ਚੰਦ ਵੇਖ ਕੇ ਔਰਤਾਂ ਨੇ ਪੂਰਾ ਕੀਤਾ ਵਰਤ, ਮੰਗੀ ਲੰਬੀ ਉਮਰ ਦੀ ਦੁਆ
Thursday, Oct 17, 2019 - 09:37 PM (IST)

ਨਵੀਂ ਦਿੱਲੀ — ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਗੁਜਰਾਤ ਅਤੇ ਹੋਰ ਦੇਸ਼ਾਂ ਦੇ ਕਈ ਹਿੱਸਿਆਂ 'ਚ ਪਤੀ ਦੀ ਲੰਬੀ ਉਮਰ ਦੀ ਕਾਮਨਾ ਲਈ ਔਰਤਾਂ ਨੇ ਵੀਰਵਾਰ ਨੂੰ ਕਰਵਾ ਚੌਥ ਦਾ ਵਰਤ ਪੂਰੀ ਲਗਨ ਨਾਲ ਪੂਰਾ ਕੀਤਾ। ਕਰਵਾ ਚੌਥ ਤੋਂ ਪਹਿਲਾਂ ਕਈ ਦਿਨਾਂ ਤੋਂ ਬਾਜ਼ਾਰਾਂ 'ਚ ਔਰਤਾਂ ਖਰੀਦਦਾਰੀ 'ਚ ਰੁੱਝੀਆਂ ਹੋਈਆਂ ਸਨ ਅਤੇ ਕੱਲ ਤੋਂ ਬਾਜ਼ਾਰਾਂ 'ਚ ਮਹਿੰਦੀ ਲਗਵਾਉਂਦੀਆਂ ਨਜ਼ਰ ਆਈਆਂ। ਇਹ ਦਿਨ ਔਰਤਾਂ ਲਈ ਵਿਆਹੀਆਂ ਔਰਤਾਂ ਲਈ ਕਾਫੀ ਅਹਿਮ ਹੁੰਦਾ ਹੈ। ਇਸ ਦਿਨ ਔਰਤਾਂ ਵਰਤ ਰੱਖਦੀਆਂ ਹਨ ਅਤੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਸ਼ਾਮ ਨੂੰ ਪੂਜਾ ਕਰਨ ਅਤੇ ਛਲਨੀ ਦੇ ਜ਼ਰੀਏ ਚੰਦਰਮਾ ਦੇ ਦਰਸ਼ਨ ਕਰਨ ਤੋਂ ਬਾਅਦ ਆਪਣੇ ਪਤੀ ਨੂੰ ਦੇਖਕੇ ਉਨ੍ਹਾਂ ਹੱਥੋਂ ਪਾਣੀ ਪੀ ਕੇ ਆਪਣਾ ਵਰਤ ਪੂਰਾ ਕਰਦੀਆਂ ਹਨ। ਕਰਵਾ ਚੌਥ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ। ਕਰਵਾ ਭਾਵ 'ਮਿੱਟੀ ਦਾ ਭਾਂਡਾ' ਅਤੇ ਚੌਥ ਭਾਵ 'ਚਤੁਰਥੀ'। ਅਜਿਹਾ ਮੰਨਿਆ ਜਾਂਦਾ ਹੈ ਕਿ ਕਰਵਾ ਚੌਥ ਦੀ ਕਥਾ ਸੁਣਨ ਨਾਲ ਵਿਆਹੀ ਔਰਤਾਂ ਦਾ ਸੁਹਾਗ ਬਣਿਆ ਰਹਿੰਦਾ ਹੈ, ਉਨ੍ਹਾਂ ਦੇ ਘਰ 'ਚ ਸੁੱਖ ਸ਼ਾਂਤੀ, ਖੁਸ਼ਹਾਲੀ ਅਤੇ ਔਲਾਦ ਦਾ ਸੁੱਖ ਮਿਲਦਾ ਹੈ।