ਸੁਨੀਤਾ ਨੇ ਘਰ ਦੀ ਛੱਤ 'ਤੇ ਲਿਖੀ ਨਵੀਂ ਇਬਾਰਤ, ਕਮਾ ਰਹੀ ਲੱਖਾਂ ਰੁਪਏ

Monday, Dec 04, 2023 - 02:41 PM (IST)

ਸੁਨੀਤਾ ਨੇ ਘਰ ਦੀ ਛੱਤ 'ਤੇ ਲਿਖੀ ਨਵੀਂ ਇਬਾਰਤ, ਕਮਾ ਰਹੀ ਲੱਖਾਂ ਰੁਪਏ

ਸੁੰਦਰਨਗਰ- ਕਹਿੰਦੇ ਨੇ ਜੇਕਰ ਮਜ਼ਬੂਤ ਇੱਛਾ ਸ਼ਕਤੀ ਹੋਵੇ ਤਾਂ ਹਜ਼ਾਰਾਂ ਔਕੜਾਂ ਨੂੰ ਪਾਰ ਕੀਤਾ ਜਾ ਸਕਦਾ ਹੈ ਅਤੇ ਸਫ਼ਲਤਾ ਦੀ ਨਵੀਂ ਇਬਾਰਤ ਲਿਖੀ ਜਾ ਸਕਦੀ ਹੈ। ਇਹ ਕਰ ਵਿਖਾਇਆ ਹੈ ਹਿਮਾਚਲ ਪ੍ਰਦੇਸ਼ ਦੇ ਸੁੰਦਰਨਗਰ ਦੇ ਭਰਜਵਾਣੂ ਦੀ ਸੁਨੀਆ ਦੇਵੀ ਨੇ। ਪਤੀ ਦੇ ਅਕਸਰ ਬੀਮਾਰ ਰਹਿਣ ਅਤੇ ਖੇਤੀ ਲਾਇਕ ਜ਼ਮੀਨ ਨਾ ਹੋਣ 'ਤੇ ਸੁਨੀਤਾ ਆਪਣੇ ਘਰ ਦੀ ਛੱਤ 'ਤੇ ਪਨੀਰੀ ਉਗਾਉਣ ਦਾ ਕੰਮ ਕਰ ਕੇ ਇਕ ਸਾਲ ਵਿਚ 3 ਲੱਖ ਰੁਪਏ ਦੀ ਕਮਾਈ ਕਰ ਰਹੀ ਹੈ। ਸੁਨੀਤਾ ਦੇਵੀ ਵਲੋਂ ਪਨੀਰੀ ਉਗਾਉਣ ਨਾਲ ਲੀਜ਼ 'ਤੇ ਲਈ ਗਈ ਜ਼ਮੀਨ 'ਤੇ ਕੁਦਰਤੀ ਤਰੀਕੇ ਨਾਲ ਸਬਜ਼ੀਆਂ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਸੁਨੀਤਾ ਦੇਵੀ ਸਿਰਫ 5ਵੀਂ ਪਾਸ ਹੈ। ਅੱਜ ਉਹ ਆਪਣੇ ਘਰ 'ਤੇ ਪਨੀਰੀ ਉਗਾਉਣ ਦਾ ਕੰਮ ਕਰ ਕੇ ਦੇਸ਼ ਭਰ ਵਿਚ ਨਾਮ ਕਮਾ ਰਹੀ ਹੈ।

ਇਹ ਵੀ ਪੜ੍ਹੋ- ਥਾਣੇ ਦੇ ਬਾਹਰ ਸ਼ਖ਼ਸ ਨੇ ਵੱਢੀ ਖ਼ੁਦ ਦੀ ਧੌਣ, ਵੇਖ ਸਹਿਮ ਗਏ ਲੋਕ (ਵੀਡੀਓ)

PunjabKesari

ਸੁਨੀਤਾ ਦੇ ਇਸ ਕੰਮ 'ਤੇ ਨਾਚਨ ਜਨਕਲਿਆਣ ਸੇਵਾ ਕਮੇਟੀ, ਖੇਤੀ ਵਿਗਿਆਨ ਕੇਂਦਰ ਸੁੰਦਰਨਗਰ ਅਤੇ ਐਗਰੀਕਲਚਰਲ ਯੂਨੀਵਰਸਿਟੀ ਪਾਲਮਪੁਰ ਦੇ ਵਾਈਸ ਚਾਂਸਲਰ ਨੇ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਕੇਂਦਰੀ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਵੀ ਮਹਿਲਾ ਕਿਸਾਨ ਦਿਵਸ 'ਤੇ ਸੁਨੀਤਾ ਦੇਵੀ ਨਾਲ ਵਰਚੁਅਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸ਼ਲਾਘਾਯੋਗ ਕੰਮ ਦੀ ਸ਼ਲਾਘਾ ਕੀਤੀ। ਖੇਤੀ ਵਿਗਿਆਨ ਕੇਂਦਰ ਸੁੰਦਰਨਗਰ ਰਾਹੀਂ ਸੂਬੇ ਦੀਆਂ ਵੱਖ-ਵੱਖ ਖੇਤੀ ਵਿਦਿਅਕ ਸੰਸਥਾਵਾਂ ਤੋਂ ਸਿਖਿਆਰਥੀ ਸੁਨੀਤਾ ਦੇਵੀ ਕੋਲ ਸਿਖਲਾਈ ਲੈਣ ਲਈ ਆਉਂਦੇ ਹਨ। ਹੁਣ ਤੱਕ ਉਹ 300 ਤੋਂ ਵੱਧ ਅਜਿਹੇ ਸਿਖਿਆਰਥੀਆਂ ਨੂੰ ਕੁਦਰਤੀ ਖੇਤੀ ਅਤੇ ਛੱਤ 'ਤੇ ਉਗਾਏ ਬੂਟਿਆਂ ਦੀ ਕਾਸ਼ਤ ਬਾਰੇ ਸਿਖਲਾਈ ਦੇ ਚੁੱਕੀ ਹੈ। ਛੱਤ 'ਤੇ ਪਨੀਰੀ ਉਗਾਉਣ ਦੇ ਇਸ ਕੰਮ ਲਈ ਸੁਨੀਤਾ ਦੇਵੀ ਪ੍ਰੇਰਨਾ ਸਰੋਤ ਬਣ ਕੇ ਉਭਰੀ ਹੈ।

