ਕੰਮ ਵਾਲੀ ਥਾਂ ’ਤੇ ਮਰਦਾਂ ਦੀ ਤੁਲਨਾ ’ਚ ਔਰਤਾਂ ’ਤੇ ਕੰਮ ਦਾ ਦਬਾਅ ਜ਼ਿਆਦਾ

03/15/2022 11:16:37 AM

ਨਵੀਂ ਦਿੱਲੀ– ਪਰਾਹੁਣਚਾਰੀ ਉਦਯੋਗ (ਹਾਸਪਿਟੈਲਿਟੀ ਇੰਡਸਟਰੀ) ਵਿਚ ਮਹਿਲਾ ਕਰਮਚਾਰੀਆਂ ਨੂੰ ਕੰਮ ਵਾਲੀ ਜਗ੍ਹਾ ’ਤੇ ਮਰਦ ਕਰਮਚਾਰੀਆਂ ਦੀ ਤੁਲਨਾ ਵਿਚ ਕੰਮ ਦੇ ਵਧ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਸਹਿ-ਕਰਮਚਾਰੀਆਂ ਦੀ ਰੂੜੀਵਾਦੀ ਸੋਚ, ਪੱਖਪਾਤੀ ਵਿਚਾਰ ਅਤੇ ਮਾਲਿਕਾਂ ਦੇ ਵਤੀਰੇ ਕਾਰਨ ਔਰਤਾਂ ਨੂੰ ਕੰਮ ਵਾਲੀ ਜਗ੍ਹਾ ’ਤੇ ਕਈ ਹੋਰ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਕ ਨਵੇਂ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ।

ਮਹਿਲਾ ਭਾਰਤੀ ਵਣਜ ਅਤੇ ਉਦਯੋਗ ਮੰਡਲ (ਡਬਲਿਊ. ਆਈ. ਸੀ. ਸੀ. ਆਈ.) ਅਤੇ ਇੰਡੀਅਨ ਸਕੂਲ ਆਫ ਹਾਸਪਿਟੈਲਿਟੀ (ਆਈ. ਐੱਸ. ਐੱਚ.) ਵਲੋਂ ‘ਭਾਰਤ ਦੇ ਪਰਾਹੁਣਚਾਰੀ ਉਦਯੋਗ ਵਿਚ ਲਿੰਗ ਸਮਾਨਤਾ ਦੀ ਸਥਿਤੀ ਦਾ ਮੁਲਾਂਕਣ’ ਵਿਸ਼ੇ ਤੋਂ ਇਕ ਅਧਿਐਨ ਕੀਤਾ ਗਿਆ। ਅਧਿਐਨ ਮੁਤਾਬਕ ਨਿੱਜੀ ਪੱਧਰ ’ਤੇ ਮਹਿਲਾ ਕਰਮਚਾਰੀਆਂ ਨੂੰ ਕੰਮ ਵਾਲੀ ਜਗ੍ਹਾ ’ਤੇ ਮਰਦ ਕਰਮਚਾਰੀਆਂ ਦੀ ਤੁਲਨਾ ਵਿਚ ਕੰਮ ਦੇ ਵਧ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਮਹਿਲਾਵਾਂ ਦੀ ‘ਨੈੱਟਵਰਕਿੰਗ’ ਸਮਰੱਥਾਵਾਂ ਨੂੰ ਘੱਟ ਕਰ ਕੇ ਆਂਕਿਆ ਜਾਂਦਾ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਯਾਤਰਾ ਦੌਰਾਨ ਉਨ੍ਹਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।


Rakesh

Content Editor

Related News