੌਥੇ ਸਥਾਨ ’ਤੇ ਹੈ। ਇਸ ਸੂਚੀ ਵਿਚ ਬੇਂਗਲੁਰੂ ਪਹਿਲੇ, ਮੁੰਬਈ ਦੂਜੇ, ਕੋਲਕਾਤਾ ਤੀਸਰੇ ਅਤੇ ਕ੍ਰਮਵਾਰ ਦਿੱਲੀ ਅਤੇ ਪੁਣੇ ਚੌਥੇ ਸਥਾਨ ’ਤੇ ਹੈ। ਸਭ ਤੋਂ ਰਾਹਤ ਦੇਣ ਵਾਲੀ ਗੱਲ ਇਹ ਹੈ ਕਿ ਦਿੱਲੀ ਵਿਚ ਮਰਦ-ਔਰਤ ਦਾ ਅਨੁਪਾਤ 65:35 ਹੈ, ਜੋ ਕਿ ਦੇਸ਼ ਦੇ ਔਸਤਨ 70:30 ਵਿਚ ਸਭ ਤੋਂ ਵੱਧ ਫੀਸਦੀ ਹੈ ਮਰਦਾਂ ਅਤੇ ਔਰਤਾਂ ਵਿਚਕਾਰ। ਦਿੱਲੀ ਦੀਆਂ ਔਰਤਾਂ ਇਸ ਵਿਚ ਸਭ ਤੋਂ ਵੱਧ ਆਨਲਾਈਨ ਰਹਿਦੀਆਂ ਹਨ ਤੇ ਰੋਜ਼ਾਨਾ ਇਥੇ 2 ਘੰਟੇ ਬਤੀਤ ਕਰਦੀਆਂ ਹਨ। ਇਸ ਵਿਚੋਂ ਜ਼ਿਆਦਾਤਰ 30 ਤੋਂ 40 ਸਾਲ ਉਮਰ ਦੀਆਂ ਹਨ ਅਤੇ ਇਹ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਪਸੰਦ ਕਰਦੀਆਂ ਹਨ।


author

Inder Prajapati

Content Editor

Related News