ਇਹ ਵੀ ਪੜ੍ਹੋ-  ਖ਼ੂਨ ਬਣਿਆ ਪਾਣੀ, ਦੋਸਤਾਂ ਨਾਲ ਮਿਲ ਕੇ ਭਰਾ ਨੇ ਰੋਲ਼ੀ ਭੈਣ ਦੀ ਪੱਤ, ਫਿਰ ਦਿੱਤੀ ਰੂਹ ਕੰਬਾਊ ਮੌਤ

ਸੁਨੀਤਾ ਦੇਵੀ ਦਾ ਕਹਿਣਾ ਹੈ ਕਿ ਪਤੀ ਦੇ ਅਕਸਰ ਬੀਮਾਰ ਰਹਿਣ ਅਤੇ ਖੇਤੀ ਲਾਇਕ ਕੋਈ ਜ਼ਮੀਨ ਨਾ ਹੋਣ ਕਾਰਨ ਉਸ ਨੇ ਘਰ ਦੀ ਛੱਤ 'ਤੇ ਪਨੀਰ ਉਗਾ ਕੇ ਰੋਜ਼ੀ-ਰੋਟੀ ਕਮਾਉਣ ਬਾਰੇ ਸੋਚਿਆ ਤਾਂ ਜੋ ਉਹ ਘਰ ਰਹਿ ਕੇ ਬੀਮਾਰ ਪਤੀ ਦੀ ਦੇਖਭਾਲ ਕਰ ਸਕੇ। ਪਨੀਰੀ ਉਗਾਉਣ ਲਈ ਜ਼ਮੀਨ ਦੀ ਲੋੜ ਨਹੀਂ ਹੋਵੇਗੀ। ਇਸ ਦੇ ਲਈ ਉਸ ਨੇ ਘਰ ਦੀ ਛੱਤ 'ਤੇ ਲੱਕੜ ਦਾ ਡੱਬਾ ਬਣਾ ਕੇ ਉਸ 'ਚ ਵੱਖ-ਵੱਖ ਸਬਜ਼ੀਆਂ ਦੀ ਨਰਸਰੀ ਤਿਆਰ ਕਰ ਕੇ ਬਾਜ਼ਾਰ 'ਚ ਵੇਚਣੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਹਥਿਆਰਾਂ ਨਾਲ ਲੈਸ ਨਕਾਬਪੋਸ਼ ਲੁਟੇਰਿਆਂ ਨੇ ਬੈਂਕ 'ਤੇ ਬੋਲਿਆ ਧਾਵਾ, ਲੁੱਟੇ 18 ਕਰੋੜ ਰੁਪਏ

PunjabKesari

ਇਸ ਤੋਂ ਸੁਨੀਤਾ ਦੇਵੀ ਨੂੰ ਇਕ ਲੱਖ ਰੁਪਏ ਤੱਕ ਦੀ ਕਮਾਈ ਹੋਣ ਲੱਗੀ। ਸੁਨੀਤਾ ਦੇਵੀ ਆਪਣੀ ਛੱਤ 'ਤੇ ਗੋਭੀ, ਬੰਦਗੋਭੀ, ਬਰੋਕਲੀ, ਘੀਆ, ਕਰੇਲਾ, ਖੀਰਾ, ਪਿਆਜ਼ ਆਦਿ ਦੀ ਪਨੀਰੀ ਉਗਾਉਂਦੀ ਹੈ ਅਤੇ ਬਾਜ਼ਾਰ 'ਚ ਵੇਚਦੀ ਹੈ। ਹੁਣ ਉਸ ਨੇ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸੁਨੀਤਾ ਦੇਵੀ ਦਾ ਕਹਿਣਾ ਹੈ ਕਿ ਉਹ ਪਨੀਰੀ ਵੇਚ ਕੇ ਅਤੇ ਕੁਦਰਤੀ ਖੇਤੀ ਕਰਕੇ 3 ਤੋਂ 3.50 ਲੱਖ ਰੁਪਏ ਦੀ ਸਾਲਾਨਾ ਆਮਦਨ ਕਮਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News