ਗੁਜਰਾਤ ਡੇਅਰੀ ਐਸੋਸੀਏਸ਼ਨ ਦੇ ਪ੍ਰੋਗਰਾਮ 'ਚ ਬੋਲੇ PM ਮੋਦੀ, 'ਔਰਤਾਂ ਡੇਅਰੀ ਸੈਕਟਰ ਦੀ ਅਸਲ ਰੀੜ੍ਹ'

Thursday, Feb 22, 2024 - 12:54 PM (IST)

ਗੁਜਰਾਤ ਡੇਅਰੀ ਐਸੋਸੀਏਸ਼ਨ ਦੇ ਪ੍ਰੋਗਰਾਮ 'ਚ ਬੋਲੇ PM ਮੋਦੀ, 'ਔਰਤਾਂ ਡੇਅਰੀ ਸੈਕਟਰ ਦੀ ਅਸਲ ਰੀੜ੍ਹ'

ਅਹਿਮਦਾਬਾਦ,(ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (ਜੀ.ਸੀ.ਐੱਮ.ਐੱਮ.ਐੱਫ.) ਨੂੰ ਮਸ਼ਹੂਰ ਦੁੱਧ ਬ੍ਰਾਂਡ 'ਅਮੂਲ' ਦੇ ਉਤਪਾਦਕ, ਦੁਨੀਆ ਦੀ ਨੰਬਰ ਇਕ ਦੁੱਧ ਕੰਪਨੀ ਬਣਾਉਣ ਦਾ ਟੀਚਾ ਰੱਖਿਆ ਹੈ। ਫਿਲਹਾਲ ਇਹ ਅੱਠਵੇਂ ਸਥਾਨ 'ਤੇ ਹੈ। 

ਪ੍ਰਧਾਨ ਮੰਤਰੀ ਇੱਥੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਜੀ.ਸੀ.ਐੱਮ.ਐੱਮ.ਐੱਫ. ਦੇ ਗੋਲਡਨ ਜੁਬਲੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਜੀ.ਸੀ.ਐੱਮ.ਐੱਮ.ਐੱਫ. 'ਅਮੂਲ' ਬ੍ਰਾਂਡ ਦੇ ਤਹਿਤ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਕਰਦਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਦੁਨੀਆ 'ਚ ਡੇਅਰੀ ਸੈਕਟਰ ਸਿਰਫ 2 ਫੀਸਦੀ ਦੀ ਦਰ ਨਾਲ ਵਧ ਰਿਹਾ ਹੈ ਜਦੋਂ ਕਿ ਭਾਰਤ 'ਚ ਡੇਅਰੀ ਸੈਕਟਰ 6 ਫੀਸਦੀ ਦੀ ਦਰ ਨਾਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਅਮੂਲ (ਜੀ.ਸੀ.ਐੱਮ.ਐੱਮ.ਐੱਫ.) ਅੱਠਵਾਂ ਸਭ ਤੋਂ ਵੱਡਾ ਡੇਅਰੀ ਉਤਪਾਦਕ ਹੈ। ਇਹ ਦੁਨੀਆ ਦੀ ਸਭ ਤੋਂ ਵੱਡੀ ਡੇਅਰੀ ਕੰਪਨੀ ਹੈ, ਤੁਹਾਡਾ ਉਦੇਸ਼ ਇਸ ਨੂੰ ਨੰਬਰ ਵਨ ਬਣਾਉਣਾ ਹੈ, ਸਰਕਾਰ ਇਸ ਨੂੰ ਪੂਰਾ ਸਹਿਯੋਗ ਦੇਵੇਗੀ। ਇਹ ਮੋਦੀ ਦੀ ਗਾਰੰਟੀ ਹੈ।

ਸੂਬੇ ਭਰ ਦੀਆਂ ਸਹਿਕਾਰੀ ਦੁੱਧ ਯੂਨੀਅਨਾਂ ਦੇ ਹਜ਼ਾਰਾਂ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਕਈ ਬ੍ਰਾਂਡ ਉਭਰ ਕੇ ਸਾਹਮਣੇ ਆਏ ਪਰ ਉਨ੍ਹਾਂ 'ਚੋਂ ਕੋਈ ਵੀ 'ਅਮੁਲ' ਵਰਗਾ ਨਹੀਂ ਹੈ। 

ਪੀ.ਐੱਮ. ਮੋਦੀ ਨੇ ਇਹ ਵੀ ਕਿਹਾ ਕਿ ਦੇਸ਼ ਦੇ ਦੁੱਧ ਸਹਿਕਾਰੀ ਅੰਦੋਲਨ ਦੇ ਵਿਕਾਸ ਵਿੱਚ ਔਰਤਾਂ ਦਾ ਯੋਗਦਾਨ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਡੇਅਰੀ ਸੈਕਟਰ ਦੀ ਅਸਲ ਰੀੜ੍ਹ ਦੀ ਹੱਡੀ ਮਹਿਲਾ ਸ਼ਕਤੀ ਹੈ। ਅਮੁਲ ਅੱਜ ਜਿਸ ਸਿਖਰ 'ਤੇ ਹੈ, ਉਹ ਸਿਰਫ ਨਾਰੀ ਸ਼ਕਤੀ ਦੀ ਬਦੌਲਤ ਹੈ। ਅੱਜ ਜਦੋਂ ਭਾਰਤ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਦੇ ਮੰਤਰ ਨਾਲ ਅੱਗੇ ਵੱਧ ਰਿਹਾ ਹੈ, ਭਾਰਤ ਦੇ ਡੇਅਰੀ ਖੇਤਰ ਦੀ ਇਹ ਸਫਲਤਾ ਉਸ ਲਈ ਬਹੁਤ ਵੱਡੀ ਪ੍ਰੇਰਨਾ ਹੈ।


author

Rakesh

Content Editor

Related News